• Home
  • ਐਸ ਐਚ ਓ ਬਾਜਵਾ ਨੂੰ ਜ਼ਮਾਨਤ ਮਿਲੀ!…! ਹੋਈ ਸਰਕਾਰ ਦੀ ਮੇਹਰ

ਐਸ ਐਚ ਓ ਬਾਜਵਾ ਨੂੰ ਜ਼ਮਾਨਤ ਮਿਲੀ!…! ਹੋਈ ਸਰਕਾਰ ਦੀ ਮੇਹਰ

ਜਲੰਧਰ (ਖ਼ਬਰ ਵਾਲੇ ਬਿਊਰੋ )
ਸ਼ਾਹਕੋਟ ਚੋਣਾਂ ਵਿੱਚ ਕੇਂਦਰ ਦਾ ਧੁਰਾ ਬਣੇ ਰਹੇ ਥਾਣਾ ਮਹਿਤਪੁਰ ਦੇ ਐਸ ਐਚ ਓ ਪਰਮਿੰਦਰ ਸਿੰਘ ਬਾਜਵਾ ਨੂੰ ਅਦਾਲਤ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਹੈ ।
ਦੱਸਣਯੋਗ ਹੈ ਕਿ ਗਿਆਰਾਂ ਮਈ ਨੂੰ ਜਲੰਧਰ ਪੁਲਸ ਨੇ ਅਦਾਲਤ ਦੇ ਹੁਕਮਾਂ ਤੇ ਪਰਮਿੰਦਰ ਬਾਜਵਾ ਨੂੰ ਗਿਰਫਤਾਰ ਕੀਤਾ ਸੀ ,ਕਿਉਂਕਿ ਉਹ ਆਪਣੇ ਹਥਿਆਰ ਲੈ ਕੇ ਅਦਾਲਤ ਅੰਦਰ ਘੁਸਣ ਦੀ ਜਿਦ ਕਰ ਰਿਹਾ ਸੀ।
ਥਾਣਾ ਮਹਿਤਪੁਰ ਦਾ ਸਾਬਕਾ ਐਸ ਐਚ ਓ ਪਰਮਿੰਦਰ ਸਿੰਘ ਬਾਜਵਾ ਜੋ ਕਿ ਪਿਛਲੇ 9 ਦਿਨ ਤੋਂ ਸ਼ਿਵਲ ਹਸਪਤਾਲ ਦੇ ਨਸ਼ਾ ਛੁਡਾਓ ਕੇਂਦਰ ਚ ਦਾਖਲ ਸੀ।
ਅਦਾਲਤ ਦੇ ਕਹਿਣ ਤੇ ਉਸ ਦਾ ਡੋਪ ਟੈਸਟ ਵੀ ਕਰਵਾਇਆ ਗਿਆ ਜੋ ਕਿ ਨਿਗਟਿਵ ਆਇਆ ।
ਦੱਸਣਯੋਗ ਹੈ ਕਿ ਮਹਿਤਪੁਰ ਦਾ ਐਸਐਚਓ ਪਰਮਿੰਦਰ ਸਿੰਘ ਬਾਜਵਾ ਜਿਸ ਨੇ ਸ਼ਾਹਕੋਟ ਹਲਕੇ ਦੇ ਠਕਾਂਗਰਸੀ ਉਮੀਦਵਾਰ ਲਾਡੀ ਮਹਿਤਾਬ ਸ਼ੇਰੋਵਾਲੀਆ ਦੇ ਵਿਰੁੱਧ ਮਾਈਨਿੰਗ ਦਾ ਮੁਕੱਦਮਾ ਦਰਜ ਕੀਤਾ ਸੀ ਅਤੇ ਉਸ ਤੋਂ ਬਾਅਦ ਉਹ ਹਰ ਵਾਰ ਹਾਈ ਡਰਾਮੇ ਕਰਨ ਕਾਰਨ ਕਸੂਤੀ ਸਥਿਤੀ ਚ ਫਸ ਗਏ ਸਨ ।
ਭਾਵੇਂ ਕਿ ਮੁੱਖ ਮੰਤਰੀ ਨੇ ਲਾਡੀ ਸ਼ੇਰੋਵਾਲੀਆ ਦੇ ਹੱਕ ਚ ਚੋਣ ਪ੍ਰਚਾਰ ਕਰਨ ਤੋਂ ਬਾਅਦ ਆਖਰੀ ਸਮੇਂ ਤੇ ਐਸਐਚਓ ਬਾਜਵਾ ਪ੍ਰਤੀ ਹਮਦਰਦੀ ਪ੍ਰਗਟਾਈ ਸੀ । ਸ਼ਾਇਦ ਇਹੋ ਕਾਰਨ ਹੀ ਹੋ ਸਕਦਾ ਹੈ ਤੇ ਉਸ ਨੂੰ ਅਦਾਲਤ ਵੱਲੋਂ ਰਾਹਤ ਮਿਲੀ ਹੋਵੇ ।