• Home
  • ਕੋਰਟ ਨੇ ਐਸਐਚਓ ਬਾਜਵਾ ਨੂੰ ਗ੍ਰਿਫ਼ਤਾਰ ਕਰਨ ਦੇ ਦਿੱਤੇ ਆਦੇਸ਼, ਤੇ ਗ੍ਰਿਫ਼ਤਾਰ

ਕੋਰਟ ਨੇ ਐਸਐਚਓ ਬਾਜਵਾ ਨੂੰ ਗ੍ਰਿਫ਼ਤਾਰ ਕਰਨ ਦੇ ਦਿੱਤੇ ਆਦੇਸ਼, ਤੇ ਗ੍ਰਿਫ਼ਤਾਰ

ਜਲੰਧਰ- ਸ਼ਾਹਕੋਟ 'ਚ ਕਾਂਗਰਸ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਖ਼ਿਲਾਫ਼ ਪਰਚਾ ਦਰਜ ਕਰਨ ਵਾਲਾ ਐਸਐਚਓ ਅੱਜ ਜਲੰਧਰ ਵਿਖੇ ਅਦਾਲਤ ਪੇਸ਼ ਹੋਇਆ ਹੈ ਅਤੇ ਉਸ ਨੇ ਕਿਹਾ ਹੈ ਕਿ ਮੈਨੂੰ ਜਾਨ ਤੋਂ ਖ਼ਤਰਾ ਹੈ ਇਸ ਲਈ ਮੈਨੂੰ ਪੁਲਿਸ ਸੁਰੱਖਿਆ ਪ੍ਰਦਾਨ ਕਰਵਾਈ ਜਾਵੇ। ਜਿਕਰਯੋਗ ਹੈ ਕਿ ਬਾਜਵਾ ਨੇ ਹਰਦੇਵ ਸਿੰਘ ਸ਼ੋਰੇਵਾਲੀਆਂ ‘ਤੇ ਮਾਈਨਿੰਗ ਕੇਸ ਦਰਜ ਕੀਤਾ ਸੀ। ਬਾਜਵਾ ਮਹਿਤਪੁਰ ਥਾਣੇ ਦਾ ਐੱਸਐੱਚਓ ਹੈ। ਅੱਜ ਸਵੇਰੇ ਜਦੋਂ ਪਰਮਿੰਦਰ ਬਾਜਵਾ ਜਲੰਧਰ ਸੈਸ਼ਨ ਕੋਰਟ ਵਿਖੇ ਜਿਲ੍ਹਾਂ ਸੈਸ਼ਨ ਜੱਜ ਸ੍ਰੀ ਸੰਜੀਵ ਗਰਗ ਦੀ ਅਦਾਲਤ ਵਿੱਚ ਪੇਸ਼ ਹੋਏ ਅਤੇ ਆਪਣੇ ਵਕੀਲ ਨੂੰ ਨਾਲ ਲੈ ਕੇ ਆਪਣਾ ਪੱਖ ਪੇਸ਼ ਕਰ ਰਹੇ ਸਨ ਤਾਂ ਇਸੇ ਦੌਰਾਨ ਬਾਜਵਾ ਆਪਣੀ ਰਿਵਾਲਵਰ ਕੋਰਟ ਵਿੱਚ ਲੈ ਗਏ ਅਤੇ ਕੋਰਟ ਨੇ ਬਾਜਵਾ ਨੂੰ ਗ੍ਰਿਫ਼ਤਾਰ ਕਰਨ ਦੇ ਆਦੇਸ਼ ਦਿੱਤੇ ਹਨ ।ਇਸ ਦੇ ਤੁਰੰਤ ਬਾਅਦ ਬਾਜਵਾ ਗ੍ਰਿਫ਼ਤਾਰ ਕਰ ਕੇ ਥਾਣਾ ਬਾਰਾਦਰੀ ਵਿਖੇ ਲਿਜਾਇਆ ਗਿਆ।