• Home
  • ਉਦਯੋਗ ਮੰਤਰੀ ਵਲੋਂ ਪੰਜਾਬ ‘ਚ ਵਪਾਰ ਨੂੰ ਸੁਖਾਲਾ ਬਣਾਉਣ ਲਈ ‘ਬਿਜ਼ਨਸ ਫਸਟ ਪੋਰਟਲ’ ਜਾਰੀ

ਉਦਯੋਗ ਮੰਤਰੀ ਵਲੋਂ ਪੰਜਾਬ ‘ਚ ਵਪਾਰ ਨੂੰ ਸੁਖਾਲਾ ਬਣਾਉਣ ਲਈ ‘ਬਿਜ਼ਨਸ ਫਸਟ ਪੋਰਟਲ’ ਜਾਰੀ

ਜਲੰਧਰ 07 ਜੂਨ 2018
ਸੂਬੇ ਵਿੱਚ ਉਦਯੋਗਿਕ ਵਿਕਾਸ ਨੂੰ ਵੱਡਾ ਹੁਲਾਰਾ ਦੇਣ ਲਈ ਪੰਜਾਬ ਸਰਕਾਰ ਵਲੋਂ ਅੱਜ ਜਲੰਧਰ ਵਿਖੇ ' ਬਿਜਨਸ਼ ਫਸਟ ਪੋਰਟਲ' ਨੂੰ ਜਾਰੀ ਕੀਤਾ ਗਿਆ। ਇਹ ਆਨਲਾਈਨ ਪੋਰਟਲ ਉਦਯੋਗਪਤੀਆਂ ਨੂੰ ਉਦਯੋਗਾਂ ਲਈ ਪੂੰਜੀ ਨਿਵੇਸ਼ ਸਮੇਤ ਹਰ ਤਰ•ਾਂ ਦੀ ਪ੍ਰਵਾਨਗੀ ਲੈਣ ਲਈ ਇਕੋ ਪਲੇਟਫਾਰਮ 'ਤੇ ਸਹੂਲਤ ਪ੍ਰਦਾਨ ਕਰੇਗਾ।
ਅੱਜ ਇਥੇ ਉਦਯੋਗਪਤੀਆਂ ਨੂੰ ਸੰਬੋਧਨ ਕਰਦਿਆਂ ਉਦਯੋਗ ਤੇ ਵਪਾਰ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਨਵੀਂ ਉਦਯੋਗ ਨੀਤੀ ਤਹਿਤ ਸੂਬੇ ਦੇ ਉਦਯੋਗਪਤੀਆਂ ਨੂੰ ਸਾਜ਼ਗਾਰ ਮਾਹੌਲ ਪ੍ਰਦਾਨ ਕਰਨ ਦਾ ਫ਼ੈਸਲਾ ਲਿਆ ਗਿਆ ਹੈ।
ਉਦਯੋਗ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਪੰਜਾਬ ਸਰਕਾਰ ਵਲੋਂ ਵੈਟ ਰਿਫੰਡ ਦੇ ਮਾਮਲਿਆਂ ਦੇ ਜਲਦ ਨਿਪਟਾਰੇ ਲਈ ਹਰ ਦੋ ਮਹੀਨੇ ਬਾਅਦ 300 ਕਰੋੜ ਰੁਪਏ ਜਾਰੀ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ । ਇਸ ਤੋਂ ਇਲਾਵਾ ਸੂਬੇ ਭਰ ਵਿੱਚ ਵੈਟ ਰਿਫੰਡ ਦੇ ਸਾਰੇ ਮਾਮਲਿਆਂ ਨੂੰ ਦਸੰਬਰ 2018 ਤੱਕ ਨਿਪਟਾਏ ਜਾਣ ਦੇ ਹੁਕਮ ਵੀ ਜਾਰੀ ਕੀਤੇ ਗਏ ਹਨ। ਉਨ•ਾਂ ਕਿਹਾ ਕਿ ਇਸ ਸਬੰਧੀ ਵਿੱਤ ਵਿਭਾਗ ਵਲੋਂ ਵੀ ਮਨਜੂਰੀ ਦਿੱਤੀ ਜਾ ਚੁੱਕੀ ਹੈ।
ਸ੍ਰੀ ਅਰੋੜਾ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਨਵੀਂ ਉਦਯੋਗਿਕ ਨੀਤੀ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਅਗਲੇ 15 ਦਿਨਾਂ ਤੱਕ ਇਸ ਨੂੰ ਲਾਗੂ ਕਰ ਦਿੱਤਾ ਜਾਵੇਗਾ। ਉਨ•ਾਂ ਕਿਹਾ ਕਿ ਨਵੀਂ ਨੀਤੀ ਵਿੱਚ ਸੂਬੇ ਭਰ ਤੋਂ ਵੱਖ-ਵੱਖ ਉਦਯੋਗਿਕ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ,ਵੱਖ-ਵੱਖ ਖੇਤਰਾਂ ਦੇ ਉਦਯੋਗ ਪਤੀਆਂ ਅਤੇ ਛੋਟੇ ਉਦਯੋਗ ਮਾਲਕਾਂ ਦੇ ਵਿਚਾਰਾਂ ਨੂੰ ਧਿਆਨ ਵਿੱਚ ਰੱਖਦਿਆਂ ਉਦਯੋਗਿਕ ਨੀਤੀ ਨੂੰ ਤਿਆਰ ਕੀਤਾ ਗਿਆ ਹੈ ।
ਛੋਟੇ ਉਦਯੋਗਾਂ ਦੀ ਸਹੂਲਤ ਲਈ ਚੁੱਕੇ ਕਦਮਾਂ ਬਾਰੇ ਜਾਣਕਾਰੀ ਦਿੰਦਿਆਂ ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਬਣਾਈਆਂ ਗਈਆਂ ਜ਼ਿਲ•ਾ ਪੱਧਰੀ ਕਮੇਟੀਆਂ ਵਲੋਂ 10 ਕਰੋੜ ਰੁਪਏ ਦੀ ਰਾਸ਼ੀ ਵਾਲੇ ਉਦਯੋਗਾਂ ਨੂੰ ਪ੍ਰਵਾਨਗੀ ਦੇਣ ਦਾ ਕ੍ਰਾਂਤਕਾਰੀ ਕਦਮ ਚੁੱÎਕਿਆ ਗਿਆ ਹੈ। ਉਨ•ਾਂ ਕਿਹਾ ਕਿ ਇਸ ਨਾਲ ਨਾ ਸਿਰਫ ਉਦਯੋਗਪਤੀਆਂ ਦਾ ਸਮਾਂ ਹੀ ਬਚਾਏਗਾ ਸਗੋਂ ਛੋਟੀ ਜਿਹੀ ਪ੍ਰਵਾਨਗੀ ਲਈ ਚੰਡੀਗੜ• ਦਾ ਗੇੜਾ ਮਾਰਨ ਤੋਂ ਵੀ ਬਚਾਏਗੀ।
ਨਵੇਂ ਪੋਰਟਲ ਨੂੰ ਉਦਯੋਗਪਤੀਆਂ ਲਈ ਵਰਦਾਨ ਕਰਾਰ ਦਿੰਦਿਆਂ ਉਦਯੋਗ ਮੰਤਰੀ ਨੇ ਕਿਹਾ ਕਿ ਇਸ ਪੋਰਟਲ ਰਾਹੀਂ ਹੋਰਨਾਂ ਵਿਭਾਗਾਂ ਨਾਲ ਸਬੰਧਿਤ ਮਨਜ਼ੂਰੀਆਂ ਵੀ ਦਿੱਤੀਆਂ ਜਾਣਗੀਆਂ । ਉਨ•ਾਂ ਕਿਹਾ ਕਿ ਇਸ ਪੋਰਟਲ ਵਿੱਚ ਬਿਨੈਕਾਰਾਂ ਨੂੰ ਸਵੈ ਪੜਚੋਲ ਦੀ ਸਹੂਲਤ ਵੀ ਦਿੱਤੀ ਜਾਵੇਗੀ ਜਿਸ ਨਾਲ ਵਪਾਰੀ ਪਹਿਲੀ ਵਾਰ ਆਪਣੇ ਦਿੱਤੇ ਗਏ ਬਿਨੈਪੱਤਰ ਅਤੇ ਨੱਥੀ ਕੀਤੇ ਗਏ ਦਸਤਾਵੇਜਾਂ ਦੀ ਪੜਤਾਲ ਕਰਨ ਦੇ ਯੋਗ ਹੋ ਸਕੇਗਾ।
ਇਸ ਤੋਂ ਪਹਿਲਾਂ ਜਲੰਧਰ ਤੋਂ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਪੰਜਾਬ ਸਰਕਾਰ ਵਲੋਂ ਉਦਯੋਗਪਤੀਆਂ Ñਲਈ ਚੁੱਕੇ ਕਦਮਾਂ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ ਤੇ ਉਦਯੋਗਪਤੀਆਂ ਨੂੰ ਭਰੋਸਾ ਦਿਵਾਇਆ ਕਿ ਉਨ•ਾਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਅਧਾਰ 'ਤੇ ਹੱਲ ਕੀਤਾ ਜਾਵੇਗਾ।
ਇਸ ਮੌਕੇ ਡਾਇਰੈਕਟਰ ਉਦਯੋਗ ਸ੍ਰੀ ਡੀ.ਪੀ.ਐਸ ਖਰਬੰਦਾ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ 22 ਅਜਿਹੇ ਉਦਯੋਗਿਕ ਕਲੱਸਟਰਾਂ ਦੀ ਪਹਿਚਾਣ ਕੀਤੀ ਗਈ ਜਿਨਾਂ ਨੂੰ ਵਿਕਸਿਤ ਕੀਤਾ ਜਾਵੇਗਾ । ਉਨ•ਾਂ ਕਿਹਾ ਕਿ ਜਲੰਧਰ ਵਿਖੇ ਆਟੋ ਪਾਰਟਸ ਕਲੱਸਟਰ, ਪ੍ਰਿੰਟਿੰਗ ਐਂਡ ਪੇਕੈਜਿੰਗ ਕਲੱਸਟਰ ਅਤੇ ਸਰਜੀਕਲ ਇੰਸਟਰੂਮੈਂਟ ਕਲੱਸਟਰ ਇਸ ਸੂਚੀ ਵਿਚ ਸ਼ਾਮਿਲ ਹਨ, ਜਿਨਾਂ ਦੀ ਪ੍ਰਾਜੈਕਟ ਰਿਪੋਰਟ ਪਹਿਲਾਂ ਹੀ ਪ੍ਰਵਾਨ ਕੀਤੀ ਜਾ ਚੁੱਕੀ ਹੈ।
ਇਸ ਮੌਕੇ ਉਦਯੋਗਿਕ ਐਸੋਸ਼ੀਏਸ਼ਨਾਂ ਦੇ ਮੁੱਖੀਆਂ ਨੇ ਨਵੀਂ ਉਦਯੋਗਿਕ ਨੀਤੀ ਦੀ ਭਰਪੂਰ ਸ਼ਲਾਘਾ ਕਰਦਿਅÎਾਂ ਉਦਯੋਗ ਤੇ ਕਾਮਰਸ ਮੰਤਰੀ ਦਾ ਖੇਡਾਂ, ਲੈਦਰ ਅਤੇ ਹੈਂਡ ਟੂਲ ਮੈਨੂਫੈਕਚਰਿੰਗ ਐਂਡ ਐਕਸਪੋਰਟ ਇੰਡਸਟਰੀ ਵਲੋਂ ਮਸ਼ਹੂਰ ਜਲੰਧਰ ਵਿਖੇ ਪਹੁੰਚਣ 'ਤੇ ਧੰਨਵਾਦ ਕੀਤਾ ਗਿਆ। ਇਸ ਤੋਂ ਇਲਾਵਾ ਸਰਜੀਕਲਜ਼ ਵਸਤਾਂ, ਭੋਜਨ ਉਤਪਾਦਾਂ, ਰਬੜ ਉਤਪਾਦਾਂ, ਆਟੋ ਪਾਰਟਸ ਅਤੇ ਵਹੀਕਲ ਢਾਂਚਾ ਉਦਯੋਗਾਂ ਦੇ ਮੁੱਖੀਆਂ ਵਲੋਂ ਵੀ ਆਪਣੇ ਵਿਚਾਰ ਪੇਸ਼ ਕੀਤੇ ਗਏ ਅਤੇ ਪੰਜਾਬ ਸਰਕਾਰ ਵਲੋਂ ਉਨਾਂ ਨੂੰ ਹੋਰ ਸਹੂਲਤਾਂ ਖਾਸ ਕਰਕੇ ਰੈਗੂਲੈਟਰੀ ਵਿਭਾਗਾਂ ਵਲੋਂ ਸਹਿਯੋਗ ਦੀ ਮੰਗ ਕੀਤੀ ਗਈ। ਇਸ ਮੌਕੇ ਸੇਲ ਟੈਕਸ ਵਿਭਾਗ ਵਲੋਂ ਬੇਲੋੜੀ ਅਸੈਸਮੈਂਟ, 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੀ ਉਪਲਬੱਧਤਾ, ਸਰਕਾਰ ਵਲੋਂ ਨਿਯੁਕਤ ਕੀਤੇ ਗਏ ਆਰਟੀਚੈਕਟਰਾਂ ਵਲੋਂ ਸਾਈਟ ਦੀ ਪ੍ਰਵਾਨਗੀ, ਖੇਡ ਵਿਭਾਗ ਲਈ ਖੋਜ ਅਤੇ ਵਿਕਾਸ ਸੈਂਟਰ ਸਥਾਪਿਤ ਕਰਨ ਲਈ ਵੀ ਵਿਚਾਰ ਵਟਾਂਦਰਾ ਕੀਤਾ ਗਿਆ।
ਉਦਯੋਗਿਕ ਐਸੋਸੀਏਸ਼ਨਾਂ ਦੀ ਮੰਗ 'ਤੇ ਉਦਯੋਗ ਮੰਤਰੀ ਨੇ ਧੋਗੜੀ ਉਦਯੋਗਿਕ ਪੁਆਇੰਟ ਦੀ ਕਾਇਆ ਕਲਪ ਲਈ 2.95 ਕਰੋੜ ਰੁਪਏ ਜਾਰੀ ਕਰਨ ਦਾ ਵੀ ਐਲਾਨ ਕੀਤਾ । ਉਨ•ਾਂ ਨਾਲ ਹੀ ਕਿਹਾ ਕਿ ਉਦਯੋਗਪਤੀਆਂ ਵਲੋਂ ਰਖੀਆਂ ਮੰਗਾਂ ਦੇ ਸਥਾਈ ਹੱਲ ਲਈ ਜਲਦ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਅਗਵਾਈ ਹੇਠ ਇਕ ਉਚ ਪੱਧਰੀ ਮੀਟਿੰਗ ਕੀਤੀ ਜਾਵੇਗੀ।
ਇਸ ਮੌਕੇ 46.50 ਕਰੋੜ ਦੇ ਨਿਵੇਸ਼ ਲਈ 10 ਸਮਝੌਤਿਆਂ ਜਿਸ ਵਿੱਚ ਐਚ.ਬੀ.ਗਲੋਬਲ 10 ਕਰੋੜ, ਕਰੋਨ ਡਿਸਪਰਸ ਪ੍ਰਾਈਵੇਟ ਲਿਮਟਿਡ 10 ਕਰੋੜ, ਪ੍ਰਵੀਨ ਬੈਕਰਜ਼ 6 ਕਰੋੜ, ਵਿਨਸਨ ਐਗਜਾਈਮ 6 ਕਰੋੜ, ਸਿੰਘ ਬਾਦਰਜ਼ 5 ਕਰੋੜ, ਡੀ.ਐਸ. ਇੰਡਸਟਰੀ 5 ਕਰੋੜ, ਇੰਡੀਆ ਨਟ ਬੁੱਲਟ ਇੰਡਸਟਰੀ 2.5 ਕਰੋੜ ਅਤੇ ਯੂਨੀਕ ਓਵਰਸੀਜ਼ ਦੇ 2 ਕਰੋੜ ਰੁਪਏ ਦੇ ਦਸਤਾਵੇਜਾਂ ਦੇ ਦਸਤਖ਼ਤ ਕੀਤੇ ਗਏ।

ਇਸ ਮੌਕੇ ਵਿਧਾਇਕ ਚੌਧਰੀ ਸੁਰਿੰਦਰ ਸਿੰਘ, ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਅਵਤਾਰ ਸਿੰਘ ਜੂਨੀਅਰ, ਰਾਜਿੰਦਰ ਬੇਰੀ ,ਜ਼ਿਲ•ਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਦਲਜੀਤ ਸਿੰਘ ਆਹਲੂਵਾਲੀਆ, ਪ੍ਰਮੁੱਖ ਸਕੱਤਰ ਉਦਯੋਗ ਆਰ.ਕੇ.ਵਰਮਾ, ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।