• Home
  • ਕਬਰਸਤਾਨ ਵਿਚ ਨੌਜਵਾਨ ਦੀ ਮਿਲੀ ਲਾਸ਼

ਕਬਰਸਤਾਨ ਵਿਚ ਨੌਜਵਾਨ ਦੀ ਮਿਲੀ ਲਾਸ਼

ਮਲੇਰਕੋਟਲਾ - ਸਥਾਨਕ ਲੁਧਿਆਣਾ ਬਾਈਪਾਸ ਨਜਦੀਕ ਅੱਜ ਸਵੇਰੇ 9 ਵਜੇ ਦੇ ਕਰੀਬ ਇਲਾਕੇ ਵਿਚ ਉਸ ਸਮੇਂ ਸਹਿਮ ਦਾ ਮਾਹੌਲ ਬਣ ਗਿਆ, ਜਦੋਂ ਨਾਲ ਲੱਗਦੇ ਮੁਸਲਿਮ ਭਾਈਚਾਰੇ ਦੇ ਕਬਰਸਤਾਨ ਊਜਾੜੂ ਤਕੀਆ ਦੇ ਅੰਦਰ ਇਕ 23 ਸਾਲਾਂ ਨੌਜਵਾਨ ਮੁਹੰਮਦ ਆਬਿਦ ਦੀ ਲਾਸ਼ ਮਿਲੀ। ਇਸ ਦਾ ਪਤਾ ਲੱਗਣ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜੇ ਵਿੱਚ ਲੈ ਲਿਆ ਤੇ ਅਗਲੀ ਕਾਰਵਾਈ ਲਈ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਮਲੇਰਕੋਟਲਾ ਵਿਖੇ ਲਿਜਾਇਆ ਗਿਆ ਹੈ।