• Home
  • ਐਕਟਿਵਾ ਵਿਚੋਂ ਡੇਢ ਲੱਖ ਰੁਪਏ ਚੋਰੀ ਕਰਕੇ ਚੋਰ ਹੋਏ ਫਰਾਰ

ਐਕਟਿਵਾ ਵਿਚੋਂ ਡੇਢ ਲੱਖ ਰੁਪਏ ਚੋਰੀ ਕਰਕੇ ਚੋਰ ਹੋਏ ਫਰਾਰ

ਅਜਨਾਲਾ- ਸਥਾਨਕ ਦਾਣਾ ਮੰਡੀ ਵਿਖੇ ਇੱਕ ਐਕਟਿਵਾ ਦੀ ਡਿੱਗੀ ਵਿਚੋਂ ਡੇਢ ਲੱਖ ਰੁਪਏ ਚੋਰੀ ਕਰਕੇ ਚੋਰਾਂ ਦੇ ਫਰਾਰ ਹੋ ਜਾਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਅਜਾਨਾਲਾ ਦੇ ਦਾਣਾ ਮੰਡੀ ਵਿਚ ਇਕ ਆੜ੍ਹਤੀ ਸੇਵਾ ਸਿੰਘ ਜਦੋਂ ਪੰਜਾਬ ਨੈਸ਼ਨਲ ਬੈਂਕ ਦੀ ਬਰਾਂਚ 'ਚੋਂ 3 ਲੱਖ ਰੁਪਏ ਕਢਵਾ ਕੇ ਬੈਂਕ ਦੇ ਗੇਟ ਦੇ ਸਾਹਮਣੇ ਹੀ ਡੇਢ ਲੱਖ ਰੁਪਏ ਆਪਣੇ ਨਜਦੀਕੀ ਨੂੰ ਦੇ ਕੇ ਅਤੇ ਬਾਕੀ ਬਚਿਆ ਬਚਿਆਂ ਡੇਢ ਲੱਖ ਐਕਟਿਵਾ ਦੀ ਡਿੱਗੀ ਵਿਚ ਰੱਖਿਆ ਸੀ, ਇਸ ਦੌਰਾਨ ਆਸ ਪਾਸ ਖੜੇ ਚੋਰਾਂ ਨੇ ਮੌਕੇ ਦੇਖ ਸਕੂਟਰੀ ਵਿਚੋਂ ਡੇਢ ਲੱਖ ਚੋਰੀ ਕਰਕੇ ਫਰਾਰ ਹੋ ਗਏ।