• Home
  • ਕਾਂਗਰਸੀ ਉਮੀਦਵਾਰ ਲਾਡੀ ਸ਼ੇਰੋਵਾਲੀਆ ਦੇ ਹੋ ਸਕਦੇ ਹਨ ਕਾਗਜ਼ ਰੱਦ?..ਮੁਕੱਦਮੇ ਬਾਰੇ ਨਹੀਂ ਦਿੱਤੀ ਜਾਣਕਾਰੀ  

ਕਾਂਗਰਸੀ ਉਮੀਦਵਾਰ ਲਾਡੀ ਸ਼ੇਰੋਵਾਲੀਆ ਦੇ ਹੋ ਸਕਦੇ ਹਨ ਕਾਗਜ਼ ਰੱਦ?..ਮੁਕੱਦਮੇ ਬਾਰੇ ਨਹੀਂ ਦਿੱਤੀ ਜਾਣਕਾਰੀ  

ਚੰਡੀਗੜ੍ਹ 10ਮਈ (ਪਰਮਿੰਦਰ ਸਿੰਘ ਜੱਟਪੁਰੀ )ਸ਼ਾਹਕੋਟ ਹਲਕੇ ਦੇ ਵਿੱਚ ਹੋ ਰਹੀ ਵਿਧਾਨ ਸਭਾ ਦੀ ਜ਼ਿਮਨੀ ਚੋਣ ਦੇ ਉਮੀਦਵਾਰਾਂ ਵੱਲੋਂ ਆਪਣੇ  ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਅੱਜ  ਆਖਰੀ ਦਿਨ ਸੀ ।ਅੱਜ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਆਪਣੇ ਨਾਮਜਦਗੀ ਪੱਤਰ ਦਾਖਲ ਕੀਤੇ ।ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਆਪਣੇ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਲਈ ਪੁੱਜੇ। ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਵੱਲੋਂ ਨਾਮਜ਼ਦਗੀ ਪੱਤਰਾਂ ਚ ਆਪਣੇ ਬਾਰੇ ਪੂਰੀ ਜਾਣਕਾਰੀ ਨਹੀਂ ਦਿੱਤੀ ਗਈ ,ਕਿਉਂਕਿ ਉਸ ਵਿਰੁੱਧ ਥਾਣਾ ਮਹਿਤਪੁਰ ਦੇ ਅੰਦਰ ਮਾਈਨਿੰਗ ਦਾ ਮੁਕੱਦਮਾ ਦਰਜ ਹੈ  । ਕਾਂਗਰਸੀ ਉਮੀਦਵਾਰ  ਵੱਲੋਂ ਆਪਣੇ ਵਿਰੁੱਧ ਮੁਕੱਦਮੇ ਦਰਜ ਦੀ ਗੱਲ ਛੁਪਾਉਣ ਕਾਰਨ ਵਿਰੋਧੀ ਕਾਂਗਰਸੀ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਰੱਦ ਕਰਵਾਉਣ ਲਈ ਚੋਣ ਅਧਿਕਾਰੀ ਪਾਸ ਸ਼ਿਕਾਇਤ ਕਰਨਗੇ । ਖ਼ਬਰ ਵਾਲੇ ਦਾਟ ਕਾਮ ਵੱਲੋਂ ਆਪਣੇ ਪਾਠਕਾਂ ਨੂੰ ਦੱਸਣ ਲਈ ਕਾਂਗਰਸੀ ਉਮੀਦਵਾਰ ਵੱਲੋਂ ਆਪਣੇ ਨਾਮਜ਼ਦਗੀ ਪੱਤਰਾਂ ਦੇ ਨਾਲ ਲਗਾਏ ਗਏ ਹਲਫ਼ੀਆ ਬਿਆਨ ਦੀ ਫੋਟੋ ਤੇ ਹੋਰ ਕਾਗਜ਼ਾਤ ਵੀ ਲੋਡ ਕੀਤੇ  ਜਾਂਦੇ ਹਨ। ਦੇਖਣ ਲਈ ਇੱਥੇ ਕਲਿੱਕ ਕਰੋ