• Home
  • ਕਰਨਾਟਕਾ ਚ ਦੋ ਦਿਨ ਪੁਰਾਣੀ ਸਰਕਾਰ ਡਿੱਗੀ-ਭਾਜਪਾ ਬਹੁਮਤ ਸਿੱਧ ਕਰਨ ਤੋਂ ਫੇਲ੍ਹ ਹੋਈ

ਕਰਨਾਟਕਾ ਚ ਦੋ ਦਿਨ ਪੁਰਾਣੀ ਸਰਕਾਰ ਡਿੱਗੀ-ਭਾਜਪਾ ਬਹੁਮਤ ਸਿੱਧ ਕਰਨ ਤੋਂ ਫੇਲ੍ਹ ਹੋਈ

(ਖ਼ਬਰ ਵਾਲੇ ਬਿਊਰੋ )_
ਕਰਨਾਟਕ ਵਿੱਚ ਭਾਜਪਾ ਵੱਲੋਂ ਕੀਤੇ ਗਏ ਟੇਢੇ ਢੰਗ ਨਾਲ ਮੁੱਖ ਮੰਤਰੀ ਦੇ ਸਿੰਘਾਸਨ ਤੇ ਕਬਜੇ ਤੋ ਬਅਦ ਅੱਜ ਉਸ ਸਮੇਂ ਜਲੀਲ ਹੋ ਕੇ ਉੱਤਰਨਾ ਪਿਆ ,ਜਦੋਂ ਦੋ ਦਿਨ ਪਹਿਲਾਂ ਸਹੁੰ ਚੁੱਕ ਕੇ ਬਣੇ ਮੁੱਖ ਮੁੱਖ ਮੰਤਰੀ ਯੇਦਰਪਾ ਆਪਣਾ ਵਿਧਾਨ ਸਭਾ ਵਿੱਚ ਬਹੁਮਤ ਸਾਬਤ  ਨਹੀਂ ਕਰ ਸਕੇ ।
ਸੁਪਰੀਮ ਕੋਰਟ ਦੇ  ਅੱਜ ਚਾਰ ਵਜੇ ਭਾਜਪਾ ਨੇ ਆਪਣਾ ਬਹੁਮਤ ਸਿੱਧ ਕਰਨਾ ਸੀ ,ਅਤੇ ਇਸ ਸਮੇਂ ਬਾਕੀ ਦੋਵੇਂ ਧਿਰਾਂ ਕਾਂਗਰਸ ਅਤੇ ਜੇ ਡੀ ਐਸ ਦੇ ਵਿਧਾਇਕ ਵੀ ਪੁੱਜੇ ਹੋਏ ਸਨ ।ਮੁੱਖ ਮੰਤਰੀ ਆਪਣੇ  103 ਵਿਧਾਇਕ ਪੇਸ਼ ਕਰ ਸਕੇ । ਕਾਂਗਰਸ ਦੇ 78 ਅਤੇ ਜੇ ਡੀ ਐਸ ਦੇ 37 ਸਨ ਅਤੇ ਦੋਵੇਂ ਵਿਧਾਇਕ ਆਜ਼ਾਦ ਵੀ ਹਾਜ਼ਰ ਹੋਏ ।ਬਹੁਤ ਬਹੁਮਤ ਨਾ ਪੇਸ਼ ਕਰਨ ਤੇ ਮੁੱਖ ਮੰਤਰੀ ਯੇਦਰਪਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ