• Home
  • ਅੱਜ ਫੇਰ ਤੂਫਾਨ ਨੇ ਹਿਲਾਈ ਦਿੱਲੀ, 1 ਦੀ ਮੌਤ, 4 ਗੰਭੀਰ

ਅੱਜ ਫੇਰ ਤੂਫਾਨ ਨੇ ਹਿਲਾਈ ਦਿੱਲੀ, 1 ਦੀ ਮੌਤ, 4 ਗੰਭੀਰ

ਨਵੀਂ ਦਿੱਲੀ- (ਖਬਰ ਵਾਲੇ ਬਿਊਰੋ) ਦਿੱਲੀ 'ਚ ਅੱਜ ਫੇਰ ਆਏ ਤੂਫ਼ਾਨ ਨੇ ਇੱਕ ਨੌਜਵਾਨ ਦੀ ਜਾਨ ਲੈ ਲਈ ਜਦਕਿ 13 ਲੋਕਾਂ ਨੂੰ ਗੰਭੀਰ ਜ਼ਖ਼ਮੀ ਕਰ ਗਿਆ। ਮਿਲੀ ਜਾਣਕਾਰੀ ਅਨੁਸਾਰ ਪੁਲਿਸ ਕੰਟਰੋਲ ਰੂਮ ਮੁਤਾਬਿਕ ਸਵੇਰ ਦੇ 3 ਵਜੇ ਆਏ ਤੂਫ਼ਾਨ ਦੌਰਾਨ ਮਦਦ ਲਈ ਕੰਟਰੋਲ ਰੂਮ ਨੂੰ 78 ਫ਼ੋਨ ਕਾਲਾਂ ਆਈਆਂ। ਪੁਲਿਸ ਦਾ ਕਹਿਣਾ ਹੈ ਕਿ ਤੂਫ਼ਾਨ ਦੀ ਲਪੇਟ ਵਿਚ ਆਏ ਸੁੱਤੇ ਹੋਏ ਪਰਿਵਾਰ ਵਿਚੋਂ 18 ਸਾਲਾ ਸੋਹੇਲ ਨਾਮ ਦੇ ਨੌਜਵਾਨ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਜਦਕਿ ਉਸ ਦੇ ਪਰਿਵਾਰ ਦੇ 4 ਮੈਂਬਰ ਗੰਭੀਰ ਜ਼ਖ਼ਮੀ ਹੋ ਗਏ।