• Home
  • ਐਮ. ਆਰ. ਦੇ ਟੀਕੇ ਲੱਗਣ ਤੋਂ ਬਾਅਦ ਦਰਜਨਾਂ ਤੋਂ ਵੱਧ ਸਕੂਲੀ ਬੱਚੇ ਹੋਏ ਬਿਮਾਰ

ਐਮ. ਆਰ. ਦੇ ਟੀਕੇ ਲੱਗਣ ਤੋਂ ਬਾਅਦ ਦਰਜਨਾਂ ਤੋਂ ਵੱਧ ਸਕੂਲੀ ਬੱਚੇ ਹੋਏ ਬਿਮਾਰ

ਬਠਿੰਡਾ- ਬਠਿੰਡਾ ਦੇ ਸਕੂਲਾਂ 'ਚ ਐਮ. ਆਰ. ਦੇ ਟੀਕੇ ਲੱਗਣ ਤੋਂ ਬਾਅਦ ਦਰਜਨਾਂ ਤੋਂ ਵੱਧ ਬੱਚੇ ਬਿਮਾਰ ਹੋ ਗਏ। ਉੱਥੇ ਹੀ ਮੀਜ਼ਲ ਰੁਬੈਲਾ ਟੀਕਾ ਲਾਏ ਜਾਣ ਤੋਂ ਬਾਅਦ ਬੱਚਿਆਂ ਨੂੰ ਬੁਖ਼ਾਰ, ਉਲਟੀਆਂ ਤੇ ਸਾਹ ਲੈਣ ਵਿਚ ਤਕਲੀਫ਼ ਹੋ ਰਹੀ ਸੀ।

ਬਿਮਾਰ ਬੱਚਿਆਂ ਨੂੰ ਸ਼ਹਿਰ ਦੇ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਕਿ ਪ੍ਰਬੰਧਾਂ ਦੀ ਘਾਟ ਦੇ ਚੱਲਦਿਆਂ ਦੋ-ਦੋ ਬੱਚਿਆਂ ਨੂੰ ਇੱਕ-ਇੱਕ ਬੈੱਡ 'ਤੇ ਲਿਟਾਇਆ ਗਿਆ। ਇਸ ਦੇ ਨਾਲ ਹਸਪਤਾਲ 'ਚ ਏ. ਸੀ. ਦੀ ਸਹੂਲਤ ਵੀ ਨਹੀਂ ਸੀ। ਇਸ ਸੰਬੰਧੀ ਜਦੋਂ ਸਿਵਲ ਸਰਜਨ ਤੋਂ ਪੁੱਛਿਆ ਗਿਆ ਤਾਂ ਉਹ ਸਵਾਲਾਂ ਤੋਂ ਬਚਦੇ ਨਜ਼ਰ ਆਏ। ਦੂਜੇ ਪਾਸੇ ਸਿਵਲ ਹਸਪਤਾਲ ਪਹੁੰਚੇ ਦਰਜਨ ਤੋਂ ਵੱਧ ਬੱਚਿਆਂ ਵਿਚੋਂ 9 ਬੱਚਿਆਂ ਨੂੰ ਹਸਪਤਾਲ ਦਾਖਲ ਕਰ ਲਿਆ ਗਿਆ ਹੈ, ਜਦਕਿ 5 ਬੱਚਿਆਂ ਨੂੰ ਸਿਰ ਦਰਦ ਦੀ ਸ਼ਿਕਾਇਤ ਕਰ ਕੇ ਨਿਗਰਾਨੀ ਹੇਠ ਰੱਖਿਆ ਗਿਆ ਹੈ।

ਬਠਿੰਡਾ ਦੇ ਕਈ ਸਰਕਾਰੀ ਸਕੂਲਾਂ ਤੋਂ ਇਲਾਵਾ ਸੰਮਤਾ ਪਬਲਿਕ ਸਕੂਲ, ਬਾਬਾ ਫ਼ਰੀਦ ਸਕੂਲ ਦੇ ਬੱਚਿਆਂ ਨੂੰ ਟੀਕਾ ਲੱਗਣ ਤੋਂ ਬਾਅਦ ਤਕਲੀਫ਼ ਹੋਣ ‘ਤੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।