• Home
  • ਇੰਡੋ ਗਲੋਬਲ ਕਾਲਜਿਜ਼ ‘ਚ  ਨੈਸ਼ਨਲ ਟੈਕਨੋਲਜ਼ੀ ਦਾ ਮਨਾਇਆ ਗਿਆ ਦਿਹਾੜਾ

ਇੰਡੋ ਗਲੋਬਲ ਕਾਲਜਿਜ਼ ‘ਚ  ਨੈਸ਼ਨਲ ਟੈਕਨੋਲਜ਼ੀ ਦਾ ਮਨਾਇਆ ਗਿਆ ਦਿਹਾੜਾ

ਮੋਹਾਲੀ, 11 ਮਈ
ਇੰਡੋ ਗਲੋਬਲ ਕਾਲਜਿਜ਼ ਵਿਚ  ਨੈਸ਼ਨਲ ਟੈਕਨੋਲਜੀ ਡੇ ਦੇ ਮੌਕੇ ਤੇ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਵਿਦਿਆਰਥੀਆਂ ਵੱਲੋਂ ਟੈਕਨੋਲਜੀ ਦੇ ਵਿਕਾਸ ਅਤੇ ਉਸ ਦੇ ਫਾਇਦੇ-ਨੁਕਸਾਨ ਵਿਸ਼ੇ ਤੇ ਵਿਚਾਰ ਚਰਚਾ ਕੀਤੀ ਗਈ । ਜ਼ਿਕਰਯੋਗ ਹੈ 11 ਮਈ 1988 ਨੂੰ ਭਾਰਤ ਨੇ  ਲਗਾਤਾਰ ਪੰਜ ਨਿਊਕਲਰ ਟੈੱਸਟ ਕਰ ਕੇ ਦੁਨੀਆਂ ਨੂੰ ਆਪਣੀ ਸ਼ਕਤੀ ਦਾ ਸਬੂਤ ਦਿਤਾ ਸੀ, ਜਿਸ ਤੋਂ ਬਾਅਦ ਇਹ ਦਿਹਾੜਾ ਨੈਸ਼ਨਲ ਟੈਕਨੋਲਜ਼ੀ ਵਜੋਂ ਮਨਾਇਆ ਜਾਣ ਲੱਗਾ । ਇਸ ਦੇ ਨਾਲ ਹੀ ਫੈਕਲਟੀ ਮੈਂਬਰਾਂ ਵੱਲੋਂ ਭਾਰਤ ਦੇ ਅੰਤਰ ਰਾਸ਼ਟਰੀ ਪੱਧਰ ਦੇ ਯੋਗਦਾਨ ਅਤੇ ਲਗਾਤਾਰ ਟੈਕਨੋਲਜ਼ੀ 'ਚ ਆ ਰਹੇ ਬਦਲਾਅ ਬਾਰੇ ਵੀ ਚਰਚਾ ਕੀਤੀ ਗਈ । ਇਸ ਦੇ ਇਲਾਵਾ ਵਿਦਿਆਰਥੀਆਂ ਵੱਲੋਂ ਮੋਬਲਾਇਲ ਟੈਲੀਕੋਮਨੀਕੇਸ਼ਨ, ਏਅਰ ਕਡਿੰਸ਼ਨਿੰਗ,ਭੁਚਾਲ ਤੋਂ ਸੁਰੱਖਿਅਤ ਇਮਾਰਤਾਂ,ਬਿਜਲੀ ਬਣਾਉਣ ਲਈ ਕਚਰੇ ਦੀ ਵਰਤੋਂ, ਸਮਾਰਟ ਅਤੇ ਐਨਡਾਈਡ ਫੋਨ ਜਿਹੇ ਟੋਪਿਕਸ ਤੇ ਆਪਣੇ ਪ੍ਰੈਜ਼ਨਟੇਸ਼ਨ ਪੇਸ਼ ਕੀਤੀ ।
ਇਸ ਮੌਕੇ ਤੇ ਇੰਡੋ ਗਲੋਬਲ ਦੇ ਚੇਅਰਮੈਨ ਸੁਖਦੇਵ ਸਿੰਗਲਾ  ਨੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਤਕਨੀਕਾਂ ਦੇ ਵਿਕਾਸ ਨਾਲ ਬੇਸ਼ੱਕ ਦੇਸ਼ ਦੀ ਤਰੱਕੀ ਹੁੰਦੀ ਹੈ । ਪਰ ਅਸਲੀ ਤਰੱਕੀ ਉਦੋਂ ਹੀ ਸੰਭਵ ਹਨ  ਜੇਕਰ ਇਸੇ ਟੈਕਨੋਲਜ਼ੀ ਦੀ ਵਰਤੋਂ ਗ਼ਰੀਬਾਂ ਅਤੇ ਜ਼ਰੂਰਤਮੰਦ ਲੋਕਾਂ ਦੇ ਰਹਿਣ ਸਹਿਣ ਨੂੰ ਉੱਪਰ ਚੁੱਕਣ ਲਈ ਕੀਤੀ ਜਾਵੇ । ਉਨ•ਾਂ ਵਿਦਿਆਰਥੀਆਂ ਨੂੰ ਪ੍ਰੇਰਨਾ ਦਿੰਦੇ ਹੋਏ ਕਿਹਾ ਕਿ ਦੇਸ਼ ਦੀ ਸੇਵਾ ਸਿਰਫ਼ ਸੈਨਾ ਜਾਂ ਪੁਲਿਸ 'ਚ ਭਰਤੀ ਹੋ ਕੇ ਹੀ ਨਹੀਂ ਕੀਤੀ ਜਾ ਸਕਦੀ ਬਲਕਿ ਵਿਗਿਆਨਕ ਖੋਜਾਂ ਕਰ ਕੇ ਵੀ ਦੇਸ਼ ਦਾ ਮਾਣ ਵਧਾਇਆ ਜਾ ਸਕਦਾ ਹੈ ।
ਇਸ ਮੌਕੇ  ਸੀ ਈ À ਮਾਨਵ ਸਿੰਗਲਾ ਨੇ ਇਸ ਦਿਨ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦੇ ਹੋਏ ਵਿਦਿਆਰਥੀਆਂ ਨੂੰ ਟੈਕਨੋਲਜ਼ੀ ਦੀ ਸਹਾਇਤਾ ਨਾਲ ਸਮਾਜ ਦੇ ਹਰ ਵਰਗ ਦੀ ਸੇਵਾ ਲਈ ਨਵੀਆਂ ਖੋਜਾਂ ਕਰਨ ਦੀ ਪ੍ਰੇਰਨਾ ਦਿਤੀ । ਸੈਮੀਨਾਰ ਦੇ ਅੰਤ 'ਚ ਸਭ ਤੋਂ ਵਧੀਆਂ ਪ੍ਰੈਜ਼ਨਟੇਸ਼ਨ ਦੇਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਨਾਲ ਨਿਵਾਜਿਆ ਗਿਆ ।