• Home
  • ਐਚ ਐਸ ਫੂਲਕਾ”ਆਪ “ਤੋਂ ਦੇਵੇਗਾ ਅਸਤੀਫ਼ਾ ! ਕਾਂਗਰਸ ਵਾਲੇ ਗੱਠਜੋੜ ਨਾਲ ਸਮਝੌਤੇ ਤੋਂ ਔਖੇ

ਐਚ ਐਸ ਫੂਲਕਾ”ਆਪ “ਤੋਂ ਦੇਵੇਗਾ ਅਸਤੀਫ਼ਾ ! ਕਾਂਗਰਸ ਵਾਲੇ ਗੱਠਜੋੜ ਨਾਲ ਸਮਝੌਤੇ ਤੋਂ ਔਖੇ

ਚੰਡੀਗੜ੍ਹ 24,ਮਈ-( ਪਰਮਿੰਦਰ ਸਿੰਘ ਜੱਟਪੁਰੀ)
ਸਿੱਖਾਂ ਦੇ 1984 ਕਤਲੇਆਮ ਦੇ ਕੇਸ ਦੀ ਸੁਪਰੀਮ ਕੋਰਟ ਵਿਚ ਵਕਾਲਤ ਕਰਨ ਵਾਲੇ ਪੰਜਾਬ ਦੇ ਵਿਧਾਇਕ ਅਤੇ ਸੀਨੀਅਰ ਵਕੀਲ ਐਚ ਐਸ ਫੂਲਕਾ ਨੇ ਆਮ ਆਦਮੀ ਪਾਰਟੀ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੇ ਕਿਸੇ ਮਹਾਂ ਗੱਠਜੋੜ ਨਾਲ ਸਮਝੌਤਾ ਕੀਤਾ (ਜਿਸ ਗੱਠਜੋੜ ਵਿੱਚ ਕਾਂਗਰਸ ਹੈ) ਤਾਂ ਉਹ ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦੇ ਦੇਵੇਗਾ ।
ਇਹ ਟਿੱਪਣੀ ਸਰਦਾਰ ਫੂਲਕਾ ਨੇ ਅੱਜ ਦਿੱਲੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ ਉਨ੍ਹਾਂ ਕਿਹਾ ਕਿ ਉਸਦਾ ਮੁੱਖ ਮਕਸਦ ਹੈ ਕਿ ਚੁਰਾਸੀ ਦਾ ਸਿੱਖ ਕਤਲੇਆਮ ਕਰਨ ਵਾਲੇ ਕਾਤਲਾਂ ਨੂੰ ਸਜ਼ਾ ਦਬਾਉਣੀ ਪਰ ਸਿੱਖ ਕਤਲੇਆਮ ਦੇ ਸੂਤਰਧਾਰ ਪਾਰਟੀ ਕਾਂਗਰਸ ਨਾਲ ਸਮਝੌਤਾ ਉਹ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੇ ।ਇਹ ਟਿੱਪਣੀ ਸਰਦਾਰ ਫੂਲਕਾ ਨੇ ਉਸ ਸਮੇਂ ਕੀਤੀ ਜਦੋਂ ਬੀਤੇ ਕੱਲ੍ਹ ਕਰਨਾਟਕਾ ਵਿਖੇ ਉੱਥੋਂ ਦੇ ਮੁੱਖ ਮੰਤਰੀ ਦੀ ਸਹੁੰ ਚੁੱਕ ਸਮਾਗਮ ਵਿੱਚ ਬਣਾਏ ਜਾ ਰਹੇ ਗੱਠਜੋੜ ਵਿੱਚ ਅਰਵਿੰਦ ਕੇਜਰੀਵਾਲ ਸ਼ਾਮਲ ਹੋਇਆ ਸੀ ।
ਭਾਵੇਂ ਕਿ ਇਹ ਗੱਠਜੋੜ ਲੱਗਭਗ ਭਾਜਪਾ ਦੇ ਖਿਲਾਫ ਬਣ ਚੁੱਕਾ ਹੈ ਤੇ ਇਸ ਦਾ ਸੰਭਾਵੀ ਐਲਾਨ ਵੀ ਅਗਲੇ ਮਹੀਨਿਆਂ ਵਿੱਚ ਹੋ ਜਾਵੇਗਾ ।
ਹੁਣ ਇਹ ਦੇਖਣਾ ਹੋਵੇਗਾ ਕਿ ਵਿਧਾਇਕ ਐਚਐਸ ਫੂਲਕਾ ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਕਦੋਂ ਦਿੰਦੇ ਹਨ