• Home
  • ਉਮੀਦ-ਪੰਜਾਬ ਦੇ ਰਾਸ਼ਨ ਡਿਪੂ ਹੋਲਡਰਾਂ ਦੇ ਆਉਣਗੇ ਅੱਛੇ ਦਿਨ

ਉਮੀਦ-ਪੰਜਾਬ ਦੇ ਰਾਸ਼ਨ ਡਿਪੂ ਹੋਲਡਰਾਂ ਦੇ ਆਉਣਗੇ ਅੱਛੇ ਦਿਨ

ਲੁਧਿਆਣਾ-ਪੰਜਾਬ ਦੇ ਰਾਸ਼ਨ ਡਿਪੂ ਹੋਲਡਰਾਂ ਦੇ ਇੱਕ ਵਾਰ ਫਿਰ ਤੋਂ ਚੰਗੇ ਦਿਨ ਆਉਣ ਦੀ ਉਮੀਦ ਬਣ ਗਈ ਹੈ। ਫੂਡ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਬੈਠਕ ਦੌਰਾਨ ਵਿਸ਼ਵਾਸ ਦਿਵਾਇਆ ਕਿ ਕੈਪਟਨ ਸਰਕਾਰ ਹਰ ਡਿਪੂ ਹੋਲਡਰ ਨੂੰ ਜਿੱਥੇ ਨੈਸ਼ਨਲ ਫੂਡ ਸਕਿਉਰਿਟੀ ਐਕਟ ਅਤੇ ਆਟਾ-ਦਾਲ ਯੋਜਨਾ ਤਹਿਤ ਆਪਣੇ ਡਿਪੂਆਂ ‘ਤੇ ਵੰਡੀ ਗਈ ਕਣਕ ਦੀ ਬਕਾਇਆ ਪਈ ਕਮਿਸ਼ਨ ਰਾਸ਼ੀ ਉਨ੍ਹਾਂ ਦੇ ਖਾਤਿਆਂ ‘ਚ ਟਰਾਂਸਫ਼ਰ ਕਰੇਗੀ, ਉੱਥੇ ਡਿਪੂ ਮਾਲਕਾਂ ਨੂੰ ਮਹੀਨਾਵਾਰ ਮਾਣਭੱਤਾ ਵੀ ਅਦਾ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਸਰਕਾਰੀ ਖ਼ਰੀਦ ਏਜੰਸੀ ਮਾਰਕਫੈੱਡ ਵੱਲੋਂ ਸੂਬੇ ਭਰ ਦੇ ਡਿਪੂਆਂ ‘ਤੇ ਸਰਕਾਰ ਵੱਲੋਂ 90 ਤਰ੍ਹਾਂ ਦੀਆਂ ਖਾਣ ਵਾਲੀਆਂ ਵਸਤੂਆਂ ਦੀ ਵਿੱਕਰੀ ਕੀਤੀ ਜਾਵੇਗੀ, ਜੋ ਕਿ ਮੌਜੂਦਾ ਸਮੇਂ ਵਿਚ ਸਰਕਾਰੀ ਗੋਦਾਮਾਂ ‘ਚ ਤਿਆਰ ਪਈਆਂ ਹਨ। ਇਸ ਨਾਲ 22 ਹਜ਼ਾਰ ਡਿਪੂ ਹੋਲਡਰਾਂ ਲਈ ਆਮਦਨ ਦੇ ਚੰਗੇ ਸਾਧਨ ਪੈਦਾ ਹੋਣਗੇ । ਸਾਲਾਂ ਤੱਕ ਇਕ ਹੀ ਸੀਟ ‘ਤੇ ਕੰਮ ਕਰ ਰਹੇ ਕਰਮਚਾਰੀਆਂ ਦੀ ਬਦਲੀ ਕੀਤੀ ਜਾਵੇਗੀ। ਡਿਪੂ ਮਾਲਕ ਦੇ ਇੱਕ ਸਵਾਲ ਦੇ ਜਵਾਬ ‘ਚ ਮੰਤਰੀ ਆਸ਼ੂ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੱਕ ਰਾਜ ਭਰ ‘ਚ ਇਕ ਹੀ ਸੀਟ ‘ਤੇ ਕੰਮ ਕਰ ਰਹੇ ਵਿਭਾਗੀ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਸਹਿਣ ਨਹੀਂ ਕੀਤਾ ਜਾਵੇਗਾ, ਸਗੋਂ ਵਿਭਾਗ ਦੇ ਹਰੇਕ ਦਫਤਰ ‘ਚ ਪਾਰਦਰਸ਼ਤਾ ਲਿਆਉਣ ਲਈ ਸਟਾਫ ਨੂੰ ਇੱਧਰ ਤੋਂ ਉੱਧਰ ਕੀਤਾ ਜਾਵੇਗਾ।