• Home
  • ਆਮ ਆਦਮੀ ਪਾਰਟੀ ਨੇ ਸੂਬੇ ਵਿਚ ਯੂਥ ਵਿੰਗ ਦੇ ਅਹੁਦੇਦਾਰਾਂ ਦਾ ਕੀਤਾ ਐਲਾਨ

ਆਮ ਆਦਮੀ ਪਾਰਟੀ ਨੇ ਸੂਬੇ ਵਿਚ ਯੂਥ ਵਿੰਗ ਦੇ ਅਹੁਦੇਦਾਰਾਂ ਦਾ ਕੀਤਾ ਐਲਾਨ

ਚੰਡੀਗੜ- (ਖਬਰ ਵਾਲੇ ਬਿਊਰੋ) ਆਮ ਆਦਮੀ ਪਾਰਟੀ ਨੇ ਸ਼ਨੀਵਾਰ ਨੂੰ ਪੰਜਾਬ ਵਿਚ ਯੂਥ ਵਿੰਗ ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ ਹੈ। ‘ਆਪ‘ ਵੱਲੋਂ ਜਾਰੀ ਪ੍ਰੈੱਸ ਰਿਲੀਜ਼ ‘ਚ ‘ਆਪ‘ ਦੇ ਸਹਿ-ਪ੍ਰਧਾਨ ਡਾ. ਬਲਬੀਰ ਸਿੰਘ ਨੇ ਕਿਹਾ ਕਿ ਨਿਯੁਕਤੀਆਂ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਹੀ ਕੀਤੀਆਂ ਗਈਆਂ ਹਨ। ਉਨਾਂ ਕਿਹਾ ਕਿ ਤਰਨਤਾਰਨ ਤੋਂ ਨੌਜਵਾਨ ਆਗੂ ਮਨਜਿੰਦਰ ਸਿੰਘ ਸਿੱਧੂ ਹੁਣ ਯੂਥ ਵਿੰਗ ਦੀ ਵਾਗਡੋਰ ਸੰਭਾਲਣਗੇ ਜਦੋਂਕਿ ਬਰਨਾਲਾ ਤੋਂ ਵਿਧਾਇਕ ਮੀਤ ਹੇਅਰ ਵਿੰਗ ਦੇ ਇੰਚਾਰਜ ਹੋਣਗੇ। ਡਾ. ਬਲਬੀਰ ਨੇ ਕਿਹਾ ਕਿ ਪਾਰਟੀ ਹੁਣ 2019 ਤਕ ਹੋਣ ਵਾਲੀਆਂ ਆਮ ਚੋਣਾਂ ਲਈ ਜੰਗੀ ਪੱਧਰ ‘ਤੇ ਤਿਆਰੀ ਸ਼ੁਰੂ ਕਰੇਗੀ ਅਤੇ ਇਸ ਉਦੇਸ਼ ਲਈ ਆਮ ਵਲੰਟੀਅਰਾਂ ਨੂੰ ਨਾਲ ਜੋੜ ਕੇ ਜ਼ਮੀਨੀ ਪੱਧਰ ਉੱਤੇ ਕਾਰਜ ਵਿੱਢੇਗੀ।


ਯੂਥ ਵਿੰਗ ਅਹੁਦੇਦਾਰਾਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ:
ਸਟੇਟ ਉਪ ਪ੍ਰਧਾਨ (ਇੰਚਾਰਜ, ਯੂਥ ਵਿੰਗ): ਮੀਤ ਹੇਅਰ
ਯੂਥ ਵਿੰਗ
ਪ੍ਰਧਾਨ : ਮਨਜਿੰਦਰ ਸਿੰਘ ਸਿੱਧੂ
ਸਹਿ-ਪ੍ਰਧਾਨ : ਸੰਦੀਪ ਧਾਲੀਵਾਲ
ਜੋਨ ਪ੍ਰਧਾਨ (ਮਾਝਾ): ਸੁਖਰਾਜ ਬਲ
ਜੋਨ ਪ੍ਰਧਾਨ (ਦੋਆਬਾ): ਜਸਪ੍ਰੀਤ ਸਿੰਘ ਰੌਬੀ ਕੰਗ
ਜੋਨ ਪ੍ਰਧਾਨ (ਮਾਲਵਾ 1): ਸੁਖਰਾਜ ਸਿੰਘ ਗੋਰਾ ਫਿਰੋਜਸ਼ਾਹ
ਜੋਨ ਪ੍ਰਧਾਨ (ਮਾਲਵਾ 2): ਅਮਨਦੀਪ ਸਿੰਘ ਮੋਹੀ
ਜੋਨ ਪ੍ਰਧਾਨ (ਮਾਲਵਾ 3): ਐਡਵੋਕੇਟ ਕੁਲਜਿੰਦਰ ਸਿੰਘ ਢੀਂਡਸਾ