• Home
  • ਓ. ਪੀ. ਸੋਨੀ ਵੱਲੋਂ ਸੁਖਬੀਰ ਬਾਦਲ ਤੋਂ ਇਤਿਹਾਸ ਦੀਆਂ ਕਿਤਾਬਾਂ ਦੇ ਮੁੱਦੇ ‘ਤੇ ਮੁੱਖ ਮੰਤਰੀ ‘ਤੇ ਲਗਾਏ ਬੇਬੁਨਿਆਦੀ ਦੋਸ਼ਾਂ ਕਾਰਨ ਅਸਤੀਫੇ ਦੀ ਮੰਗ

ਓ. ਪੀ. ਸੋਨੀ ਵੱਲੋਂ ਸੁਖਬੀਰ ਬਾਦਲ ਤੋਂ ਇਤਿਹਾਸ ਦੀਆਂ ਕਿਤਾਬਾਂ ਦੇ ਮੁੱਦੇ ‘ਤੇ ਮੁੱਖ ਮੰਤਰੀ ‘ਤੇ ਲਗਾਏ ਬੇਬੁਨਿਆਦੀ ਦੋਸ਼ਾਂ ਕਾਰਨ ਅਸਤੀਫੇ ਦੀ ਮੰਗ

ਚੰਡੀਗੜ30 ਅਪ੍ਰੈਲ:-(ਪਰਮਿੰਦਰ ਸਿੰਘ ਜੱਟਪੁਰੀ)
ਸਿੱਖਿਆ ਮੰਤਰੀ ਪੰਜਾਬ, ਸ੍ਰੀ ਓ.ਪੀ. ਸੋਨੀ ਨੇ ਇਤਿਹਾਸ ਦੀਆਂ ਕਿਤਾਬਾਂ ਦੇ ਮੁੱਦੇ 'ਤੇ ਅਕਾਲੀਆਂ ਵੱਲੋਂ ਮੁੱਖ ਮੰਤਰੀ ਉੱਤੇ ਲਗਾਏ ਬੇਬੁਨਿਆਦੀ ਤੇ ਗਲ਼ਤ ਦੋਸ਼ਾਂ ਕਾਰਨ ਅਕਾਲੀਆਂ ਦੀ ਤਿੱਖੀ ਨੁਕਤਾਚੀਨੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਅਸਤੀਫੇ ਦੀ ਮੰਗ ਕੀਤੀ ਹੈ।
ਸ੍ਰੀ ਸੋਨੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਦੀ ਚੁਣੌਤੀ ਨੂੰ ਸਵੀਕਾਰ ਹੀ ਨਹੀਂ ਕੀਤਾ ਬਲਕਿ ਪਿਛਲੇ ਕੁਝ ਦਿਨਾਂ ਤੋਂ ਇਸ ਸਬੰਧੀ ਅਕਾਲੀਆਂ ਵੱਲੋਂ ਬੋਲੇ ਝੂਠ ਦਾ ਪਰਦਾਫਾਸ਼ ਕਰਨ ਲਈ ਉਹਨਾਂ ਨੇ ਅਕਾਲੀਆਂ ਦੇ ਕੱਚੇ ਚਿੱਠੇ ਲੋਕਾਂ ਸਾਹਮਣੇ ਰੱਖੇ ਹਨ। ਮੁੱਖ ਮੰਤਰੀ ਵੱਲੋਂ ਜਾਰੀ 12 ਜਮਾਤ ਦੇ ਸਿਲੇਬਸ ਦਾ ਵਿਸਤ੍ਰਿਤ ਅਧਿਐਨ ਇਹ ਦਰਸਾਉਂਦਾ ਹੈ ਕਿ ਸਕੂਲਾਂ ਦੇ ਸਿਲੇਬਸ ਵਿੱਚ ਸਿੱਖ ਗੁਰੂਆਂ ਦੇ ਇਤਿਹਾਸ ਨੂੰ ਛੇੜਿਆ ਜਾਂ ਹਟਾਇਆ ਨਹੀਂ ਗਿਆ।
ਸਿੱਖਿਆ ਮੰਤਰੀ ਨੇ ਅਕਾਲੀਆਂ ਵੱਲੋਂ ਧਰਮ ਵਰਗੇ ਸੰਵੇਦਨਸ਼ੀਲ ਮੁੱਦੇ ਦਾ ਬੇਵਜ•ਾ ਸਿਆਸੀਕਰਨ ਕਰਨ ਲਈ ਕੋਸ਼ਿਸ਼ਾਂ 'ਤੇ ਹੈਰਾਨੀ ਜ਼ਾਹਿਰ ਕਰਦੇ ਕਿਹਾ ਕਿ ਬਾਦਲਾਂ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਉਹ ਆਪਣੇ ਨਿਜੀ ਹਿੱਤਾਂ ਦੀ ਪੂਰਤੀ ਲਈ ਕਿਸੇ ਵੀ ਹੇਠਲੇ ਪੱਧਰ 'ਤੇ ਜਾ ਸਕਦੇ ਹਨ।

ਸ੍ਰੀ ਸੋਨੀ ਨੇ ਅਕਾਲੀਆਂ ਤੇ ਵਿਅੰਗ ਕਸਦੇ ਹੋਏ ਕਿਹਾ ਕਿ ਅਕਾਲੀ  ਸਕੂਲ ਦੀਆਂ ਪਾਠ ਪੁਸਤਕਾਂ ਬਾਰੇ ਉੱਚ ਨੈਤਿਕ ਆਧਾਰ ਬਣਾਉਣ ਦੀ ਕੋਸ਼ਿਸ ਕਰ ਰਹੇ ਹਨ ਜਦਕਿ ਉਹਨਾਂ ਨੇ ਆਪਣੇ ਸ਼ਾਸਨਕਾਲ ਦੌਰਾਨ ਕਿਤਾਬਾਂ ਵਿਚ ਅਸ਼ਲੀਲਤਾ ਵਾਲੇ ਸੰਦਰਭਾਂ ਨੂੰ ਵਰਤਣ ਦੀ ਇਜ਼ਾਜਤ ਦਿੱਤੀ ਸੀ। ਉਹਨਾਂ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਵੱਲੋਂ ਚੁਣੇ ਆਪਣੇ ਚਹੇਤੇ ਪ੍ਰਾਈਵੇਟ ਸਪਲਾਇਰਾਂ ਵੱਲੋਂ ਛਾਪੀਆਂ ਸਕੂਲ ਦੀਆਂ ਕਿਤਾਬਾਂ ਨਾਲ ਸਬੰਧਤ 2013 ਦੇ ਵਿਵਾਦ ਦਾ ਚੇਤਾ ਵੀ ਕਰਵਾਇਆ। ਉਨ•ਾਂ ਕਿਹਾ ਕਿ ਇਹਨਾਂ  ਕਿਤਾਬਾਂ ਵਿੱਚ ਬਹੁਤ ਸਾਰੀਆਂ ਗ਼ਲਤੀਆਂ ਦੇ ਨਾਲ ਨਾਲ ਔਰਤਾਂ ਬਾਰੇ ਭੱਦੀ ਤੇ ਅਸ਼ਲੀਲ ਟਿੱਪਣੀਆਂ ਵੀ ਸਨ ਜਿਸ ਕਾਰਨ ਇਹਨਾਂ ਕਿਤਾਬਾਂ ਨੂੰ ਵਾਪਸ ਲਿਆ ਗਿਆ।

ਸ੍ਰੀ ਸੋਨੀ ਨੇ ਕਿਹਾ ਕਿ ਤੱਥਾਂ ਅਨੁਸਾਰ ਇਨ•ਾਂ ਕਿਤਾਬਾਂ ਨੂੰ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਦੇ ਪੰਜ ਅਧਿਕਾਰੀਆਂ ਦੇ ਪੈਨਲ ਵੱਲੋਂ ਪ੍ਰਵਾਨਗੀ ਦਿੱਤੀ ਗਈ ਸੀ। ਅਕਾਲੀਆਂ ਦਾ ਇਹ ਇਕਲਾਖੀ ਫਰਜ਼ ਬਣਦਾ ਸੀ ਕਿ ਉਹ ਸਕੂਲਾਂ ਦੀਆਂ ਕਿਤਾਬਾਂ ਦੀ ਗੁਣਵੱਤਾ ਜਾਂ ਮਾਪਦੰਡਾਂ ਦਾ ਜਾਇਜ਼ਾ ਲੈਂਦੇ ਪਰ ਉਹ  ਅਯੋਗ ਸਾਬਿਤ ਹੋਏ।

ਸ੍ਰੀ ਸੋਨੀ ਨੇ ਕਿਹਾ ਕਿ ਇਸ ਘਟਨਾ ਨੇ ਇਤਿਹਾਸ ਦੀਆਂ ਕਿਤਾਬਾਂ ਦੀ ਛਪਾਈ ਦਾ ਕੰਮ ਕਰਨ ਵਾਲੇ ਪ੍ਰਾਈਵੇਟ ਪਬਿਲਸ਼ਰਾਂ ਵੱਲੋਂ ਤਿਆਰ ਕੀਤੀਆਂ ਪਾਠ ਪੁਸਤਕਾਂ ਦੀ ਗੁਣਵੱਤਾ ਦੀ ਜਾਂਚ ਵਿੱਚ ਭਾਰੀ ਕੁਤਾਹੀ ਕਰਨ ਦਾ ਪਰਦਾਫਾਸ਼ ਕੀਤਾ ਸੀ ਅਤੇ ਦੂਜੇ ਪਾਸੇ ਇਨ•ਾਂ ਕਿਤਾਬਾਂ ਨੂੰ ਆਮ ਨਾਲੋਂ ਬਹੁਤ ਜ਼ਿਆਦਾ ਰੇਟ 'ਤੇ ਵੇਚਿਆ ਗਿਆ ਸੀ।

ਸਿੱਖਿਆ ਮੰਤਰੀ ਨੇ ਅੱਗੇ ਕਿਹਾ ਕੈਪਟਨ ਸਰਕਾਰ ਨੇ ਪਹਿਲੀ ਵਾਰ ਇਤਿਹਾਸ ਦੀਆਂ ਕਿਤਾਬਾਂ ਨੂੰ ਛਾਪਣ ਦਾ ਕਾਰਜ ਪੰਜਾਬ ਸਕੂਲ ਸਿੱਖਿਆ ਬੋਰਡ (ਪੀ.ਐਸ.ਈ.ਬੀ.) ਨੂੰ ਸੌਂਪਿਆ ਹੈ, ਜੋ ਪਹਿਲਾਂ ਇਸ ਪ੍ਰਕ੍ਰਿਆ ਵਿੱਚ ਸ਼ਾਮਲ ਨਹੀਂ ਸੀ। ਉਹਨਾਂ ਅੱਗੇ ਕਿਹਾ ਕਿ ਇਹ ਸਿੱਖ ਇਤਿਹਾਸ ਜਾਂ ਸੱਭਿਆਚਾਰ ਨਾਲ ਕੋਈ ਛੇੜਛਾੜ ਨਾ ਕਰਨ ਦੇ ਸਰਕਾਰ ਦੇ ਵਾਅਦੇ ਨੂੰ ਦਰਸਾਉਂਦਾ ਹੈ। ਪਾਠ ਪੁਸਤਕ ਦੀ ਸਮੱਗਰੀ ਦੀ ਪ੍ਰਮਾਣਿਕਤਾ ਨੂੰ ਇਸ ਕਦਮ ਨਾਲ ਯਕੀਨੀ ਬਣਾਇਆ ਜਾਵੇਗਾ।

ਸ੍ਰੀ ਸੋਨੀ ਨੇ ਆਪ ਆਗੂ ਸੁਖਪਾਲ ਖਹਿਰਾ ਦੀ ਵੀ ਨਿਖੇਧੀ ਕੀਤੀ ਕਿਉਂਕਿ 2013 ਵਿੱਚ ਕਾਂਗਰਸ ਨੇਤਾ ਦੇ ਤੌਰ 'ਤੇ ਖਹਿਰਾ ਨੇ ਪਾਠ ਪੁਸਤਕ ਦੇ ਵਿਵਾਦ ਵਿੱਚ ਅਕਾਲੀਆਂ ਖਿਲਾਫ਼ ਪੁਰਜ਼ੋਰ ਆਵਾਜ਼ ਉਠਾਈ ਸੀ ਪਰ ਹੁਣ ਉਹ ਅਕਾਲੀਆਂ ਦਾ ਸਾਥ ਦਿੰਦੇ ਜਾਪ ਰਹੇ ਹਨ।