• Home
  • ਐਸਪੀ ਦੇ ਘਰ ਦਿਨ ਦਿਹਾੜੇ ਗੋਲਿਆਂ ਨਾਲ ਕੀਤਾ ਹਮਲਾ

ਐਸਪੀ ਦੇ ਘਰ ਦਿਨ ਦਿਹਾੜੇ ਗੋਲਿਆਂ ਨਾਲ ਕੀਤਾ ਹਮਲਾ

ਜਲੰਧਰ- ਸਥਾਨਕ ਬੀਐਸਐਫ ਦੇ ਐਸਪੀ ਦੇ ਘਰ ਦਿਨ ਦਿਹਾੜੇ ਕੁੱਝ ਅਣਪਛਾਤੇ ਨੌਜਵਾਨ ਘਰ ਉੱਪਰ ਗੋਲੀਆਂ ਚਲਾ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਕਰੀਬ 12 ਵਜੇ ਸੂਰਿਆਂ ਐਨਕਲੇਵ ਦੇ ਮਕਾਨ ਨੰਬਰ 584 ਜਿਸ ਵਿਚ ਕਿ ਬੀਐਸਐਫ ਦੇ ਐਸਪੀ ਵਿਪਨ ਸ਼ਰਮਾ ਰਹਿੰਦੇ ਹਨ ਉਨ੍ਹਾਂ ਉੱਪਰ ਕੁੱਝ ਅਣਪਛਾਤੇ ਨੌਜਵਾਨਾਂ ਨੇ ਗੋਲਿਆਂ ਨਾਲ ਹਮਲਾ ਕਰ ਦਿੱਤਾ।

ਹਮਲਾ ਕਰਨ ਦੇ ਤੁਰੰਤ ਬਾਅਦ ਹੀ ਹਮਲਾਵਰ ਮੋਟਰਸਾਈਕਲ ਉੱਤੇ ਸਵਾਰ ਹੋ ਫ਼ਰਾਰ ਹੋ ਗਏ। ਇਸ ਹਮਲੇ ਵਿਚ ਕਿਸੇ ਵੀ ਤਰਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਮੌਕੇ ਉੱਤੇ ਪਹੁੰਚੀ ਪੁਲਿਸ ਨੇ ਘਟਨਾ ਦਾ ਜਾਇਜ਼ਾ ਲੈ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।