• Home
  • ਕਾਂਗਰਸੀਆਂ ਨੇ ਪੁਲਿਸ ਮੁਲਾਜ਼ਮਾਂ ਦਾ ਚਾੜ੍ਹਿਆ ਕੁਟਾਪਾ

ਕਾਂਗਰਸੀਆਂ ਨੇ ਪੁਲਿਸ ਮੁਲਾਜ਼ਮਾਂ ਦਾ ਚਾੜ੍ਹਿਆ ਕੁਟਾਪਾ

ਫ਼ਿਰੋਜ਼ਪੁਰ- ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਦੀ ਗੱਡੀ ਨੂੰ ਕਾਂਗਰਸੀ ਕਾਰਕੁਨਾਂ ਵੱਲੋਂ ਰਕੋਣ ਕਰਕੇ ਮਾਮਲਾ ਇੰਨਾਂ ਵੱਧ ਗਿਆ ਕਿ ਸੜਕ ਖਾਲੀ ਕਰਵਾਉਂਦੇ ਪੁਲਿਸ ਮੁਲਾਜ਼ਮਾਂ ਨੂੰ ਕਾਂਗਰਸੀਆਂ ਨੇ ਕੁਟਾਪਾ ਚਾੜ੍ਹਿਆ।  ਘਟਨਾ ਸਥਾਨ ਤੋਂ ਮਿਲੀ ਜਾਣਕਾਰੀ ਅਨੁਸਾਰ ਕਿਸਾਨ ਆਪਣੇ ਤੋਂ 'ਖੋਹੀ' ਗਈ ਜ਼ਮੀਨ ਦੀ ਪ੍ਰਾਪਤੀ ਲਈ ਧਰਨੇ 'ਤੇ ਬੈਠੇ ਸਨ। ਉਨ੍ਹਾਂ ਨੂੰ ਮਿਲਣ ਲਈ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਦੀ ਗੱਡੀ ਨੂੰ ਕਾਂਗਰਸੀ ਕਾਰਕੁਨਾਂ ਨੇ ਰਸਤੇ ਵਿੱਚ ਰੋਕ ਲਿਆ। ਕਿਸਾਨਾਂ ਦੀ ਵਾਹੀਯੋਗ ਜ਼ਮੀਨ 'ਤੇ ਕਾਂਗਰਸੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੀ ਸ਼ਹਿ `ਤੇ ਉਸ ਦੇ ਸਾਲੇ ਵੱਲੋਂ ਨਾਜਾਇਜ਼ ਕਬਜ਼ਾ ਕੀਤੇ ਜਾਣ ਦਾ ਦੋਸ਼ ਹੈ।

ਜਦੋਂ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਫ਼ਿਰੋਜ਼ਪੁਰ ਪਹੁੰਚ ਕੇ ਪਰਿਵਾਰਾਂ ਦਾ ਦੁਖੜਾ ਸੁਣਨ ਲਈ ਆਏ ਤਾਂ ਕੁਝ ਕਾਂਗਰਸੀਆਂ ਵਲੋਂ ਉਨਾਂ ਦਾ ਰਾਹ ਰੋਕਿਆ ਗਿਆ। ਸੜਕ ਖਾਲੀ ਕਰਵਾਉਂਦੇ ਪੁਲਿਸ ਮੁਲਾਜ਼ਮਾਂ ਨੂੰ ਕਾਂਗਰਸੀਆਂ ਨੇ ਕੁਟਾਪਾ ਚਾੜ੍ਹ ਦਿੱਤਾ। ਪੂਰੇ ਮਾਮਲੇ ਵਿੱਚ ਪੁਲਿਸ ਕੁਝ ਖਾਸ ਕਾਰਵਾਈ ਨਾ ਕਰ ਸਕੀ ਤੇ ਦੋ-ਤਿੰਨ ਵਿਅਕਤੀਆਂ ਨੇ ਪੁਲਿਸ ਮੁਲਾਜ਼ਮਾਂ ਨਾਲ ਖ਼ੂਬ ਬਦਸਲੂਕੀ ਕੀਤੀ। ਘਟਨਾ ਦੀ ਨਿਖੇਧੀ ਕਰਦਿਆਂ ਸੁਖਪਾਲ ਖਹਿਰਾ ਨੇ ਕਾਂਗਰਸੀਆਂ ਨੂੰ ਗੁੰਡਾ ਕਰਾਰ ਦਿੱਤਾ ਤੇ ਕਿਹਾ ਕਿ ਇਹ ਤਾਂ ਪੁਲਿਸ ਦੀਆਂ ਵਰਦੀਆਂ ਪਾੜਨ ਤਕ ਜਾ ਰਹੇ ਸਨ। ਉਨ੍ਹਾਂ ਅਜਿਹਾ ਕਰਨ ਵਾਲੇ ਦੋਸ਼ੀਆਂ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਕੀਤੀ।