• Home
  • ਇੱਕ ਹੋਰ ਮਾਸੂਮ ਬੱਚੀ ਹੋਈ ਦਰਿੰਦਿਆਂ ਦਾ ਸ਼ਿਕਾਰ, ਮੌਤ

ਇੱਕ ਹੋਰ ਮਾਸੂਮ ਬੱਚੀ ਹੋਈ ਦਰਿੰਦਿਆਂ ਦਾ ਸ਼ਿਕਾਰ, ਮੌਤ

ਅੰਮ੍ਰਿਤਸਰ- ਦੇਸ਼ ਵਿਚ ਅੱਜ ਹਾਲਾਤ ਅਜਿਹੇ ਹੋ ਗਏ ਹਨ ਕਿ ਆਏ ਦਿਨ ਕੋਈ ਨਾ ਕੋਈ ਮਾਸੂਮ ਬੱਚੀ ਦਰਿੰਦਿਆਂ ਦਾ ਸ਼ਿਕਾਰ ਹੋ ਆਪਣੀ ਜਾਨ ਗੁਆ ਰਹੀ ਹੈ। ਅੱਜ ਫਿਰ ਅੰਮ੍ਰਿਤਸਰ ਵਿਚ 9 ਸਾਲਾ ਬੱਚੀ ਨਾਲ ਕੁੱਝ ਦਰਿੰਦਿਆਂ ਨੇ ਬਲਾਤਕਾਰ ਕੀਤਾ ਜਿਸ ਦੀ ਬਾਅਦ ਵਿਚ ਮਾਸੂਮ ਬੱਚੀ ਦੀ ਮੌਤ ਹੋ ਗਈ। ਜਾਣਕਾਰੀ ਦੇ ਅਨੁਸਾਰ ਪੀੜਤ ਬੱਚੀ ਦੇ ਪਰਿਵਾਰ ਨੇ ਖ਼ਦਸ਼ਾ ਜਤਾਇਆ ਹੈ ਕਿ 9 ਸਾਲਾ ਬੱਚੀ ਨਾਲ 4 ਜਾਣਿਆ ਨੇ ਬਲਾਤਕਾਰ ਕੀਤਾ ਹੈ।ਜਿਸ ਤੋਂ ਬਾਅਦ ਬੱਚੀ ਦੀ ਮੌਤ ਹੋ ਗਈ। ਦੂਜੇ ਪਾਸੇ ਅੰਮ੍ਰਿਤਸਰ ਦੇ ਥਾਣਾ ਮਹਿਤਾ ‘ਚ ਪੁਲਿਸ ਨੇ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ 2 ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ ਅਤੇ 2 ਅਜੇ ਫ਼ਰਾਰ ਹਨ।