• Home
  • ਏਸ਼ੀਅਨ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿੱਚ ਪੰਜਾਬ ਦੇ ਦੋ ਪਾਵਰ ਲਿਫਟਰਾਂ ਨੇ ਜਿੱਤੇ ਸੋਨ ਤਮਗੇ-ਖੇਡ ਮੰਤਰੀ ਰਾਣਾ ਸੋਢੀ ਨੇ ਦੋਵੇਂ ਪਾਵਰ ਲਿਫਟਰਾਂ ਦਿੱਤੀ ਮੁਬਾਰਕਬਾਦ

ਏਸ਼ੀਅਨ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿੱਚ ਪੰਜਾਬ ਦੇ ਦੋ ਪਾਵਰ ਲਿਫਟਰਾਂ ਨੇ ਜਿੱਤੇ ਸੋਨ ਤਮਗੇ-ਖੇਡ ਮੰਤਰੀ ਰਾਣਾ ਸੋਢੀ ਨੇ ਦੋਵੇਂ ਪਾਵਰ ਲਿਫਟਰਾਂ ਦਿੱਤੀ ਮੁਬਾਰਕਬਾਦ

ਚੰਡੀਗੜ•, 9 ਮਈ
ਰਾਜਸਥਾਨ ਦੇ ਸ਼ਹਿਰ ਉਦੇਪੁਰ ਵਿਖੇ ਸੰਪੰਨ ਹੋਈ ਏਸ਼ੀਅਨ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿੱਚ ਪੰਜਾਬ ਦੇ ਦੋ ਪਾਵਰ ਲਿਫਟਰਾਂ ਇੰਦਰਜੀਤ ਸਿੰਘ ਤੇ ਜੈਸਮੀਨ ਕੌਰ ਨੇ ਆਪੋ-ਆਪਣੇ ਵਰਗਾਂ ਵਿੱਚ ਸੋਨ ਤਮਗੇ ਜਿੱਤ ਕੇ ਦੇਸ਼ ਅਤੇ ਪੰਜਾਬ ਦਾ ਨਾਂ ਚਮਕਾਇਆ। ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਏਸ਼ੀਅਨ ਚੈਂਪੀਅਨ ਬਣੇ ਦੋਵੇਂ ਪਾਵਰ ਲਿਫਟਰਾਂ ਨੂੰ ਇਹ ਮਾਣਮੱਤੀ ਪ੍ਰਾਪਤੀ 'ਤੇ ਵਧਾਈ ਦਿੱਤੀ ਅਤੇ ਇਸ ਪ੍ਰਾਪਤੀ ਦਾ ਸਿਹਰਾ ਉਨ•ਾਂ ਦੇ ਕੋਚਾਂ ਅਤੇ ਮਾਪਿਆਂ ਸਿਰ ਬੰਨਿ•ਆ।


ਸਰਕਾਰੀ ਬੁਲਾਰੇ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਏਸ਼ੀਅਨ ਪਾਵਰ ਲਿਫਟਿੰਗ ਫੈਡਰੇਸ਼ਨ ਵੱਲੋਂ ਉਦੇਪੁਰ ਵਿਖੇ ਏਸ਼ੀਅਨ ਚੈਂਪੀਅਨਸ਼ਿਪ ਕਰਵਾਈ ਗਈ ਜਿਸ ਵਿੱਚ 14 ਮੁਲਕਾਂ ਦੇ ਪਾਵਰ ਲਿਫਟਰਾਂ ਨੇ ਹਿੱਸਾ ਲਿਆ। ਭਾਰਤ ਵੱਲੋਂ ਨੁਮਾਇੰਦਗੀ ਕਰ ਰਹੇ ਪੰਜਾਬ ਦੇ ਇੰਦਰਜੀਤ ਸਿੰਘ ਪੁੱਤਰ ਬਲਵੰਤ ਸਿੰਘ ਨੇ 105 ਕਿਲੋ ਭਾਰ ਵਰਗ ਵਿੱਚ ਲਿਆ ਜਿਸ ਵਿੱਚ ਉਸ ਨੇ ਕੁੱਲ 760 ਕਿਲੋ ਭਾਰ ਚੁੱਕ ਕੇ ਸੋਨ ਤਮਗਾ ਜਿੱਤਿਆ। ਇਸੇ ਤਰ•ਾਂ ਪੰਜਾਬ ਦੀ ਇਕ ਹੋਰ ਪਾਵਰ ਲਿਫਟਰ ਜੈਸਮੀਨ ਕੌਰ ਪੁੱਤਰੀ ਅਮਲੋਕ ਸਿੰਘ ਨੇ 84 ਕਿਲੋ ਤੋਂ ਵੱਧ ਭਾਰ ਵਰਗ ਵਿੱਚ 335 ਕਿਲੋ ਭਾਰ ਚੁੱਕ ਕੇ ਸੋਨ ਤਮਗਾ ਜਿੱਤਿਆ। ਇਹ ਦੋਵੇਂ ਪਾਵਰ ਲਿਫਟਰ ਬਠਿੰਡਾ ਦੇ ਭੀਮ ਅਖਾੜੇ ਸੈਂਟਰ ਦੇ ਖਿਡਾਰੀ ਹਨ ਜਿੱਥੇ ਖੇਡ ਵਿਭਾਗ ਦੇ ਕੋਚ ਪਰਮਿੰਦਰ ਸਿੰਘ ਤੋਂ ਸਿਖਲਾਈ ਲਈ।