• Home
  • ਬਹੁਜਨ ਸਮਾਜ ਪਾਰਟੀ ਨੇ ਐਮਰਜੈਂਸੀ ਮੀਟਿੰਗ ਬੁਲਾ ਅਗਲੇਰੀ ਰਣਨੀਤੀ ਬਾਰੇ ਕੀਤੀ ਚਰਚਾ

ਬਹੁਜਨ ਸਮਾਜ ਪਾਰਟੀ ਨੇ ਐਮਰਜੈਂਸੀ ਮੀਟਿੰਗ ਬੁਲਾ ਅਗਲੇਰੀ ਰਣਨੀਤੀ ਬਾਰੇ ਕੀਤੀ ਚਰਚਾ

ਫਗਵਾੜਾ-ਬਹੁਜਨ ਸਮਾਜ ਪਾਰਟੀ ਨੇ ਆਪਣੀ ਅਗਲੀ ਰਣਨੀਤੀ ਤਿਆਰ ਕਰਨ ਲਈ ਪਾਰਟੀ ਦੇ ਪੰਜਾਬ ਪ੍ਰਧਾਨ ਰਛਪਾਲ ਰਾਜੂ ਨੇ ਇਕ ਹੰਗਾਮੀ ਮੀਟਿੰਗ ਫਗਵਾੜਾ ਵਿਖੇ ਬੁਲਾਈ। ਇਹ ਮੀਟਿੰਗ ਸੰਘ ਮਿੱਤਰਾ ਬੁੱਧ ਬਿਹਾਰ ਵਿਖੇ ਰੱਖੀ ਗਈ। ਇਸ ਮੀਟਿੰਗ ਵਿੱਚ 26 ਮੈਂਬਰੀ ਕਮੇਟੀ ਅਤੇ 5 ਜ਼ਿਲ੍ਹਿਆਂ ਦੇ ਪ੍ਰਧਾਨ, ਜਲੰਧਰ ਦਿਹਾਤੀ, ਜਲੰਧਰ -ਸ਼ਹਿਰੀ , ਨਵਾਂਸ਼ਹਿਰ, ਕਪੂਰਥਲਾ ਹੁਸ਼ਿਆਰਪੁਰ ਤੇ ਹੋਰ ਜ਼ਿੰਮੇਵਾਰ ਆਹੁਦੇਦਾਰਾਂ ਨੇ ਵਿਸ਼ੇਸ਼ ਤੌਰ ਸਮੂਲੀਅਤ ਕੀਤੀ। ਜ਼ਿਕਰਯੋਗ ਹੈ ਕਿ ਅੱਜ ਬਾਅਦ ਦੁਪਹਿਰ ਦਲਿਤ ਲੀਡਰ ਹਰਭਜਨ ਸੁਮਨ ਅਤੇ ਯਸ਼ ਬਰਨਾ ਨੂੰ ਪੁਲਿਸ ਨੇ ਫਗਵਾੜਾ ਵਿਖੇ ਗ੍ਰਿਫਤਾਰ ਕੀਤਾ ਹੈ ਜਿਸ ਤੋਂ ਬਾਅਦ ਇਹ ਐਮਰਜੈਂਸੀ ਮੀਟਿੰਗ ਰਛਪਾਲ ਰਾਜੂ ਨੇ ਸੱਦੀ ਹੈ ਅਤੇ ਇਸ ਮੀਟਿੰਗ ਵਿੱਚ ਅਗਲੇਰੀ ਰਣਨੀਤੀ ਬਾਰੇ ਚਰਚਾ ਕੀਤੀ ਗਈ।