• Home
  • ਇਹ ਜੋ ਨਦੀਆਂ ਕਾਵਿ ਪੁਸਤਕ ਦਾ ਪੰਜਾਬੀ ਭਵਨ ਚ ਲੋਕ ਅਰਪਨ ਤੇ ਗੋਸ਼ਟੀ

ਇਹ ਜੋ ਨਦੀਆਂ ਕਾਵਿ ਪੁਸਤਕ ਦਾ ਪੰਜਾਬੀ ਭਵਨ ਚ ਲੋਕ ਅਰਪਨ ਤੇ ਗੋਸ਼ਟੀ

ਲੁਧਿਆਣਾ 3 ਜੂਨ (ਖ਼ਬਰ ਵਾਲੇ ਬਿਊਰੋ )

ਅੱਜ ਪੰਜਾਬੀ ਭਵਨ ਲੁਧਿਆਣਾ ਚ ਸਮਰੱਥ ਕਵਿੱਤਰੀ ਅਮਨ ਸੀ ਸਿੰਘ ਦਾ ਕਾਵਿ ਸੰਗ੍ਰਹਿ
ਇਹ ਜੋ ਨਦੀਆਂ ਬਾਰੇ ਬੋਲਦਿਆਂ ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਪਦਮ ਸ਼੍ਰੀ ਡਾ: ਸੁਰਜੀਤ ਪਾਤਰ ਨੇ ਕਿਹਾ ਕਿ ਅਮਨ ਦੀ ਕਵਿਤਾ ਸਹਿਜ ਤੋਰ ਤੁਰਦੀ ਨਦੀ ਵਾਂਗ ਹੈ। ਇਹ ਕਲਾਮਈ ਤੇ ਪਵਿੱਤਰ ਸੁਪਨਿਆਂ ਵਰਗੀ ਸਿਰਜਣਾ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਕਵਿਤਾਵਾਂ ਵਿੱਚ ਮਾਨਵੀ ਕਾਇਆ ਅਤੇ ਕਾਇਨਾਤ ਵੀ ਬਹੁਤ ਖੂਬਸੂਰਤੀ ਨਾਲ ਇੱਕ ਸੁਰ ਹੋਏ ਹਨ।
ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪਰਧਾਨ ਪ੍ਰੋ: ਗੁਰਭਜਨ ਗਿੱਲ ਨੇ ਕਿਹਾ ਕਿ ਅਮਨ ਸੀ ਸਿੰਘ ਦੀਆਂ ਕਵਿਤਾਵਾਂ ਸ਼ਬਦ ਸੰਦ ਨਹੀਂ ਸਜੋਂ ਸਾਜ਼ ਹਨ ਜੋ ਸਦੀਵੀ ਅਨਹਦ ਨਾਦ ਦੀ ਸਿਰਜਣਾ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਜੋ ਨਦੀਆਂ ਕਾਵਿ ਸੰਗ੍ਰਹਿ ਭਵਿੱਖ ਨਾਲ ਸਮਰੱਥ ਇਕਰਾਰਨਾਮਾ ਹੈ।
ਪੰਜਾਬੀ ਸਾਹਿੱਤ ਅਕਾਡਮੀ ਦੇ ਪਰਧਾਨ ਪ੍ਰੋ: ਰਵਿੰਦਰ ਭੱਠਲ ਨੇ ਇਸ ਪੁਸਤਕ ਨੂੰ
ਵਿਸਮਾਦ ਸਿਰਜਣਾ ਕਿਹਾ।
ਚਰਚਾ ਤੋਂ ਪਹਿਲਾਂ ਅਮਨ ਸੀ ਸਿੰਘ ਤੇ ਉਸ ਦੇ ਜੀਵਨ ਸਾਥੀ ਡਾ: ਚਰਨਜੀਤ ਸਿੰਘ ਡਾ: ਸੁਰਜੀਤ ਪਾਤਰ, ਪ੍ਰੋ: ਰਵਿੰਦਰ ਸਿੰਘ ਭੱਠਲ, ਗੁਰਭਜਨ ਗਿੱਲ ਤੇ ਸਵਰਨਜੀਤ ਸਵੀ ਨੂੰ ਭੇਂਟ ਕੀਤਾ। ਅਮਨ ਸੀ ਸਿੰਘ ਦੇ ਪਤੀ ਡਾ: ਚਰਨਜੀਤ ਸਿੰਘ ਤੇ ਪਿਤਾ ਜੀ ਸ: ਈਸ਼ਰ ਸਿੰਘ ਮੌਜੀ ਵੀ ਉਨ੍ਹਾਂ ਦੇ ਸੰਗ ਸਾਥ ਸਨ।
ਪੁਸਤਕ ਬਾਰੇ ਅਮੀਆ ਕੁੰਵਰ ਦਿੱਲੀ ਦਾ ਲਿਖਿਆ ਪਰਚਾ ਸਿਮਰਤ ਅਕਸ ਨੇ ਪੜ੍ਹਿਆ। ਪ੍ਰੋ: ਸੁਰਿੰਦਰ ਜੈਪਾਲ ਨੇ ਕਿਹਾ ਕਿ ਮੁਹੱਬਤੀ ਕਵਿਤਾ ਦੀ ਸੋਅ ਵਿੱਚੋਂ ਸਾਨੂੰ ਨਾਰੀ ਮਨ ਦਾ ਸੁਹਜ ਦਿਸਦਾ ਹੈ। ਮੁਹੱਬਤ ਨੂੰ ਪਹਿਰਨ ਮਿਲਿਆ ਹੈ ਇਸ ਕਿਤਾਬ ਚ।
ਪੁਸਤਕ ਬਾਰੇ ਨਰਿੰਦਰ ਪਾਲ ਸਿੰਘ ਕੰਗ ਜਲੰਧਰ, ਡਾ: ਗੁਲਜ਼ਾਰ ਪੰਧੇਰ ਤੇ ਇਲਾਵਾ ਕੁਝ ਹੋਰ ਵਿਦਵਾਨਾਂ ਨੇ ਵੀ ਪੁਸਤਕ ਬਾਰੇ ਕੁਝ ਗੱਲਾਂ ਕੀਤੀਆਂ।
ਅਮਨ ਸੀ ਸਿੰਘ ਤੇ ਸੀਮਾ ਗਰੇਵਾਲ ਨੇ ਚੋਣਵੀਆਂ ਕਵਿਤਾਵਾਂ ਦਾ ਪਾਠ ਕੀਤਾ।
ਮੰਚ ਸੰਚਾਲਨ ਡਾ: ਗੁਲਜ਼ਾਰ ਪੰਧੇਰ ਨੇ ਕੀਤਾ।
ਇਸ ਮੌਕੇ ਅਮਨ ਸੀ ਸਿੰਘ ਦੇ ਪਿਤਾ ਜੀ ਸ: ਈਸ਼ਰ ਸਿੰਘ ਮੌਜੀ, ਰਾਜਿੰਦਰ ਬਿਮਲ, ਤਰਲੋਚਨ ਲੋਚੀ, ਡਾ: ਨਿਰਮਲ ਜੌੜਾ, ਰਵੀਦੀਪ, ਪ੍ਰਭਜੋਤ ਸੋਹੀ,ਪਰਦੀਪ ਸਿੰਘ ,ਡਾ: ਪਰਮਜੀਤ ਸੋਹਲ, ਡਾ: ਯਾਦਵਿੰਦਰ ਸਿੰਘ, ਦੀਪ ਜਗਦੀਪ ਸਿੰਘ,ਪਰਦੀਪ ਸਿੰਘ ਯੂ ਐੱਸ ਏ, ਜਸਬੀਰ ਸੋਹਲ,ਮਨਜਿੰਦਰ ਧਨੋਆ, ਡਾ: ਖੁਸ਼ਵੀਨ, ਡਾ: ਗੁਰਚਰਨ ਕੌਰ ਕੋਚਰ, ਹਰਲੀਨ ਸੋਨਾ,ਮੁਕੇਸ਼ ਆਲਮ , ਤਰਸੇਮ ਨੂਰ,ਸੁਰਜਨ ਸਿੰਘ,ਬਲਕੌਰ ਸਿੰਘ ਗਿੱਲ ਤੇ ਕਈ ਹੋਰ ਲੇਖਕ ਲੇਖਿਕਾਵਾਂ ਹਾਜਰ ਸਨ।