• Home
  • ਐਚ. ਡੀ.ਕੁਮਾਰ ਸਵਾਮੀ ਨੂੰ ਕੀਤੀ 100 ਕਰੋੜ ਰੁਪਏ ਕੈਸ਼ ਅਤੇ ਕੈਬਨਿਟ ਪੋਸਟ ਦੇਣ ਦੀ ਪੇਸ਼ਕਸ਼

ਐਚ. ਡੀ.ਕੁਮਾਰ ਸਵਾਮੀ ਨੂੰ ਕੀਤੀ 100 ਕਰੋੜ ਰੁਪਏ ਕੈਸ਼ ਅਤੇ ਕੈਬਨਿਟ ਪੋਸਟ ਦੇਣ ਦੀ ਪੇਸ਼ਕਸ਼

ਬੈਂਗਲੁਰੂ- (ਖਬਰ ਵਾਲੇ ਬਿਊਰੋ) ਕਰਨਾਟਕ ਵਿਧਾਨ ਸਭਾ ਚੋਣਾਂ ਦੌਰਾਨ ਭਾਰਤੀ ਜਨਤਾ ਪਾਰਟੀ ਅਤੇ ਜਲਦੀ 'ਚ ਬਣੇ ਕਾਂਗਰਸ ਤੇ ਜੇ. ਡੀ. ਐਸ. ਦੇ ਗਠਜੋੜ ਨੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਹੈ। ਉੱਥੇ ਹੀ ਜੇ. ਡੀ. ਐਸ. ਦੇ ਵਿਧਾਇਕ ਦਲ ਦੇ ਨੇਤਾ ਐਚ. ਡੀ.ਕੁਮਾਰ ਸਵਾਮੀ ਨੇ ਕਿਹਾ ਕਿ ਸਾਲ 2006 'ਚ ਉਨ੍ਹਾਂ ਨੇ ਭਾਜਪਾ ਦੇ ਨਾਲ ਜਾ ਕੇ ਗ਼ਲਤੀ ਕੀਤੀ ਸੀ। ਇਸ ਵਾਰ ਉਹ ਅਜਿਹਾ ਨਹੀਂ ਕਰਨਗੇ। ਕੁਮਾਰਸਵਾਮੀ ਨੇ ਦੱਸਿਆ ਕਿ ਉਨ੍ਹਾਂ ਨੂੰ ਦੋਹਾਂ ਪਾਸਿਆਂ ਤੋਂ ਪੇਸ਼ਕਸ਼ ਆਈ ਹੈ ਪਰ ਉਹ ਕਾਂਗਰਸ ਨਾਲ ਗਠਜੋੜ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਨੇ ਉਨ੍ਹਾਂ ਦੀ ਪਾਰਟੀ ਦੇ ਲੋਕਾਂ ਨੂੰ 100 ਕਰੋੜ ਰੁਪਏ ਕੈਸ਼ ਅਤੇ ਕੈਬਨਿਟ ਪੋਸਟ ਦੇਣ ਦਾ ਵਾਅਦਾ ਕੀਤਾ ਹੈ। ਅਜਿਹਾ ਪਹਿਲੀ ਵਾਰ ਹੋਇਆ ਹੈ, ਜਦੋਂ ਕੋਈ ਪਾਰਟੀ ਵਿਰੋਧੀ ਧਿਰ ਨੂੰ ਇਸ ਪੱਧਰ 'ਤੇ ਧਮਕਾਅ ਰਹੀ ਹੈ।