• Home
  • ਕਣਕ ਦੀ ਖਰੀਦ ਵਿੱਚ ਸੰਗਰੂਰ ਜ਼ਿਲ•ਾ ਮੋਹਰੀ • ਪਟਿਆਲਾ ਦੂਜੇ ਅਤੇ ਬਠਿੰਡਾ ਜ਼ਿਲ•ਾ ਤੀਜੇ ਸਥਾਨ ‘ਤੇ

ਕਣਕ ਦੀ ਖਰੀਦ ਵਿੱਚ ਸੰਗਰੂਰ ਜ਼ਿਲ•ਾ ਮੋਹਰੀ • ਪਟਿਆਲਾ ਦੂਜੇ ਅਤੇ ਬਠਿੰਡਾ ਜ਼ਿਲ•ਾ ਤੀਜੇ ਸਥਾਨ ‘ਤੇ

• ਪੰਜਾਬ ਵਿੱਚ ਕੁੱਲ 120.83 ਲੱਖ ਮੀਟਰਿਕ ਟਨ ਕਣਕ ਦੀ ਖਰੀਦ
ਚੰਡੀਗੜ•, 5 ਮਈ:
ਪੰਜਾਬ ਵਿੱਚ ਸਰਕਾਰੀ ਖਰੀਦ ਏਜੰਸੀਆਂ ਅਤੇ ਨਿੱਜੀ ਵਪਾਰੀਆਂ ਵੱਲੋਂ 4 ਮਈ ਤੱਕ ਮੰਡੀਆਂ ਵਿੱਚ ਆਈ 120.83 ਲੱਖ ਮੀਟਰਿਕ ਟਨ ਕਣਕ ਦੀ ਖਰੀਦ ਕਰ ਲਈ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸੂਬੇ ਦੇ ਸਾਰੇ ਖਰੀਦ ਕੇਂਦਰਾਂ ਵਿੱਚ ਹੋਈ ਕੁੱਲ ਖਰੀਦ ਵਿੱਚੋਂ ਸਰਕਾਰੀ ਏਜੰਸੀਆਂ ਵੱਲੋਂ 120.35 ਲੱਖ ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਜਦਕਿ ਨਿੱਜੀ ਵਪਾਰੀਆਂ ਵੱਲੋਂ 48600 ਮੀਟਰਿਕ ਟਨ ਕਣਕ ਖਰੀਦੀ ਗਈ। ਉਨ•ਾ ਦੱਸਿਆ ਕਿ 10.92 ਲੱਖ ਮੀਟਰਿਕ ਟਨ ਕਣਕ ਦੀ ਖਰੀਦ ਨਾਲ ਸੰਗਰੂਰ ਜ਼ਿਲ•ਾ ਪਹਿਲੇ ਸਥਾਨ ਉÎੱਤੇ ਹੈ, ਜਦ ਕਿ ਪਟਿਆਲਾ ਅਤੇ ਬਠਿੰਡਾ ਜ਼ਿਲ•ੇ ਕ੍ਰਮਵਾਰ 8.92 ਲੱਖ ਮੀਟਰਿਕ ਟਨ ਅਤੇ 8.79 ਲੱਖ ਮੀਟਰਿਕ ਟਨ ਕਣਕ ਦੀ ਖਰੀਦ ਨਾਲ ਦੂਜੇ ਅਤੇ ਤੀਜੇ ਸਥਾਨ ਉÎੱਤੇ ਹਨ।
ਏਜੰਸੀਆਂ ਵੱਲੋਂ ਕੀਤੀ ਖਰੀਦ ਦੀ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਪਨਗਰੇਨ ਵੱਲੋਂ 2782892 ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਜੋ ਕਿ ਕੁੱਲ ਖਰੀਦ ਦਾ 23 ਫੀਸਦੀ ਹੈ। ਇਸ ਤੋਂ ਇਲਾਵਾ, ਮਾਰਕਫੈੱਡ ਵੱਲੋਂ 2652813 ਮੀਟਰਿਕ ਟਨ ਕਣਕ ਜੋ ਕਿ 22 ਫੀਸਦੀ ਹੈ, ਪਨਸਪ ਵੱਲੋਂ 2328683 ਮੀਟਰਿਕ ਟਨ ਕਣਕ ਜੋ ਕਿ 19.3 ਫੀਸਦੀ ਹੈ, ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ (ਪੀ.ਐਸ.ਡਬਲਿਊ.ਸੀ) ਵੱਲੋਂ 1640663 ਮੀਟਰਿਕ ਟਨ ਕਣਕ ਜੋ ਕਿ 13.6 ਫੀਸਦੀ ਹੈ, ਪੰਜਾਬ ਐਗਰੋ ਫੂਡ ਕਾਰਪੋਰੇਸ਼ਨ (ਪੀ.ਏ.ਐਫ.ਸੀ) ਵੱਲੋਂ 1200472 ਮੀਟਰਿਕ ਟਨ ਕਣਕ ਜੋ ਕਿ ਲਗਭਗ 9.9 ਫੀਸਦੀ ਹੈ ਅਤੇ  ਐਫ.ਸੀ.ਆਈ ਵੱਲੋਂ 1429490 ਮੀਟਰਿਕ ਟਨ ਕਣਕ ਜੋ ਕਿ ਕੁੱਲ ਖਰੀਦ ਦਾ 11.8 ਫੀਸਦੀ ਹੈ, ਦੀ ਖਰੀਦ ਕੀਤੀ ਗਈ ਹੈ। ਉਹਨਾਂ ਅੱਗੇ ਦੱਸਿਆ ਕਿ ਨਿੱਜੀ ਵਪਾਰੀਆਂ ਵੱਲੋਂ 48600 ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ ਜੋ ਕਿ ਕੁੱਲ ਖਰੀਦ ਦਾ 0.4 ਫੀਸਦੀ ਹੈ।
ਉਨ•ਾਂ ਦੱਸਿਆ ਕਿ 4 ਮਈ ਤੱਕ ਪੂਰੇ ਪ੍ਰਦੇਸ਼ ਵਿੱਚ ਮੰਡੀਆਂ ਵਿਚੋਂ 93.16 ਲੱਖ ਮੀਟਰਿਕ ਟਨ ਕਣਕ ਦੀ ਲਿਫਟਿੰਗ ਕਰ ਲਈ ਗਈ ਹੈ।