• Home
  • ਐੱਸ ਐੱਚ ਓ ਬਾਜਵਾ ਦਾ ਹੋਟਲ ਚ ਮਹਿਲਾ ਨਾਲ ਭਾਂਡਾ ਫੋੜਨ ਵਾਲੇ ਪੱਤਰਕਾਰ ਨੂੰ ਸਰਕਾਰ ਨੇ ਗੰਨਮੈਨ ਦਿੱਤੇ 

ਐੱਸ ਐੱਚ ਓ ਬਾਜਵਾ ਦਾ ਹੋਟਲ ਚ ਮਹਿਲਾ ਨਾਲ ਭਾਂਡਾ ਫੋੜਨ ਵਾਲੇ ਪੱਤਰਕਾਰ ਨੂੰ ਸਰਕਾਰ ਨੇ ਗੰਨਮੈਨ ਦਿੱਤੇ 

ਚੰਡੀਗੜ੍ਹ 12 ਮਈ (ਪਰਮਿੰਦਰ ਸਿੰਘ ਜੱਟਪੁਰੀ )
ਸ਼ਾਹਕੋਟ ਚ ਜ਼ਿਮਨੀ ਚੋਣ ਲੜ ਰਹੇ ਕਾਂਗਰਸੀ ਉਮੀਦਵਾਰ ਵਿਰੁੱਧ ਮੁਕੱਦਮਾ ਦਰਜ ਕਰਨ ਤੋਂ ਬਾਅਦ ਰੋਜ਼ਾਨਾ ਅਖਬਾਰਾਂ ਦੀਆਂ ਸੁਰਖੀਆਂ  ਚ ਵਿਵਾਦਮਈ ਘਟਨਾਕ੍ਰਮ ਕਰਕੇ ਚਰਚਾ ਚ ਬਣੇ ਐਸਐਚਓ ਬਾਜਵਾ ਦਾ ਜਲੰਧਰ ਦੇ ਪੰਜ ਤਾਰਾ ਹੋਟਲ ਵਿੱਚ ਮੁਕੱਦਮੇ ਦਰਜ ਕਰਨ ਵਾਲੀ  ਰਾਤ ਨੂੰ ਇੱਕ ਮਹਿਲਾ ਨਾਲ ਰਹਿਣ ਅਤੇ ਹੋਰ ਸਨਸਨੀਖੇਜ਼ ਖੁਲਾਸਿਆਂ ਦਾ ਭਾਂਡਾ ਫੋੜਨ ਵਾਲੇ ਪੱਤਰਕਾਰ ਨੂੰ ਪੰਜਾਬ ਸਰਕਾਰ ਨੇ ਸੁਰੱਖਿਆ ਦੀ ਛਤਰੀ ਪ੍ਰਦਾਨ ਕਰ ਦਿੱਤੀ ਹੈ ।
ਚੰਡੀਗੜ੍ਹ ਤੋਂ ਇੱਕ ਟੈਲੀਵਿਜ਼ਨ ਦੇ ਬਿਊਰੋ ਚੀਫ ਨਪਿੰਦਰ ਸਿੰਘ ਬਰਾੜ ਜਿਨ੍ਹਾਂ ਨੇ ਭਾਵੇਂ ਕੇ ਸੁਰੱਖਿਆ ਲੈਣ ਤੋਂ ਮਨ੍ਹਾਂ ਕਰ ਦਿੱਤਾ ਸੀ, ਪਰ ਪੁਲਿਸ ਵਿਭਾਗ ਵੱਲੋਂ ਉਨ੍ਹਾਂ ਨੂੰ  ਸਪੈਸ਼ਲ ਕਮਾਂਡੋ ਟੁਕੜੀ ਦੇ 2 ਗੰਨਮੈਨ ਇਸ ਲਈ ਪ੍ਰਦਾਨ ਕਰ ਦਿੱਤੇ ਹਨ `ਕਿਉਂਕਿ ਐਸ ਐਚ ਓ ਪਰਮਿੰਦਰ ਸਿੰਘ ਬਾਜਵਾ ਨੇ ਉਸ ਨੂੰ ਖਬਰ ਲੱਗਣ ਤੋਂ ਬਾਅਦ ਧਮਕੀਆਂ ਦਿੱਤੀਆਂ ਸਨ, ਜਿਸ ਦੀ ਚੰਡੀਗੜ੍ਹ ਦੇ ਪੱਤਰਕਾਰਾਂ ਨੇ ਚੋਣ ਕਮਿਸ਼ਨ ਨੂੰ ਵੀ ਸ਼ਿਕਾਇਤ ਕੀਤੀ ਸੀ ।