• Home
  • ਔਰਤਾਂ ਨੂੰ ਰਜਿਸਟਰੀ ‘ਤੇ ਮਿਲਣ ਵਾਲੀ ਛੋਟ ਦੀ ਦੁਰਵਰਤੋਂ ਰੋਕਣ ਲਈ ਨਿਯਮਾਂ ‘ਚ ਸੋਧ

ਔਰਤਾਂ ਨੂੰ ਰਜਿਸਟਰੀ ‘ਤੇ ਮਿਲਣ ਵਾਲੀ ਛੋਟ ਦੀ ਦੁਰਵਰਤੋਂ ਰੋਕਣ ਲਈ ਨਿਯਮਾਂ ‘ਚ ਸੋਧ

ਰਚੰਡੀਗੜ••, 18 ਜੂਨ : (ਖ਼ਬਰ ਵਾਲੇ ਬਿਊਰੋ )
ਔਰਤਾਂ ਨੂੰ ਜਾਇਦਾਦ ਦੀ ਰਜਿਸਟਰੇਸ਼ਨ 'ਤੇ ਸਟੈਂਪ ਡਿਊਟੀ ਵਿੱਚ ਦਿੱਤੀ ਛੋਟ ਦੀ ਦੁਰਵਰਤੋਂ ਰੋਕਣ ਲਈ ਪੰਜਾਬ ਸਰਕਾਰ ਨੇ ਨਿਯਮਾਂ 'ਚ ਸੋਧ ਕੀਤੀ ਹੈ। ਮਾਲ ਵਿਭਾਗ ਵੱਲੋਂ ਬਦਲੇ ਨਿਯਮਾਂ ਅਨੁਸਾਰ ਹੁਣ ਜੇਕਰ ਕੋਈ ਔਰਤ ਰਜਿਸਟਰੀ ਦੇ ਇਕ ਸਾਲ ਦੇ ਅੰਦਰ ਉਸ ਜ਼ਮੀਨ/ਜਾਇਦਾਦ ਨੂੰ ਆਪਣੇ ਖੂਨ ਦੇ ਰਿਸ਼ਤੇ ਵਿੱਚ ਕਿਸੇ ਪੁਰਸ਼ ਦੇ ਨਾਂ ਤਬਦੀਲ ਕਰੇਗੀ ਤਾਂ ਸਟੈਂਪ ਡਿਊਟੀ 'ਤੇ ਦਿੱਤੀ ਗਈ 2 ਫ਼ੀਸਦ ਛੋਟ ਵਾਪਸ ਲਈ ਜਾਵੇਗੀ। 
ਇਸ ਸਬੰਧੀ ਇਕ ਬੁਲਾਰੇ ਨੇ ਦੱਸਿਆ ਕਿ ਮਾਲ ਮੰਤਰੀ ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਕਿ ਜਾਇਦਾਦ/ਜ਼ਮੀਨ ਦੀ ਖਰੀਦ 'ਤੇ ਔਰਤ ਖਰੀਦਦਾਰਾਂ ਨੂੰ ਰਜਿਸਟਰੀ 'ਤੇ ਲੱਗਣ ਵਾਲੀ ਸਟੈਂਪ ਡਿਊਟੀ  ਵਿੱਚ ਦਿੱਤੀ ਜਾਂਦੀ 2 ਫ਼ੀਸਦ ਛੋਟ ਦੀ ਕੁੱਝ ਲੋਕਾਂ ਵੱਲੋਂ ਕਥਿਤ ਤੌਰ 'ਤੇ ਦੁਰਵਰਤੋਂ ਕੀਤੀ ਜਾ ਰਹੀ ਹੈ। ਉਹ ਪਹਿਲਾਂ ਔਰਤ ਦੇ ਨਾਂ ਰਜਿਸਟਰੀ ਕਰਵਾ ਲੈਂਦੇ ਹਨ ਅਤੇ ਬਾਅਦ ਵਿੱਚ ਮਲਕੀਅਤ ਪਰਿਵਾਰ ਦੇ ਕਿਸੇ ਮਰਦ ਮੈਂਬਰ ਦੇ ਨਾਂ ਤਬਦੀਲ ਕਰਵਾ ਲਈ ਜਾਂਦੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਖੂਨ ਦੇ ਰਿਸ਼ਤਿਆਂ ਵਿੱਚ ਜ਼ਮੀਨ/ਜਾਇਦਾਦ ਦੇ ਤਬਾਦਲੇ 'ਤੇ ਕੋਈ ਫੀਸ ਨਹੀਂ ਹੈ। ਇਸ ਤਰ•ਾਂ ਕੁੱਝ ਲੋਕਾਂ ਵੱਲੋਂ ਇਸ ਸਹੂਲਤ ਦਾ ਲਾਹਾ ਲੈ ਕੇ ਸਰਕਾਰੀ ਖ਼ਜ਼ਾਨੇ ਨੂੰ ਰਗੜਾ ਲਗਾਇਆ ਜਾ ਰਿਹਾ ਸੀ। 
ਸ੍ਰੀ ਸਰਕਾਰੀਆ ਦੇ ਨਿਰਦੇਸ਼ਾਂ ਉਤੇ ਮਾਲ ਮਹਿਕਮੇ ਨੇ ਇਸ ਵਰਤਾਰੇ ਨੂੰ ਰੋਕਣ ਲਈ ਹੁਣ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਜੇਕਰ ਕੋਈ ਔਰਤ ਰਜਿਸਟਰੀ ਦੇ ਇਕ ਸਾਲ ਦੇ ਅੰਦਰ ਉਸ ਜ਼ਮੀਨ/ਜਾਇਦਾਦ ਨੂੰ ਕਿਸੇ ਪੁਰਸ਼ ਰਿਸ਼ਤੇਦਾਰ ਦੇ ਨਾਂ 'ਤੇ ਤਬਦੀਲ ਕਰੇਗੀ ਤਾਂ ਉਸ ਵੱਲੋਂ ਲਈ ਗਈ 2 ਫ਼ੀਸਦ ਰਾਹਤ ਵਸੂਲੀ ਜਾਵੇਗੀ। 
ਇਸ ਤੋਂ ਪਹਿਲਾਂ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਜਾ ਚੁੱਕੀ ਹੈ ਕਿ ਔਰਤ ਖਰੀਦਦਾਰਾਂ ਨੂੰ 2 ਫ਼ੀਸਦ ਛੋਟ ਉਨ•ਾਂ ਦੇ ਜ਼ਮੀਨ/ਜਾਇਦਾਦ ਵਿੱਚ ਹਿੱਸੇ ਦੇ ਅਨੁਪਾਤ ਮੁਤਾਬਕ ਹੀ ਦਿੱਤੀ ਜਾਵੇ। ਜੇਕਰ ਇਕੱਲੀ ਔਰਤ ਖਰੀਦਦਾਰ ਹੈ ਤਾਂ ਉਸ ਨੂੰ ਪੂਰੀ 2 ਫ਼ੀਸਦ ਛੋਟ ਮਿਲੇਗੀ। ਜੇਕਰ ਖਰੀਦੀ ਜ਼ਮੀਨ 'ਚ ਉਸ ਨਾਲ ਕੋਈ ਰਿਸ਼ਤੇਦਾਰ ਪੁਰਸ਼ ਹਿੱਸੇਦਾਰ ਹੈ ਤਾਂ ਉਸ ਨੂੰ ਹਿੱਸੇ ਮੁਤਾਬਕ ਹੀ  ਛੋਟ ਦਿੱਤੀ ਜਾਵੇ।