• Home
  • ਕਮਲ ਸ਼ਰਮਾ ਨੇ ਕੇਂਦਰੀ ਸਿਹਤ ਰਾਜ ਮੰਤਰੀ ਸਾਹਮਣੇ ਚੁੱਕਿਆ -ਫਿਰੋਜਪੁਰ ਪੀਜੀਆਈ ਸੈਟੇਲਾਈਟ ਸੈਂਟਰ ਦਾ ਮੁੱਦਾ

ਕਮਲ ਸ਼ਰਮਾ ਨੇ ਕੇਂਦਰੀ ਸਿਹਤ ਰਾਜ ਮੰਤਰੀ ਸਾਹਮਣੇ ਚੁੱਕਿਆ -ਫਿਰੋਜਪੁਰ ਪੀਜੀਆਈ ਸੈਟੇਲਾਈਟ ਸੈਂਟਰ ਦਾ ਮੁੱਦਾ

ਚੰਡੀਗੜ• (ਖਬਰ ਵਾਲੇ ਬਿਊਰੋ)
ਭਾਰਤੀ ਜਨਤਾ ਪਾਰਟੀ ਦੇ ਸਾਬਕਾ ਪੰਜਾਬ ਪ੍ਰਧਾਨ ਅਤੇ ਰਾਸ਼ਟਰੀ ਕਾਰਜਕਾਰਨੀ ਦੇ ਮੈਂਬਰ ਸ਼੍ਰੀ ਕਮਲ ਸ਼ਰਮਾ ਨੇ ਅੱਜ ਫਿਰੋਜਪੁਰ 'ਚ ਬਨਣ ਵਾਲੇ ਪੀਜੀਆਈ ਸੈਟੇਲਾਈਟ ਸੈਂਟਰ ਵਿਚ ਹੋ ਰਹੀ ਦੇਰੀ ਦਾ ਮੁੱਦਾ ਕੇਂਦਰੀ ਸਿਹਤ ਰਾਜ ਮੰਤਰੀ ਸ਼੍ਰੀ ਅਸ਼ਵਨੀ ਕੁਮਾਰ ਚੌਬੇ ਸਾਹਮਣੇ ਚੁੱਕਿਆ ਅਤੇ ਛੇਤੀ ਹੀ ਇਸ ਪਰਿਯੋਜਨਾ ਤੇ ਕੰਮ ਸ਼ੁਰੂ ਕਰਨ ਦੀ ਮੰਗ ਕੀਤੀ। ਸ਼੍ਰੀ ਚੌਬੇ ਅੱਜ ਪੀਜੀਆਈ ਦੇ ਦੌਰੇ ਤੇ ਆਏ ਹੋਏ ਸਨ, ਜਿਸ ਦੌਰਾਨ ਸ਼੍ਰੀ ਕਮਲ ਸ਼ਰਮਾ ਨੇ ਉਨ•ਾਂ ਨਾਲ ਮੁਲਾਕਾਤ ਕੀਤੀ ਅਤੇ ਉਕਤ ਪਰਿਯੋਜਨਾ ਦੀ ਮੌਜੂਦਾ ਸਥਿਤੀ ਤੋਂ ਜਾਣੂੰ ਕਰਵਾਇਆ। ਇਸ ਤੇ ਸ਼੍ਰੀ ਚੌਬੇ ਨੇ ਜਿੱਥੇ ਪੀਜੀਆਈ ਅਧਿਕਾਰੀਆਂ ਤੋਂ ਇਸ ਪਰਿਯੋਜਨਾ ਦੀ ਰਿਪੋਰਟ ਮੰਗੀ ਉੱਥੇ ਹੀ ਸ਼੍ਰੀ ਕਮਲ ਸ਼ਰਮਾ ਨੂੰ ਵਿਸ਼ਵਾਸ ਦਿਵਾਇਆ ਕਿ ਇਸਤੇ ਛੇਤੀ ਹੀ ਕੰਮ ਆਰੰਭਿਆ ਜਾਵੇਗਾ।
ਮੁਲਾਕਾਤ ਦੌਰਾਨ ਸ਼੍ਰੀ ਕਮਲ ਸ਼ਰਮਾ ਨੇ ਸਿਹਤ ਰਾਜ ਮੰਤਰੀ ਨੂੰ ਦੱਸਿਆ ਕਿ ਕੇਂਦਰ ਸਰਕਾਰ ਨੇ ਸਿਹਤ ਸੇਵਾਵਾਂ ਦੀ ਕਮੀ ਤੋਂ ਦੋ ਚਾਰ ਹੋ ਰਹੇ ਪੰਜਾਬ ਦੇ ਮਾਲਵਾ ਅਤੇ ਸਰਹੱਦੀ ਇਲਾਕਿਆਂ ਦੇ ਵਾਸੀਆਂ ਲਈ ਸੰਗਰੂਰ ਅਤੇ ਫਿਰੋਜਪੁਰ ਵਿਚ ਪੀਜੀਆਈ ਸੈਟੇਲਾਈਟ ਸੈਂਟਰ ਬਨਾਉਣ ਨੂੰ ਮੰਜੂਰੀ ਦਿੱਤੀ। ਸੰਗਰੂਰ ਵਿਚ ਇਹ ਸੈਂਟਰ ਸ਼ੁਰੂ ਵੀ ਹੋ ਚੁਕਿਆ ਹੈ ਪਰੰਤੂ ਫਿਰੋਜਪੁਰ ਵਿਚ ਇਹ ਕੰਮ ਲਮਕਦਾ ਆਰਿਹਾ ਹੈ। ਇਸ ਕੰਮ ਲਈ ਪੰਜਾਬ ਸਰਕਾਰ ਦੋ ਸਾਲ ਪਹਿਲਾਂ ਫਿਰੋਜਪੁਰ ਅੰਦਰ 21 ਏਕੜ ਜਮੀਨ ਪੀਜੀਆਈ ਦੇ ਨਾਂ ਟਰਾਂਸਫਰ ਕਰ ਚੁਕੀ ਹੈ ਪਰੰਤੂ ਫੇਰ ਵੀ ਇਸ ਪਰਿਯੋਜਨਾ ਤੇ ਕੰਮ ਸ਼ੁਰੂ ਨਹੀਂ ਹੋ ਸਕਿਆ। ਸ਼੍ਰੀ ਸ਼ਰਮਾ ਨੇ ਸਿਹਤ ਰਾਜ ਮੰਤਰੀ ਨੂੰ ਦੱਸਿਆ ਕਿ ਉਂਝ ਤਾਂ ਪੂਰਾ ਪੰਜਾਬ ਪਰੰਤੂ ਮਾਲਵਾ ਦਾ ਇਲਾਕਾ ਕੈਂਸਰ ਦੀ ਸਮੱਸਿਆ ਤੋਂ ਸਭ ਤੋਂ ਜਿਆਦਾ ਪੀੜਤ ਹੈ। ਮੌਜੂਦਾ ਸਮੇਂ ਵਿਚ ਇੱਥੋਂ ਦੇ ਲੋਕ ਬੀਕਾਨੇਰ ਅਤੇ ਪੰਜਾਬ ਦੇ ਵੱਡੇ ਸ਼ਹਿਰਾਂ ਵਿਚ ਇਲਾਜ ਕਰਵਾਉਣ ਲਈ ਜਾਂਦੇ ਹਨ। ਇਸ ਤੇ ਸ਼੍ਰੀ ਚੌਬੇ ਨੇ ਇਸ ਪਰਿਯੋਜਨਾ ਤੇ ਛੇਤੀ ਕੰਮ ਸ਼ੁਰੂ ਕਰਵਾਉਣ ਦਾ ਭਰੋਸਾ ਦਿਵਾਇਆ। ਇਸ ਮੌਕੇ ਤੇ ਪੀਜੀਆਈ ਦੇ ਡਾਇਰੈਕਟਰ ਸ਼੍ਰੀ ਜਗਤ ਰਾਮ ਅਤੇ ਸਿਹਤ ਵਿਭਾਗ ਦੇ ਉੱਚ ਅਧਿਕਾਰੀ ਵੀ ਮੌਜੂਦ ਸਨ।