• Home
  • ਐਸ ਐਚ ਓ ਦੇ ਪੁਤਰ ਦੀ ਕਾਰ ‘ਚ ਮਿਲੀ ਲਾਸ਼, ਕਤਲ ਦੀ ਅਸ਼ੰਕਾ

ਐਸ ਐਚ ਓ ਦੇ ਪੁਤਰ ਦੀ ਕਾਰ ‘ਚ ਮਿਲੀ ਲਾਸ਼, ਕਤਲ ਦੀ ਅਸ਼ੰਕਾ

ਰਾਏਕੋਟ- (ਖਬਰ ਵਾਲੇ ਬਿਊਰੋ)

-ਲੁਧਿਆਣਾ ਵਿਖੇਚ ਤੈਨਾਤ ਐਸਐਚਓ ਦੇ ਨੌਜਵਾਨ ਪੁੱਤਰ ਦੀ ਲਾਸ਼ ਉਸਦੀ ਹੀ ਕਾਰ ਵਿਚ ਰਾਏਕੋਟ ਰੋਡ ਮੁੱਲਾਂਪੁਰ ਤੋਂ ਮਿਲੀ ਹੈ। ਜਿਸਨੂੰ ਵੇਖ ਕੇ ਇੰਝ ਲਗਦਾ ਹੈ ਕਿ ਕਿਸੇ ਨੇ ਇਸਦਾ ਕਤਲ ਕਰਨ ਉਪਰੰਤ ਗੱਡੀ ਨੂੰ ਲੁਧਿਆਣਾ-ਰਾਏਕੋਟ ਰੋਡ ਉਤੇ ਬਣੇ ਟੋਲ ਟੈਕਸ ਨਜਦੀਕ ਪਿੰਡ ਹਿਸੋਵਾਲ ਖੜੀ ਕਰ ਦਿੱਤਾ ਹੈ। ਜਿਸ ਉਤੇ ਜਗਰਾਉ ਪੁਲਿਸ ਨੇ ਬਾਰੀਕੀ ਨਾਲ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।

          

ਸੂਤਨਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਜੀਵਨਜੋਤ ਸਿੰਘ (24) ਜੋ ਆਪਣੀ ਫੋਰਡ ਫੀਗੋ ਕਾਰ ਉਤੇ ਬੀਤੇ ਦਿਨ ਲੁਧਿਆਣੇ ਤੋਂ ਆਪਣੇ ਪਟਿਆਲਾ ਵਿਖੇ ਰਹਿੰਦੇ ਆਪਣੇ ਦਾਦਾ-ਦਾਦੀ ਨੂੰ ਮਿਲਣ ਲਈ ਗਿਆ ਸੀ। ਪਰੰਤੂ ਅੱਜ ਸਵੇਰੇ ਪੁਲਿਸ ਨੂੰ ਕਿਸੇ ਰਾਹਗਿਰ ਨੇ ਸੂਚਨਾ ਦਿੱਤੀ ਕਿ ਪਿੰਡ ਹਿਸੋਵਾਲ ਨਜਦੀਕੀ ਇਕ ਕਾਰ ਖੜੀ ਹੈ ਜਿਸ ਵਿਚ ਨੌਜਵਾਨ ਲੜਕੇ ਦੀ ਲਾਸ਼ ਪਈ ਹੈ। ਥਾਣਾ ਸਧਾਰ ਦੀ ਪੁਲਿਸ ਨੇ ਘਟਨਾ ਦੀ ਸੂਚਨਾ ਮਿਲਦੇ ਹੀ ਡਰਾਇਵਰ ਸੀਟ ਉਤੇ ਜੀਵਨਜੋਤ ਨੂੰ ਮ੍ਰਿਤਕ ਪਾਇਆ ਅਤੇ ਉਸਦੀ ਕਾਰ 'ਚ ਪਾਊਡਰ, ਸਰੀਂਜ ਅਤੇ ਇਕ ਚਮਚਾ ਬਰਾਮਦ ਕੀਤਾ ਅਤੇ ਗੱਡੀ ਦਾ ਮੂੰਹ ਲੁਧਿਆਣਾ ਵਾਲੀ ਸਾਇਡ ਨੂੰ ਸੀ। ਮੌਕੇ ਉਤੇ ਚਸਮਦੀਦਾਂ ਅਨੁਸਾਰ ਦੇਖ ਕੇ ਇੰਝ ਲੱਗਦਾ ਸੀ ਕਿ ਕਿਸੇ ਨੇ ਪਾਊਡਰ, ਸਰੀਂਜ ਅਤੇ ਚਮਚਾ ਕਤਲ ਕਰਨ ਉਪਰੰਤ ਰੱਖੇ ਹਨ। ਜੀਵਨਜੋਤ ਦੀ ਭੇਦਭਰੀ ਮੌਤ ਦਾ ਮਾਮਲਾ ਸੁਲਝਾਉਣ ਲਈ ਪੁਲਿਸ ਕਈ ਥਿਊਰੀਆਂ ਉਤੇ ਕੰਮ ਕਰ ਰਹੀਆਂ ਹਨ।  ਇਸ ਸੰਬੰਧੀ ਸਧਾਰ ਪੁਲਿਸ ਵਲੋਂ ਕਾਰ ਵਿਚੋਂ ਬਰਾਮਦ ਕੀਤਾ ਸਮਾਨ ਫੋਰੈਂਸਿਕ ਲੈਬ ਲਈ ਭੇਜਿਆ ਜਾ ਰਿਹਾ ਹੈ ਅਤੇ ਇਸ ਸੰਬੰਧੀ ਥਾਣਾ ਸਧਾਰ ਵਿਖੇ ਭਾਰਤੀ ਦੰਡਾਵਾਲੀ ਦੀ ਧਾਰਾ 302 ਦੇ ਤਹਿਤ ਮਾਮਲਾ ਵੀ ਦਰਜ ਕਰ ਲਿਆ ਹੈ।