• Home
  • ਇਤਿਹਾਸ ਦੇ ਸਿਲੇਬਸ ਦਾ ਜਾਇਜ਼ਾ ਲੈਣ ਅਤੇ ਮੁੜ ਲਿਖਣ ਬਾਰੇ ਕਮੇਟੀ ਦਾ ਗਠਨ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਨੇ ਕੀਤਾ ਸੀ – ਕੈਪਟਨ ਅਮਰਿੰਦਰ ਸਿੰਘ

ਇਤਿਹਾਸ ਦੇ ਸਿਲੇਬਸ ਦਾ ਜਾਇਜ਼ਾ ਲੈਣ ਅਤੇ ਮੁੜ ਲਿਖਣ ਬਾਰੇ ਕਮੇਟੀ ਦਾ ਗਠਨ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਨੇ ਕੀਤਾ ਸੀ – ਕੈਪਟਨ ਅਮਰਿੰਦਰ ਸਿੰਘ

ਚੰਡੀਗੜ 5 ਮਈ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਗਿਆਰਵੀਂ ਅਤੇ ਬਾਰਵ•ੀਂ ਦੇ ਇਤਿਹਾਸ ਦੇ ਸਿਲੇਬਸ ਸਬੰਧੀ ਪੈਦਾ ਹੋਏ ਵਿਵਾਦ ਦੀ ਰੋਸ਼ਨੀ ਵਿੱਚ ਉਹ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਵੱਲੋਂ ਇਤਿਹਾਸ ਦੀਆਂ ਕਿਤਾਬਾਂ ਨੂੰ ਸੋਧਣ ਅਤੇ ਮੁੜ ਲਿਖਣ ਬਾਰੇ ਸਥਾਪਤ ਕੀਤੀ ਕਮੇਟੀ 'ਤੇ ਨਜ਼ਰਸਾਨੀ ਕਰਨਗੇ ਅਤੇ ਜੇ ਜ਼ਰੂਰਤ ਪਈ ਤਾਂ ਨਵੀਂ ਕਮੇਟੀ ਦਾ ਗਠਨ ਵੀ ਕਰਨਗੇ।
ਅੱਜ ਇੱਥੇ ਪੰਜਾਬ ਮੰਚ ਵੱਲੋਂ ਆਯੋਜਿਤ ਇਕ ਕਨਕਲੇਵ ਵਿੱਚ ਇੰਡੀਆ ਨਿਊਜ਼ ਗਰੁੱਪ ਦੇ ਐਮ.ਡੀ. ਅਤੇ ਐਡੀਟਰ ਇਨ ਚੀਫ ਕਰਤਿਕੇਯਾ ਸ਼ਰਮਾ ਅਤੇ ਦੀਪਕ ਚੌਰਸੀਆ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਕੁੱਝ ਦਿਨਾਂ ਦੌਰਾਨ ਵਿਵਾਦ ਦਾ ਕੇਂਦਰ ਰਹੇ ਇਤਿਹਾਸ ਦੇ ਸਿਲੇਬਸ ਵਿੱਚ ਜੇ ਗਲਤੀਆਂ ਹੋਈਆਂ ਤਾਂ ਉਸ ਕਮੇਟੀ ਵੱਲੋਂ ਉਨ•ਾਂ ਦੀ ਤਸਦੀਕ ਕੀਤੀ ਜਾ ਸਕੇਗੀ ਜੋ ਕਿ ਬਾਦਲ ਸਰਕਾਰ ਨੇ ਐਨ.ਸੀ.ਈ.ਆਰ.ਟੀ. ਦੇ ਸਿਲੇਬਸ ਨਾਲ ਇਸ ਸਿਲੇਬਸ ਨੂੰ ਜੋੜਨ ਦਾ ਜਾਇਜ਼ਾ ਲੈਣ ਵਾਸਤੇ ਗਠਿਤ ਕੀਤੀ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਜੇ ਸਿਲੇਬਸ ਵਿਚ ਕੋਈ ਗਲਤੀਆਂ ਮਿਲੀਆਂ ਤਾਂ ਉਨ•ਾਂ ਨੂੰ ਸੋਧਣ ਲਈ ਢੁੱਕਵੇਂ ਕਦਮ ਚੁੱਕਣ ਵਾਸਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਜੇ ਜ਼ਰੂਰਤ ਪਈ ਤਾਂ ਇਤਿਹਾਸ ਦੀਆਂ ਕਿਤਾਬਾਂ ਦਾ ਮੁੜ ਜਾਇਜ਼ਾ ਲੈਣ ਵਾਸਤੇ ਨਵੀਂ ਕਮੇਟੀ ਵੀ ਗਠਿਤ ਕੀਤੀ ਜਾਵੇਗੀ।
ਸਕੂਲ ਦੀਆਂ ਇਤਿਹਾਸ ਦੀਆਂ ਕਿਤਾਬਾਂ ਵਿੱਚੋਂ ਸਿੱਖ ਗੁਰੂਆਂ ਦੇ ਅਹਿਮ ਅਧਿਆਇ ਕਥਿਤ ਤੌਰ ਤੇ ਕੱਢ ਦਿੱਤੇ ਜਾਣ ਦੇ ਇੱਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਵਿਅੰਗਮਈ ਢੰਗ ਨਾਲ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਨਵੇਂ ਸਿਲੇਬਸ 'ਤੇ ਸਵਾਲ ਖੜ•ੇ ਕਰ ਰਿਹਾ ਹੈ ਜਦ ਕਿ ਇਸ ਕਮੇਟੀ ਨੂੰ ਅਸਲ ਵਿੱਚ ਇਸ ਵੱਲੋਂ ਹੀ ਗਠਿਤ ਕੀਤਾ ਗਿਆ ਸੀ ਜਿਸ ਨੇ ਸਕੂਲ ਦੇ ਸਿਲੇਬਸ 'ਤੇ ਮੁੜ ਕਾਰਜ ਕੀਤਾ ਹੈ।
ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ 'ਤੇ ਤਿੱਖਾ ਹਮਲਾ ਕਰਦੇ ਹੋਏ ਮੁੱਖ ਮੰਤਰੀ ਨੇ ਹੈਰਾਨੀ ਪ੍ਰਗਟ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸਿੱਖ ਇਤਿਹਾਸ ਨੂੰ ਪੜ•ਨ ਲਈ ਪਰੇਸ਼ਾਨ ਹੋਇਆ ਪਿਆ ਹੈ। ਉਨ•ਾਂ ਕਿਹਾ ਕਿ ਗਿਆਰਵੀਂ ਕਲਾਸ ਦੇ ਇਤਿਹਾਸ ਦੀ ਜਿਸ ਕਿਤਾਬ ਨੂੰ ਮੁੱਦਾ ਬਣਾ ਕੇ ਵਿਰੋਧੀ ਧਿਰ ਵੱਲੋਂ ਹਮਲੇ ਕੀਤੇ ਜਾ ਰਹੇ ਹਨ, ਉਹ ਤਾਂ ਅਜੇ ਤੱਕ ਜਾਰੀ ਹੀ ਨਹੀਂ ਕੀਤੀ ਗਈ। ਮੁੱਖ ਮੰਤਰੀ ਨੇ ਹੈਰਾਨੀ ਪ੍ਰਗਟ ਕੀਤੀ ਕਿ ਕਿਤਾਬ ਜਾਰੀ ਹੋਣ ਤੋਂ ਪਹਿਲਾਂ ਹੀ ਕੋਈ ਵਿਅਕਤੀ ਇਸ ਦੇ ਵਿਸ਼ਾ-ਵਸਤੂ ਬਾਰੇ ਅਨੁਮਾਨ ਕਿਸ ਤਰ•ਾਂ ਲਾ ਸਕਦਾ ਹੈ।
ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੱਤਾ ਤੋਂ ਬਾਹਰ ਹੋਣ ਵੇਲੇ ਧਰਮ ਨੂੰ ਵਰਤਣਾ ਅਕਾਲੀਆਂ ਦੀ ਆਦਤ ਹੈ ਪਰ ਜਦੋਂ ਉਹ ਸੱਤਾ ਵਿੱਚ ਹੁੰਦੇ ਹਨ ਤਾਂ ਉਨ•ਾਂ ਦਾ ਧਰਮ ਨਾਲ ਕੋਈ ਸਬੰਧ ਨਹੀਂ ਹੁੰਦਾ। ਉਨ•ਾਂ ਕਿਹਾ ਕਿ ਅਕਾਲੀਆਂ ਵੱਲੋਂ ਧਰਮ ਦੇ ਸਿਆਸੀਕਰਨ ਕਰਕੇ ਹਰੇਕ ਵਾਰ ਪੰਜਾਬ ਦੇ ਲੋਕਾਂ ਨੂੰ ਇਸ ਦਾ ਵੱਡਾ ਮੁੱਲ ਤਾਰਨਾ ਪਿਆ ਹੈ।
ਨੌਜਵਾਨਾਂ ਨੂੰ ਗਰਮਖ਼ਿਆਲੀ ਬਣਾ ਕੇ ਸੂਬੇ ਵਿੱਚ ਗੜਬੜੀ ਪੈਦਾ ਕਰਨ ਲਈ ਭਾਰਤ ਵਿਰੋਧੀ ਤੱਤਾਂ ਖਾਸਕਰ ਪਾਕਿਸਤਾਨ ਦੀ ਆਈ.ਐਸ.ਆਈ. ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਤਿੱਖੀ ਆਲੋਚਣਾ ਕਰਦੇ ਹੋਏ ਮੁੱਖ ਮੰਤਰੀ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਨ•ਾਂ ਦੀ ਸਰਕਾਰ ਸੂਬੇ ਵਿੱਚ ਸਖ਼ਤ ਜੱਦੋਜਹਿਦ ਨਾਲ ਪ੍ਰਾਪਤ ਕੀਤੀ ਸ਼ਾਂਤੀ ਨੂੰ ਭੰਗ ਕਰਨ ਦੀ ਕਿਸੇ ਨੂੰ ਵੀ ਆਗਿਆ ਨਹੀਂ ਦੇਵੇਗੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਦੇ ਨਾਲ ਪਹਿਲਾਂ ਹੀ ਸੂਬੇ ਨੂੰ ਭਾਰੀ ਨੁਕਸਾਨ ਹੋਇਆ ਹੈ। ਉਨ•ਾਂ ਕਿਹਾ ਕਿ ਸੂਬੇ ਦੀ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਦੀ ਕਿਸੇ ਵੀ ਤਰ•ਾਂ ਦੀ ਕੋਸ਼ਿਸ਼ ਨੂੰ ਨਾਕਾਮ ਕਰਨ ਲਈ ਸੂਬਾ ਪੁਲਿਸ ਹਮੇਸ਼ਾ ਹੀ ਤਿਆਰ ਹੈ। ਸਿਆਸੀ ਆਗੂਆਂ ਦੀਆਂ ਮਿੱਥ ਕੇ ਹੱਤਿਆਵਾਂ ਕਰਨ ਸਬੰਧੀ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਉਨ•ਾਂ ਕਿਹਾ ਕਿ ਇਸ ਤਰ•ਾਂ ਦੇ ਸਾਰੇ ਦੇ ਸਾਰੇ ਸੱਤ ਮੁੱਖ ਮਾਮਲਿਆਂ ਵਿਰੁੱਧ ਪੰਜਾਬ ਪੁਲਿਸ ਨੇ ਤਿੱਖੀ ਕਾਰਵਾਈ ਕੀਤੀ ਹੈ।
ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਸਬੰਧੀ ਮੁੱਖ ਮੰਤਰੀ ਨੇ ਮੁੜ ਦੁਹਰਾਇਆ ਕਿ 10.25 ਲੱਖ ਕਿਸਾਨਾਂ ਦੇ ਖੇਤੀ ਕਰਜ਼ੇ ਮੁਆਫ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਇਹ ਨਵੰਬਰ ਤੱਕ ਮੁਕੰਮਲ ਕਰ ਲਈ ਜਾਵੇਗੀ। ਉਨ•ਾਂ ਕਿਹਾ ਕਿ ਸੂਬੇ ਦੀ ਵਿੱਤੀ ਹਾਲਤ ਵਿੱਚ ਸੁਧਾਰ ਹੋਣ ਤੇ ਕਿਸਾਨਾਂ ਦੀ ਭਲਾਈ ਵਾਸਤੇ ਹੋਰ ਪ੍ਰੋਗਰਾਮ ਚਲਾਏ ਜਾਣਗੇ।
ਕਾਂਗਰਸ ਸਰਕਾਰ ਦੇ ਪਿਛਲੇ ਕਾਲ ਦੌਰਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਵੱਖ-ਵੱਖ ਸਕੀਮਾਂ ਨੂੰ ਬਾਦਲ ਸਰਕਾਰ ਵੱਲੋਂ ਰੋਕ ਦੇਣ ਲਈ ਮੁੱਖ ਮੰਤਰੀ ਨੇ ਤਿੱਖੀ ਆਲੋਚਣਾ ਕੀਤੀ। ਉਨ•ਾਂ ਨੇ ਇਸ ਦੀ ਮਿਸਾਲ ਦਿੰਦੇ ਹੋਏ ਕਿਹਾ ਕਿ ਉਨ•ਾਂ ਦੀ ਸਰਕਾਰ ਨੇ ਸਾਲ 2007 ਵਿੱਚ ਰਿਲਾਇੰਸ ਨਾਲ ਸਮਝੌਤਾ ਕੀਤਾ ਸੀ ਜਿਸ ਦੇ ਹੇਠ ਬਹੁਤ ਸਾਰੇ ਵਿਭਿੰਨਤਾ ਪ੍ਰੋਗਰਾਮਾਂ ਨੂੰ ਸ਼ੁਰੂ ਕਰਨ ਵਾਸਤੇ ਟ੍ਰਾਇਲ ਆਰੰਭ ਕੀਤੇ ਸਨ ਪਰ ਸ਼੍ਰੋਮਣੀ ਅਕਾਲੀ ਦੱਲ-ਭਾਜਪਾ ਨੇ ਸੱਤਾ ਵਿੱਚ ਆਉਣ ਤੋਂ ਬਾਅਦ ਇਹ ਰੋਕ ਦਿੱਤੇ।
ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਵਿਰੁੱਧ ਬੋਲੇ ਗਏ ਹੱਲੇ 'ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਉਨ•ਾਂ ਕਿਹਾ ਕਿ 52000 ਤੋਂ ਵੱਧ ਲੋਕ ਨਸ਼ਿਆਂ ਦੇ ਧੰਦੇ ਵਿੱਚ ਜੁੜੇ ਸਨ ਅਤੇ ਇਨ•ਾਂ ਨੂੰ ਸੂਬਾ ਪੁਲਿਸ ਨੇ ਨੱਪ ਲਿਆ ਹੈ। ਉਨ•ਾਂ ਕਿਹਾ ਕਿ ਵੱਡੀਆਂ ਮੱਛੀਆਂ ਦੇਸ਼ ਵਿੱਚੋਂ ਫਰਾਰ ਹੋ ਗਈਆਂ ਹਨ ਪਰ ਉਹ ਅਜੇ ਵੀ ਪੁਲਿਸ ਦੇ ਰਡਾਰ 'ਤੇ ਹਨ ਜਿਨ•ਾਂ ਨੂੰ ਛੇਤੀ ਫੜ ਲਿਆ ਜਾਵੇਗਾ।
ਗਾਰਡੀਅਨਜ਼ ਆਫ ਗਵਰਨੈਂਸ (ਜੀ.ਓ.ਜੀ) ਪ੍ਰੋਗਰਾਮ ਸਬੰਧੀ ਇੱਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰੀ ਪ੍ਰੋਗਰਾਮਾਂ ਦੀ ਡਲਿਵਰੀ ਨੂੰ ਦਰੁਸਤ ਕਰਨ ਅਤੇ ਇਸ ਤੋਂ ਵਧੀਆ ਨਤੀਜੇ ਕੱਢਣ ਲਈ ਪਹਿਲਾਂ ਹੀ ਪਹਿਲਕਦਮੀਆਂ ਸ਼ੁਰੂ ਕਰ ਦਿੱਤੀਆਂ ਹਨ। ਉਨ•ਾਂ ਕਿਹਾ ਕਿ ਇਸ ਸਾਲ 2000 ਹੋਰ ਜੀ.ਓ.ਜੀਜ਼ ਸੇਵਾਵਾਂ ਵਿੱਚ ਸ਼ਾਮਲ ਕੀਤੇ ਜਾਣਗੇ ਜਿਸ ਨਾਲ ਉਨ•ਾਂ ਦੀ ਗਿਣਤੀ 5000 ਹੋ ਜਾਵੇਗੀ।
ਸੂਬੇ ਵਿੱਚ ਰੋਜ਼ਗਾਰ ਦੀ ਸਥਿਤੀ ਵਿਚ ਸੁਧਾਰ ਲਿਆਉਣ ਲਈ ਚੁੱਕੇ ਜਾ ਰਹੇ ਵੱਖ-ਵੱਖ ਕਦਮਾਂ ਦਾ ਜ਼ਿਕਰ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 150 ਤੋਂ ਵੱਧ ਸਹਿਮਤੀ ਪੱਤਰਾਂ 'ਤੇ ਸਹੀ ਪਾਈ ਜਾ ਚੁੱਕੀ ਹੈ ਅਤੇ 6 ਹਜ਼ਾਰ ਕਰੋੜ ਰੁਪਏ ਦੇ ਕਰੀਬ ਨਿਵੇਸ਼ ਹੋ ਚੁੱਕਾ ਹੈ ਜਿਸ ਦੇ ਨਾਲ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋ ਰਹੇ ਹਨ। ਉਨ•ਾਂ ਕਿਹਾ ਕਿ ਸੂਬੇ ਵਿੱਚ ਹੋਰ ਨਿਵੇਸ਼ ਆ ਰਿਹਾ ਹੈ ਅਤੇ ਉਨ•ਾਂ ਦੀ ਸਰਕਾਰ ਰੋਜ਼ਗਾਰ ਪੈਦਾ ਕਰਨ ਅਤੇ ਸਵੈ-ਉੱਦਮ ਦੇ ਰਾਹੀਂ ਘਰ-ਘਰ ਰੋਜ਼ਗਾਰ ਮੁਹੱਈਆ ਕਰਾਉਣ ਲਈ ਆਪਣਾ ਵਾਅਦਾ ਪੂਰਾ ਕਰਨ ਲਈ ਵਚਨਬੱਧ ਹੈ।