• Home
  • ਕਰੰਟ ਦੀ ਲਪੇਟ ਵਿਚ ਆਉਣ ਨਾਲ ਕਿਸਾਨ ਦੀ ਹੋਈ ਮੌਤ

ਕਰੰਟ ਦੀ ਲਪੇਟ ਵਿਚ ਆਉਣ ਨਾਲ ਕਿਸਾਨ ਦੀ ਹੋਈ ਮੌਤ

ਨਾਭਾ- (ਖ਼ਬਰ ਵਾਲੇ ਬਿਊਰੋ)- ਸਥਾਨਕ ਨਜ਼ਦੀਕੀ ਪਿੰਡ ਵਿਚ ਇੱਕ ਕਿਸਾਨ ਜਦੋਂ ਆਪਣੇ ਖੇਤਾਂ ਨੂੰ ਪਾਣੀ ਲੱਗਾ ਰਿਹਾ ਸੀ ਤਾਂ ਅਚਾਨਕ ਮੋਟਰ ਵਿਚ ਕਰੰਟ ਆਉਣ ਨਾਲ ਕਿਸਾਨ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਨਾਭਾ ਦੇ ਨਜ਼ਦੀਕੀ ਪਿੰਡ ਬੋੜ ਕਲਾਂ ਦੇ ਗੁਰਤੇਜ ਸਿੰਘ ਨਾਮਕ ਕਿਸਾਨ ਜਸਦੀ ਉਮਰ 32 ਸਾਲ ਸੀ, ਜਦੋਂ ਉਹ ਆਪਣੇ ਖੇਤਾਂ ਨੂੰ ਪਾਣੀ ਲੱਗਾ ਰਿਹਾ ਸੀ ਤਾਂ ਅਚਾਨਕ ਮੋਟਰ ਵਿਚ ਕਰੰਟ ਆਉਣ ਉਹ ਕਰੰਟ ਦੀ ਲਪੇਟ ਵਿਚ ਆ ਗਿਆ ਅਤੇ ਉਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਮ੍ਰਿਤਕ ਕਿਸਾਨ ਆਪਣੇ ਪਿੱਛੇ ਪਤਨੀ, ਦੋ ਬੱਚੇ ਅਤੇ ਬਜ਼ੁਰਗ ਮਾਤਾ-ਪਿਤਾ ਨੂੰ ਛੱਡ ਗਿਆ ਹੈ। ਇਸ ਘਟਨਾ ਨਾਲ ਪੂਰੇ ਪਿੰਡ ਵਿੱਚ ਸ਼ੋਕ ਵਾਲਾ ਮਾਹੌਲ ਹੋ ਗਿਆ ਹੈ।