• Home
  • ਕਲਯੁਗੀ ਪੁੱਤ ਵੱਲੋਂ ਪਿਓ ਤੇ ਭਤੀਜੇ ਦਾ ਜ਼ਮੀਨ ਖਾਤਰ ਕਤਲ

ਕਲਯੁਗੀ ਪੁੱਤ ਵੱਲੋਂ ਪਿਓ ਤੇ ਭਤੀਜੇ ਦਾ ਜ਼ਮੀਨ ਖਾਤਰ ਕਤਲ

ਹਸਿਆਰਪੁਰ 21 ਮਈ (ਖ਼ਬਰ ਵਾਲੇ ਬਿਊਰੋ }
ਹਸਿਆਰਪੁਰ ਜ਼ਿਲ੍ਹੇ ਦੇ ਪੁਲਸ ਥਾਣਾ ਬੁਲੋਵਾਲ ਅਧੀਨ ਪੈਂਦੇ ਪਿੰਡ ਲੰਮਾ ਵਿਖੇ ਚਲ ਰਹੇ ਜ਼ਮੀਨੀ ਝਗੜੇ ਕਾਰਨ ਦੋ ਜਣਿਆਂ ਦਾ ਕਤਲ ਕੀਤੇ ਜਾਣ ਦੀ ਦਿਲ ਕੰਬਾਊ ਸੂਚਨਾ ਮਿਲੀ ਹੈ । ਕਤਲ ਕਰਨ ਵਾਲਾ ਕੋਈ ਬਾਹਰੋਂ ਨਹੀਂ ਸਗੋਂ ਆਪਣੇ ਪਿਤਾ ਨੂੰ ਅਤੇ ਆਪਣੇ ਭਤੀਜੇ ਨੂੰ ਮੌਤ ਦੇ ਘਾਟ ਉਤਾਰਨ ਵਾਲਾ ਪੁੱਤ ਹੀ ਹੈ ।
ਪੁਲਸ ਥਾਣਾ ਬੱਲੋਵਾਲ ਵਿਖੇ ਲਿਖਾਏ ਗਏ ਮ੍ਰਿਤਕ ਸੁਲੱਖਣ ਸਿੰਘ ਦੇ ਪੋਤਰੇ ਨੇ ਬਿਆਨਾਂ ਚ ਕਿਹਾ ਕਿ ਉਹ ਆਪਣੇ ਭਰਾ ਹਰਮੀਤ ਸਿੰਘ ਮੀਤੂ ਤੱਤੀ ਪੁੱਤਰ ਸੁਰਜੀਤ ਸਿੰਘ ਖੇਤਾਂ ਨੂੰ ਰੇਹੜੇ ਦੇ ਪੱਠੇ ਲੈਣ ਜਾ ਰਿਹਾ ਸੀ ਤਾਂ ਉਸ ਨੂੰ ਬਲਵੀਰ ਸਿੰਘ ਬਿੱਲੂ ਵਾਸੀ ਲੰਮੇ ਨੇ ਪਿੱਛੋਂ ਬੰਦੂਕ ਨਾਲ ਗੋਲੀ ਮਾਰ ਕੇ ਮਾਰ ਦਿੱਤਾ ਤੇ ਬਾਅਦ ਵਿੱਚ ਬਲਬੀਰ ਸਿੰਘ ਦੇ ਲੜਕੇ ਕੁਲਵੰਤ ਸਿੰਘ ਨੇ ਤੇਜ਼ਧਾਰ ਹਥਿਆਰ ਨਾਲ ਉਸ ਨੂੰ ਧੋਣ ਤੋਂ ਬੁਰੀ ਤਰ੍ਹਾਂ ਵੱਢ ਦਿੱਤਾ । ਇਸ ਤੋਂ ਬਾਅਦ ਇਹ ਹਮਲਾਵਰ ਇੱਕ ਹੋਰ ਅਣਪਛਾਤੇ ਵਿਅਕਤੀ ਨੂੰ ਨਾਲ ਲੈ ਕੇ ਸੁਲੱਖਣ ਸਿੰਘ (92) ਦੇ ਘਰ ਜਾ ਕੇ ਗੋਲੀ ਮਾਰੀ ਤੇ ਉਸ ਦੀ ਵੀ ਗਲ ਤੇ ਬਾਂਹ ਤੇ ਤੇਜ਼ਧਾਰ ਹਥਿਆਰਾਂ ਨਾਲ ਕਈ ਵਾਰ ਕੀਤੇ ਤੇ ਉਸਦਾ ਵੀ ਬੇਰਹਿਮੀ ਨਾਲ ਕਤਲ ਕਰ ਦਿੱਤਾ ।ਜਦੋਂ ਇਹ ਘਟਨਾ ਵਾਪਰੀ ਤਾਂ ਘਰ ਵਿੱਚ ਔਰਤਾਂ ਅਤੇ ਬੱਚੇ ਪੂਰੀ ਤਰ੍ਹਾਂ ਸਹਿਮੇ ਹੋਏ ਸਨ ਜਿਨ੍ਹਾਂ ਨੇ ਭੱਜ ਕੇ ਜਾਨ ਬਚਾਈ। ਘਟਨਾ ਦੀ ਸੂਚਨਾ ਮਿਲਦਿਆਂ ਪੁਲਸ ਜ਼ਿਲਾ ਹੁਸ਼ਿਆਰਪੁਰ ਦੇ ਐਸਐਸਪੀ ਏ ਪੀ ਚੇਰੀਅਨ ਅਤੇ ਡੀਐੱਸਪੀ ਗੁਰਜੀਤ ਪਾਲ ਸਿੰਘ ਸਮੇਤ ਭਾਰੀ ਫੋਰਸ ਮੌਕੇ ਤੇ ਪੁੱਜੀ ।ਜਿਨ੍ਹਾਂ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਕਥਿਤ ਦੋਸ਼ੀਆਂ ਵਿਰੁੱਧ ਮੁਕੱਦਮਾ ਦਰਜ ਕਰਕੇ ਅਤੇ ਲਾਸ਼ਾਂ ਦਾ ਪੋਸਟਮਾਰਟਮ ਕਰਨ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੇ ਗਏ ਹਨ ।ਪੁਲੀਸ ਮੁਖੀ ਅਨੁਸਾਰ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ