• Home
  • ਆਰ ਬੀ ਆਈ ਵਲੋਂ ਪੰਜਾਬ ‘ਚ ਕਣਕ ਦੀ ਖਰੀਦ ਲਈ ਨਗਦ ਹੱਦ ਕਰਜ਼ੇ ‘ਚ ਮਈ ਦੇ ਆਖੀਰ ਤੱਕ ਵਾਧਾ

ਆਰ ਬੀ ਆਈ ਵਲੋਂ ਪੰਜਾਬ ‘ਚ ਕਣਕ ਦੀ ਖਰੀਦ ਲਈ ਨਗਦ ਹੱਦ ਕਰਜ਼ੇ ‘ਚ ਮਈ ਦੇ ਆਖੀਰ ਤੱਕ ਵਾਧਾ

ਚੰਡੀਗੜ•, 3 ਮਈ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਲਗਾਤਾਰ ਕੀਤੀਆਂ ਨਿੱਜੀ ਕੋਸ਼ਿਸ਼ਾਂ ਤੋਂ ਬਾਅਦ ਭਾਰਤੀ ਰਿਜ਼ਰਵ ਬੈਂਕ (ਆਰ ਬੀ ਆਈ) ਨੇ ਸੂਬੇ ਵਿਚ ਚੱਲ ਰਹੇ ਕਣਕ ਦੇ ਖਰੀਦ ਸੀਜ਼ਨ ਵਾਸਤੇ 3054.75 ਕਰੋੜ ਰੁਪਏ ਦਾ ਨਗਦ ਹਦ ਕਰਜ਼ਾ (ਸੀ ਸੀ ਐਲ) 31 ਮਈ, 2018 ਤੱਕ ਵਧਾ ਦਿੱਤਾ ਹੈ। ਇਸੇ ਦੌਰਾਨ ਸੂਬਾ ਸਰਕਾਰ ਵਲੋਂ 2 ਮਈ ਤੱਕ ਕਿਸਾਨਾਂ ਨੂੰ 16166.69 ਕਰੋੜ ਰੁਪਏ ਦਾ ਰਿਕਾਰਡ ਭੁਗਤਾਨ ਕਰ ਦਿੱਤਾ ਹੈ।
ਅੱਜ ਇਥੇ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਆਰ ਬੀ ਆਈ ਨੇ ਮਈ ਦੇ ਆਖਰ ਤੱਕ ਮਿਆਦ ਵਧਾ ਦਿੱਤੀ ਹੈ। ਕਣਕ ਦੀ ਖਰੀਦ ਲਈ 18124.85 ਕਰੋੜ ਰੁਪਏ ਦੀ ਲਿਮਿਟ ਪਹਿਲਾਂ ਹੀ ਅਪ੍ਰੈਲ 2018 ਦੌਰਾਨ ਜਾਰੀ ਕੀਤੀ ਗਈ ਸੀ। ਹਾੜ•ੀ 2018 ਦੇ ਮੰਡੀ ਸੀਜ਼ਨ ਵਾਸਤੇ ਨਵੇਂ ਖਾਤੇ 2 ਹੇਠ ਕਣਕ ਦੀ ਖਰੀਦ ਵਾਸਤੇ ਮਿਆਦ ਵਿਚ ਕੀਤੇ ਵਾਧੇ ਦਾ ਵਿਸ਼ਾ ਇਸ ਸ਼ਰਤ ਨਾਲ ਜੋੜਿਆ ਗਿਆ ਹੈ ਕਿ ਸੂਬਾ ਸਰਕਾਰ ਇਹ ਯਕੀਨੀ ਬਣਾਵੇਗੀ ਕਿ ਇਸ ਦੇ ਸਾਰੇ  ਅਨਾਜ ਕ੍ਰੈਡਿਟ  ਖਾਤੇ ਨਿਯਮਾਂ ਦੇ ਅਨੁਸਾਰ ਸਟਾਕ ਕੀਮਤ ਦੇ ਮੁਕੰਮਲ ਭੁਗਤਾਨ ਦੀ ਤਸਦੀਕ ਕਰਨ ।
ਬੁਲਾਰੇ ਨੇ ਅੱਗੇ ਦੱਸਿਆ ਕਿ ਮੁੱਖ ਮੰਤਰੀ ਦੇ ਨਿਰਦੇਸ਼ਾਂ 'ਤੇ ਕਾਰਜ ਕਰਦਿਆਂ ਸੂਬੇ ਦੀਆਂ ਖਰੀਦ ਏਜੰਸੀਆਂ ਕਿਸਾਨਾਂ ਨੂੰ ਉਨ•ਾਂ ਦੀ ਫਸਲ ਦਾ ਤੇਜ਼ੀ ਨਾਲ ਭੁਗਤਾਨ ਕਰ ਰਹੀਆਂ ਹਨ ਅਤੇ ਕਿਸਾਨਾਂ ਨੂੰ ਕਿਸੇ ਵੀ ਅਸੁਵਿਧਾ ਤੋਂ ਬਚਾ ਰਹੀਆਂ ਹਨ।
ਚਾਲੂ ਖਰੀਦ ਸੀਜ਼ਨ ਦੌਰਾਨ ਹੁਣ ਤੱਕ 118.56 ਲੱਖ ਮੀਟਰਕ ਟਨ ਕਣਕ ਦੀ ਖਰੀਦ ਹੋਈ ਹੈ। 2 ਮਈ, 2018 ਤੱਕ ਮੰਡੀਆਂ ਵਿਚ ਆਈ ਕਣਕ ਵਿਚੋਂ ਸਰਕਾਰੀ ਖਰੀਦ ਏਜੰਸੀਆਂ ਨੇ 118.08 ਲੱਖ ਮੀਟਰਕ ਟਨ ਕਣਕ ਦੀ ਖਰੀਦ ਕੀਤੀ ਹੈ। ਹੁਣ ਤੱਕ ਮੰਡੀਆਂ ਵਿਚੋਂ 83.46 ਲੱਖ ਮੀਟਰਕ ਟਨ ਕਣਕ ਦੀ ਚੁਕਾਈ ਹੋ ਚੁੱਕੀ ਹੈ। ਕਿਸਾਨਾਂ ਨੂੰ 16166.69 ਕਰੋੜ ਰੁਪਏ ਦਾ ਪਹਿਲਾਂ ਹੀ ਭੁਗਤਾਨ ਕੀਤਾ ਜਾ ਚੁੱਕਾ ਹੈ ਅਤੇ ਇਸ ਸੀਜ਼ਨ ਦੌਰਾਨ ਬਿਨ•ਾਂ ਕਿਸੇ ਅੜਚਨ ਤੋਂ ਖਰੀਦ ਹੋਈ ਹੈ।