• Home
  • ਈ ਟੀ ਟੀ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਚੰਡੀਗੜ੍ਹ ਏਅਰਪੋਰਟ ਰੋਡ ਤੇ ਸਰਕਾਰ ਵਿਰੁੱਧ ਆਰ ਪਾਰ ਦੀ ਲੜਾਈ ਲਈ ਸੰਘਰਸ਼ ਵਿੱਢਿਆ -ਟੈਂਕੀ ਤੇ ਚੜ੍ਹੇ

ਈ ਟੀ ਟੀ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਚੰਡੀਗੜ੍ਹ ਏਅਰਪੋਰਟ ਰੋਡ ਤੇ ਸਰਕਾਰ ਵਿਰੁੱਧ ਆਰ ਪਾਰ ਦੀ ਲੜਾਈ ਲਈ ਸੰਘਰਸ਼ ਵਿੱਢਿਆ -ਟੈਂਕੀ ਤੇ ਚੜ੍ਹੇ

ਮੁਹਾਲੀ (ਖ਼ਬਰ ਬਾਰੇ ਬਿਊਰੋ )ਪਿਛਲੇ ਲੰਬੇ ਸਮੇਂ ਤੋਂ ਰੈਲੀਆਂ ਧਰਨੇ ਅਤੇ ਭੁੱਖ ਹੜਤਾਲਾਂ ਕਰਦੇ ਆ ਰਹੇ ਈਟੀਟੀ /ਟੈਟ ਪਾਸ ਅਧਿਆਪਕਾਂ ਨੇ ਅੱਜ ਪੰਜਾਬ ਸਰਕਾਰ ਵਿਰੁੱਧ ਹੋਮਲੈਂਡ ਹਾਈਟਸ ਦੇ ਨੇੜੇ ਚੰਡੀਗੜ੍ਹ ਏਅਰਪੋਰਟ ਰੋਡ ਤੇ ਆਰ- ਪਾਰ ਦੀ ਲੜਾਈ ਸ਼ੁਰੂ ਕਰ ਦਿੱਤੀ ਹੈ I

ਈ ਟੀ ਟੀ ਬੇਰੁਜ਼ਗਾਰ ਯੂਨੀਅਨ ਨੇ ਦੇ ਪ੍ਰਧਾਨ ਦੀਪਕ ਕੰਬੋਜ ਦੀ ਅਗਵਾਈ ਵਿੱਚ ਅੱਜ ਸਵੇਰੇ ਤੜਕਸਾਰ 4 ਵਜੇ ਚੰਡੀਗੜ੍ਹ ਏਅਰਪੋਰਟ ਰੋਡ ਤੇ ਬਣੀ ਇਕ ਪਾਣੀ ਦੀ ਟੈਂਕੀ ਜਿਹੜੀ ਪਹਿਲਾਂ ਵੀ ਸੰਘਰਸ਼ਾਂ ਦਾ ਕੇਂਦਰ ਬਿੰਦੂ ਰਹੀ ਹੈ ,ਨੇੜੇ ਇਕੱਠੇ ਹੋ ਕੇ ਧਰਨਾ ਸ਼ੁਰੂ ਕਰ ਦਿੱਤਾ ।ਭਾਵੇਂ ਕਿ ਪਾਣੀ ਵਾਲੀ ਟੈਂਕੀ ਦੀਆਂ ਪੌੜੀਆਂ ਪੁਲਿਸ ਵੱਲੋਂ ਤੋੜ ਦਿੱਤੀਆਂ ਸਨ ,ਕਿਉਂਕਿ ਪਹਿਲਾਂ ਵੀ ਧਰਨਾਕਾਰੀ ਟੈਂਕੀ ਉੱਪਰ ਚੜ੍ਹ ਕੇ ਪ੍ਰਦਰਸ਼ਨ ਕਰਦੇ ਸਨ ।ਅੱਜ ਸਵੇਰੇ ਬੇਰੁਜ਼ਗਾਰ ਅਧਿਆਪਕ ਟੈਂਕੀ ਦੀਆਂ ਪੌੜੀਆਂ ਟੁੱਟੀਆਂ ਹੋਣ ਦੇ ਬਾਵਜੂਦ ਟੈਂਕੀ  ਤੇ ਵੀ ਚੜ੍ਹ ਗਏ ਹਨ ।ਜਿੱਥੇ ਕਿ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰ ਰਹੇ ਹਨ ।ਪਰ ਪੁਲਿਸ ਟੈਂਕੀ ਤੇ ਚੜ੍ਹੇ ਬੇਰੁਜ਼ਗਾਰ ਅਧਿਆਪਕਾਂ ਨੂੰ ਲਾਹੁਣ ਦੀ ਕੋਸ਼ਿਸ਼ ਕਰ ਰਹੀ ਹੈ ।

ਦੂਜੇ ਪਾਸੇ ਪ੍ਰਧਾਨ ਦੀਪਕ ਕੰਬੋਜ ਨੇ ਕਿਹਾ ਕਿ ਸਾਨੂੰ ਹਮੇਸ਼ਾ ਸਰਕਾਰਾਂ ਟਾਲਮਟੋਲ ਕਰਦੀਆਂ ਹਨ ਜਦਕਿ ਇਹ ਧੀ ਦੀ ਬੇਰੁਜ਼ਗਾਰ ਅਧਿਆਪਕ ਸਰਕਾਰ ਦੀਆਂ ਸ਼ਰਤਾਂ ਮੁਤਾਬਕ ਅਧਿਆਪਕ ਯੋਗਤਾ ਟੈਸਟ "ਟੈਟ "ਵੀ ਪਾਸ ਪਰ ਸਰਕਾਰ ਵੱਲੋਂ ਲਾਰਿਆਂ ਤੋਂ ਬਿਨਾਂ ਕੁਝ ਵੀ ਨਹੀਂ ਦਿੱਤਾ ਜਾ ਰਿਹਾ ਉਨ੍ਹਾਂ ਕਿਹਾ ਕਿ ਹੁਣ ਸਾਡੀ ਲੜਾਈ ਆਰ ਜਾਂ ਪਾਰ ਦੀ ਹੈ । ਵੱਡੀ ਗਿਣਤੀ ਵਿੱਚ ਇਕੱਠੇ ਹੋ ਜਾਣਾ ਤੇ ਟੈਂਕੀ ਤੇ ਚੜ੍ਹ ਜਾਂ ਨਾਲ  ਸਰਕਾਰ ਦੀਆਂ ਖੁਫੀਆ  ਏਜੰਸੀਆਂ ਦੇ ਪ੍ਰਸ਼ਨ ਚਿੰਨ੍ਹ  ਲੱਗ ਗਿਆ ਹੈ। ਪਰ ਇਸ ਸਮੇਂ ਪੁਲਿਸ ਨੇ ਸਥਿਤੀ ਨੂੰ ਕਾਬੂ ਚ ਰੱਖਿਆ ਹੋਇਆ ਹੈ । ਇਹ ਵੀ ਪਤਾ ਲੱਗਾ ਹੈ ਕਿ ਹੋਰ ਵੱਡੀ ਗਿਣਤੀ ਵਿੱਚ ਬੇਰੁਜ਼ਗਾਰ ਅਧਿਆਪਕ ਕੱਠੇ ਹੋ ਰਹੇ ਹਨ ਜਿਨ੍ਹਾਂ ਵੱਲੋਂ ਏਅਰਪੋਰਟ ਰੋਡ ਨੂੰ ਜਾਮ ਕੀਤੇ ਜਾਣ ਦੀ ਸੂਚਨਾ ਹੈ ।