• Home
  • ਓਨਟਾਰੀਓ(ਕੈਨੇਡਾ) ਦੀਆਂ ਚੋਣਾਂ ਚ 7 ਪੰਜਾਬੀਆਂ ਨੇ ਝੰਡੇ ਗੱਡੇ

ਓਨਟਾਰੀਓ(ਕੈਨੇਡਾ) ਦੀਆਂ ਚੋਣਾਂ ਚ 7 ਪੰਜਾਬੀਆਂ ਨੇ ਝੰਡੇ ਗੱਡੇ

ਟੋਰਾਂਟੋ (ਰਵਿੰਦਰ ਸ਼ਰਮਾ) ਸੱਤ ਸਮੁੰਦਰੋਂ ਪਾਰ ਜਾ ਕੇ ਹਰ ਖੇਤਰ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੇ ਪੰਜਾਬੀ ਜਿਨ੍ਹਾਂ ਕੈਨੇਡਾ ਨੂੰ ਮਿੰਨੀ ਪੰਜਾਬ ਬਣਾਉਣ ਤੋਂ ਬਾਅਦ ਹੁਣ ਰਾਜਨੀਤੀ ਖੇਤਰ ਚ ਝੰਡੇ ਗੱਡ ਦਿੱਤੇ ਹਨ।
ਕੈਨੇਡਾ ਦੇ ਓਨਟਾਰੀਓ ਦੀਆਂ ਹੋਈਆਂ ਚੋਣਾਂ ਵਿੱਚ 7 ਪੰਜਾਬੀ ਜਿਹੜੇ ਕਿ ਵੱਖ ਵੱਖ ਪਾਰਟੀਆਂ ਨਾਲ ਸਬੰਧਿਤ ਹਨ ਨੇ ਜਿੱਤ ਪ੍ਰਾਪਤ ਕਰਕੇ ਆਪਣਾ ਇਤਿਹਾਸ ਚ ਨਾਮ ਦਰਜ ਕਰਵਾ ਦਿੱਤਾ ਹੈ।
ਜੇਤੂ ਰਹਿਣ ਵਾਲੇ ਉਮੀਦਵਾਰ ਦੀ ਸੂਚੀ ਚ ਪਰਮ ਗਿੱਲ ਮਿਲਟਨ ਤੋਂ ,ਪ੍ਰਭਮੀਤ ਸਿੰਘ ਸਰਕਾਰੀ ਬ੍ਰਹਮਟਨ ਸਾਊਥ ਤੋਂ ,ਅਮਰਜੋਤ ਸਿੰਘ ਸੰਧੂ ਬ੍ਰਹਮਟਨ ਵੈਸਟ ਤੋਂ,ਨੀਨਾ ਤਾਂਗੜੀ ਮਿਸੀਗਾਗਾ ਤੋਂ, ਦੀਪਕ ਆਨੰਦ ਮਾਲਟਾਨ ਤੋਂ (ਸਾਰੇ ਪੀਸੀ ਪਾਰਟੀ )ਅਤੇ ਐਨਡੀਪੀ ਪਾਰਟੀ ਦੇ ਸਾਰਾ ਸਿੰਘ ਬ੍ਰਹਮਟਨ ਸੈਂਟਰ ਤੋਂ ਗੁਰਰਤਨ ਸਿੰਘ ਬ੍ਰਹਮਟਨ ਈਸਟ ਤੋਂ ਜਿੱਤੇ ਹਨ ।