• Home
  • ਕਰਜੇ ਤੋਂ ਪਰੇਸ਼ਾਨ ਇਕ ਹੋਰ ਕਿਸਾਨ ਨੇ ਕੀਤੀ ਆਤਮ ਹੱਤਿਆ

ਕਰਜੇ ਤੋਂ ਪਰੇਸ਼ਾਨ ਇਕ ਹੋਰ ਕਿਸਾਨ ਨੇ ਕੀਤੀ ਆਤਮ ਹੱਤਿਆ

ਦਸੂਹਾ- ਪੰਜਾਬ ਵਿਚ ਦਿਨ ਪ੍ਰਤੀ ਦਿਨ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਆਤਮ ਹੱਤਿਆ ਨੂੰ ਰੋਕਣ ਵਿਚ ਮੌਜੂਦਾ ਸਰਕਾਰ ਅਸਫਲ ਸਾਬਤ ਹੋ ਰਹੀ ਹੈ। ਇਸੇ ਤਰਾਂ ਦਸੂਹਾ ਦੇ ਇੱਕ ਕਿਸਾਨ ਨੇ ਕਰਜੇ ਦਾ ਬੋਝ ਨਾ ਝਲਦਿਆਂ ਹੋਇਆ ਰੇਲ ਗੱਡੀ ਹੇਠਾਂ ਆ ਕੇ ਆਪਣੀ ਜਾਨ ਦੇ ਦਿੱਤੀ।ਜਾਣਕਾਰੀ ਅਨੁਸਾਰ ਮ੍ਰਿਤਕ ਸੁਖਦੇਵ ਸਿੰਘ ਵਾਸੀ ਉਸਮਾਨ ਸ਼ਹੀਦ ਦੇ ਪੁੱਤਰ ਅਮਰੀਕ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਨੇ ਪੰਜਾਬ ਨੈਸ਼ਨਲ ਬੈਂਕ ਦਸੂਹਾ ਤੋਂ ਲਗਪਗ 3 ਲੱਖ ਦਾ ਕਰਜ਼ਾ ਲਿਆ ਸੀ। ਬੀਤੇ ਦਿਨੀਂ ਬੈਂਕ ਦੀ ਟੀਮ ਮ੍ਰਿਤਕ ਕਿਸਾਨ ਦੇ ਘਰ ਗਈ ਤੇ ਕਰਜ਼ਾ ਵਾਪਸ ਮੋੜਨ ਦਾ ਦਬਾਅ ਪਾਇਆ। ਬੈਂਕ ਵਾਲਿਆਂ ਧਮਕੀ ਦਿੱਤੀ ਕਿ ਉਹ ਕਰਜ਼ਾ ਵਾਪਸ ਮੋੜ ਦੇਣ ਨਹੀਂ ਤਾ ਉਨ੍ਹਾਂ ਦੀ ਜ਼ਮੀਨ ਦੀ ਕੁਰਕੀ ਕਰ ਦਿੱਤੀ ਜਾਵੇਗੀ। ਇਸੇ ਦਬਾਅ ਤੋਂ ਪਰੇਸ਼ਾਨ ਆ ਕੇ ਕਿਸਾਨ ਸੁਖਦੇਵ ਸਿੰਘ ਨੇ ਰੇਲ ਗੱਡੀ ਥੱਲੇ ਆ ਕੇ ਖ਼ੁਦਕੁਸ਼ੀ ਕਰ ਲਈ।