• Home
  • ਆਮ ਆਦਮੀ ਪਾਰਟੀ ਨੂੰ ਝਟਕਾ-ਪਲਵਿੰਦਰ ਕੌਰ ਹਰਿਆਉ ਦਾ ਅਸਤੀਫਾ, ਨੈਸ਼ਨਲ ਸਡਿਊਲਡ ਕਾਸਟ ਅਲਾਇੰਸ ਵਿੱਚ ਸ਼ਾਮਿਲ

ਆਮ ਆਦਮੀ ਪਾਰਟੀ ਨੂੰ ਝਟਕਾ-ਪਲਵਿੰਦਰ ਕੌਰ ਹਰਿਆਉ ਦਾ ਅਸਤੀਫਾ, ਨੈਸ਼ਨਲ ਸਡਿਊਲਡ ਕਾਸਟ ਅਲਾਇੰਸ ਵਿੱਚ ਸ਼ਾਮਿਲ

ਚੰਡੀਗੜ, 11 ਮਈ " ਨੈਸ਼ਨਲ ਸਡਿਊਲਡ ਕਾਸਟ ਅਲਾਇੰਸ ਕੇਂਦਰ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਉਤੈ ਦੋਸ਼ ਲਾਇਆ ਕਿ ਜਾਣਬੁੱਝ ਕੇ ਅਨੁਸੂਚਿਤ ਜਾਤਾਂ ਅਤੇ ਅਨੁਸੂਚਿਤ ਜਨਜਾਤੀਆਂ ਅੱਤਿਆਚਾਰ ਰੋਕੂ ਐਕਟ 89 ਨੂੰ ਅਉਦਿਆਂ ਲੋਕ ਸਭਾ ਚੋਣਾਂ ਵਿੱਚ ਮੁੱਦਾ ਬਣਾ ਕੇ ਸਮਾਜ ਨੂੰ ਸਿਆਸੀ ਮਨੋਰਥ ਵੱਜੋਂ ਵਤਰਨਾ ਚਾਹੁੰਦੀ ਹੈ "।
ਅਨੁਸੂਚਿਤ ਹਿੱਤਾਂ ਦੀ ਤਰਜਮਾਨੀ ਕਰਨ ਵਾਲੀ ਸਮਾਜਿਕ -ਰਾਜਨੀਤਕ ਜੱਥੇਬੰਦੀ 'ਨੈਸ਼ਨਲ ਸਡਿਊਲਡ ਕਾਸਟ ਅਲਾਇੰਸ' ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਚੰਡੀਗੜ ਪ੍ਰੈੱਸ ਕੱਲਬ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦਾ ਦੋਸ਼ ਲਗਾਇਆ. ਅਨੁਸੂਚਿਤ ਜਾਤਾਂ ਦੇ ਸਮਾਜ ਅਤੇ ਸਮਾਜ ਦੇ ਵਿਚਕਾਰ ਦੇਸ਼ ਵਿਚ ਵਿਗੜਦੀ ਅਸਥਿਰ ਸਥਿਤੀ ਲਈ ਵਿਸ਼ੇਸ਼ ਤੌਰ ਤੇ ਜ਼ਿੰਮੇਵਾਰ ਹੈ, ਉਨ੍ਹਾਂ ਨੇ ਕਿਹਾ ਕਿ ਭਾਜਪਾ ਲੰਮੇ ਸਮੇਂ ਤੋਂ ਅਨੁਸੂਚਿਤ ਜਾਤੀ ਦੇ ਲੋਕਾਂ ਦਾ ਅਪਮਾਨ ਕਰ ਰਹੀ ਹੈ ਅਤੇ ਸਥਿਤੀ ਕੰਟਰੋਲ ਤੋਂ ਬਾਹਰ ਹੋ ਰਹੀ ਹੈ. ਹਿੰਸਾ, ਸਮਾਜਿਕ ਬਾਈਕਾਟ, ਅਪਰਾਧ, ਧਰੁਵੀਕਰਨ, ਵਿਤਕਰੇ ਆਦਿ ਸਾਰੇ ਭਾਰਤ ਵਿਚ ਅਨੁਸੂਚਿਤ ਜਾਤੀ ਦੇ ਭਾਈਚਾਰੇ ਲਈ ਭਾਜਪਾ ਸਰਕਾਰ ਦੇ ਕਾਰਜ ਅਤੇ ਨੀਤੀਆਂ ਦੇ ਨਤੀਜੇ ਹਨ ।
ਪਰਮਜੀਤ ਸਿੰਘ ਕੈਂਥ ਨੇ ਕਿਹਾ ਕਿ ਪੰਜਾਬ ਦੇ 5 ਡਿਵੀਜ਼ਨ ਕਮਿਸ਼ਨਰ ਹਨ ਦੇ ਰਾਹੀਂ ਲੜੀਵਾਰ 18 ਮਈ ਤੋਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਯਾਦਪੱਤਰ ਦੇਣ ਦਾ ਸਿਲਸਿਲਾ ਰੋਪੜ ਤੋਂ ਸ਼ੁਰੂ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਸਮੇਂ ਸਿਰ ਕੇਸ ਦੀ ਪੈਰਵੀ ਨਾ ਕਰਨ ਕਰਕੇ ਅੱਜ ਸਮਾਜ ਨੂੰ ਨਾਮੌਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕੇਂਦਰੀ ਸਰਕਾਰ ਦੇ ਕਾਨੂੰਨ ਮੰਤਰੀ ਵਿਭਾਗੀ ਅਧਿਕਾਰੀਆਂ ਵੱਲੋਂ ਸੁਪਰੀਮ ਕੋਰਟ ਵਿੱਚ ਸਹੀ ਪੱਖ ਰੱਖਣ ਵਿੱਚ ਅਸਫਲ ਰਹਿਣ ਉਤੇ ਕਾਨੂੰਨ ਮੰਤਰੀ ਰਵੀ ਸੰਕਰ ਪ੍ਰਸਾਦ ਨੂੰ ਅਸਤੀਫਾ ਦੇਣਾਂ ਚਾਹੀਦਾ ਹੈ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਅਨੁਸੂਚਿਤ ਜਾਤੀਆਂ ਦੇ ਹਿੱਤਾਂ ਨੂੰ ਸੁਰੱਖਿਅਤ ਰੱਖਣ ਵਿੱਚ ਫੇਲ੍ਹ ਸਾਬਿਤ ਹੋ ਰਹੀ ਹੈ। "ਮੋਦੀ ਸਰਕਾਰ ਅਨੁਸੂਚਿਤ ਜਾਤਾਂ ਅਤੇ ਅਨੁਸੂਚਿਤ ਜਨਜਾਤੀਆਂ ਵਿਰੋਧੀ ਹਨ, ਇਹ ਸਿਰਫ ਜਾਣਦੇ ਹਨ ਕਿ ਕਿਵੇਂ ਦਲਿਤ ਕਾਰਡ ਖੇਡਣਾ ਹੈ"। ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਵਿਚ ਬੀਜੇਪੀ-ਆਰਐਸਐਸ ਦੁਆਰਾ ਮਹੱਤਵਪੂਰਨ ਮੁੱਦੇ ਨੂੰ ਉਭਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਹਨਾਂ ਕਿਹਾ ਕਿ ਰਾਂਖਵਾਕਰਨ ਅਤੇ ਅਨੁਸੂਚਿਤ ਜਾਤਾਂ ਅਤੇ ਅਨੁਸੂਚਿਤ ਜਨਜਾਤੀਆਂ ਅੱਤਿਆਚਾਰ ਰੋਕੂ ਐਕਟ ਅਜਿਹੇ ਗੰਭੀਰ ਮੁੱਦਿਆਂ ਨੂੰ ਇੱਕ ਸ਼ਜਿਸ ਦੇ ਤਹਿਤ ਉਭਾਰ ਕੇ ਸਮਾਜਿਕ ਮਹੌਲ ਨੂੰ ਵਿਗੜਾਨ ਦੀ ਕੋਸ਼ਿਸ਼ਾਂ ਹੋ ਰਹੀਆਂ ਹਨ ਜੋ ਰਾਸ਼ਟਰ ਦੇ ਹਿੱਤ ਵਿੱਚ ਨਹੀਂ ਹਨ, ਨੈਸ਼ਨਲ ਸਡਿਊਲਡ ਕਾਸਟ ਅਲਾਇੰਸ duAwrw ਭਾਰਤੀ ਜਨਤਾ ਪਾਰਟੀ ਅਤੇ ਆਰ ਐਸ ਐਸ ਦੀਆਂ ਅਜਿਹੀਆਂ ਕੋਸ਼ਿਸ਼ਾਂ ਦਾ ਡੱਟਵਾਂ ਵਿਰੋਧ ਅਤੇ ਨਿੰਦਾ ਕਰਦਾ ਹੈ। ਬੀਜੇਪੀ-ਆਰਐਸਐਸ ਨੂੰ ਮੁੱਦਿਆਂ ਦਾ ਮਜ਼ਾਕ ਬਣਾਉਣ ਦੀ ਇਜਾਜ਼ਤ ਨਹੀਂ ਦੇਵੇਗਾ. ਸਾਡੇ ਵਿਰੋਧ ਪ੍ਰਦਰਸ਼ਨ 18 ਮਈ ਤੋਂ ਸ਼ੁਰੂ ਹੁੰਦੇ ਹਨ ਅਤੇ ਲਗਾਤਾਰ ਜਾਰੀ ਰਹੇਗਾ।
ਉਹਨਾਂ ਦੱਸਿਆ ਕਿ ਕੇਂਦਰ ਸਰਕਾਰ ਦੀਆਂ ਭਲਾਈ ਸਕੀਮਾਂ ਨੂੰ ਸਾਰਥਿਕ ਤਰੀਕੇ ਨਾਲ ਲਾਗੂ ਕਰਨ ਲਈ ਉਸਾਰੂ ਨੀਤੀ ਬਣਾਉਣ ਦੀ ਲੋੜ ਹੈ, ਪੰਜਾਬ ਵਿੱਚ ਸੈਂਟਡ ਅੱਪ ਇੰਡੀਆ, ਪੋਸਟ ਮੈਟ੍ਰਿਕ ਸਾਕਲਰਸ਼ਿਪ ਅਤੇ ਹੋਰਨਾਂ ਸਕੀਮਾਂ ਨੂੰ ਲਾਗੂ ਕਰਨ ਵਿੱਚ ਸਰਕਾਰ ਅਸਫਲ ਸਾਬਿਤ ਹੋ ਰਹੀ ਹੈ। ਸ੍ਰ ਕੈਂਥ ਨੇ ਕਿਹਾ ਕਿਸੇ ਵੀ ਪਾਰਟੀ ਦੇ ਕੌਲ ਸਮਾਜਿਕ ਸ਼ਕਤੀਕਰਨ ਲਈ ਕੋਈ ਪ੍ਰੋਗਰਾਮ ਨਹੀਂ ਹੈ।
ਮੁੱਖ ਸਿਆਸੀ ਪਾਰਟੀ ਜਿਵੇਂ ਕਿ ਆਮ ਆਦਮੀ ਪਾਰਟੀ ਨੇਤਾਵਾਂ ਨੇ ਆਪਣੇ ਪਾਰਟੀਆਂ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਨੈਸ਼ਨਲ ਸਡਿਊਲਡ ਕਾਸਟ ਅਲਾਇੰਸ ਨਾਲ ਹੱਥ ਮਿਲਾਇਆ.,ਆਮ ਆਦਮੀ ਪਾਰਟੀ ਦੇ ਜਰਨਲ ਸਕੱਤਰ ਅਹੁਦੇ ਤੋਂ ਪਲਵਿੰਦਰ ਕੌਰ ਹਰਿਆਉ ਨੇ ਅਸਤੀਫਾ ਦੇਣ ਦਾ ਫੈਸਲਾ ਕੀਤੀ ਹੈ। ਉਹਨਾਂ ਦੱਸਿਆ “ਕਿ ਸਿਆਸੀ ਪਾਰਟੀਆਂ ਖਾਸਕਰ ਆਮ ਆਦਮੀ ਪਾਰਟੀ ਕੌਲ ਕੋਈ ਪੱਛੜੇ ਵਰਗਾ ਲਈ ਸਮਾਜਿਕ, ਆਰਥਿਕ ਨਾ ਬਰਾਬਰੀ ਲਈ ਕੋਈ ਪ੍ਰੋਗਰਾਮ ਨਹੀਂ ਹੈ”। ਅਨੁਸੂਚਿਤ ਜਾਤੀਆਂ ਦੀਆਂ ਨਾਬਾਲਿਗ ਤੇ ਨੌਜਵਾਨ ਲੜਕੀਆਂ ਨਾਲ ਬਲਾਤਕਾਰ ਅਤੇ ਸਮੂਹਿਕ ਬਲਾਤਕਾਰ ਹੋ ਰਹੇ ਹਨ ਪਰ ਰਾਜਨੀਤਕ ਤੌਰ ਉਤੈ ਇਨ੍ਹਾਂ ਬਲਾਤਕਾਰੀਆਂ ਦੇ ਖਿਲਾਫ਼ ਕੋਈ ਬੋਲਣ ਨੂੰ ਤਿਆਰ ਨਹੀਂ ਹੈ ਅਸੀਂ ਸਿਆਸੀ ਬਦਲਾਅ ਅਤੇ ਸਮਾਜਿਕ ,ਆਰਥਿਕ ਬਰਾਬਰਤਾ ਲਈ ਆਮ ਆਦਮੀ ਪਾਰਟੀ ਕੋਲ ਕੋਈ ਵਾਰ ਵਾਰ ਕਹਿਣ ਉਤੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ। ਸਮਾਜਿਕ ਲਹਿਰ ਨੂੰ ਮਜਬੂਤ ਕਰਨ ਲਈ ਸਮਾਜਿਕ ਰਾਜਨੀਤਕ ਜੱਥੇਬੰਦੀ ਪਰਮਜੀਤ ਸਿੰਘ ਕੈਂਥ ਦੀ ਅਗਵਾਈ ਵਾਲੀ ਨੈਸ਼ਨਲ ਸਡਿਊਲਡ ਕਾਸਟ ਅਲਾਇੰਸ ਵਿੱਚ ਸ਼ਾਮਿਲ ਹੋਕੇ ਅਨੁਸੂਚਿਤ ਜਾਤੀਆਂ ਦੇ ਹਿੱਤਾਂ ਆਪਣੇ ਰਹਿਬਰਾਂ ਦੀ ਵਿਚਾਰਧਾਰਾਂ ਲਈ ਕੰਮ ਕਰਨ ਦਾ ਫੈਸਲਾ ਲਿਆ ਹੈ।
ਪਰਮਜੀਤ ਸਿੰਘ ਕੈਂਥ ਨੇ ਕਿਹਾ ਕਿ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਅਨੁਸੂਚਿਤ ਜਾਤੀਆਂ ਦੀਆਂ ਲੜਕੀਆਂ ਨਾਲ ਹੋ ਰਹੇ ਬਲਾਤਕਾਰਾਂ ਪ੍ਰਤੀ ਗੰਭੀਰ ਨਹੀਂ ਹੈ, ਇਸ ਮੁੱਦੇ ਨੂੰ ਲੈ ਕੇ ਚੰਡੀਗੜ ਵਿੱਚ ਪੰਜਾਬ ਪੁਲਿਸ ਹੈਡਕੁਆਟਰ ਤੋਂ ਲੈਕੇ ਮੁੱਖ ਮੰਤਰੀ ਹਾਊਸ ਤੱਕ ਕੈਂਡਲ ਮਾਰਚ ਕੀਤਾ ਜਾਵੇਗਾ।
ਸ੍ਰ ਕੈਂਥ ਦੱਸਿਆ ਕਿ ਜੱਥੇਬੰਦੀ ਦਾ ਵਿਸਥਾਰ ਕਰਦਿਆਂ ਪੰਜਾਬ ਵਿੱਚ ਯੂਥ ਵਿੰਗ, ਇਸਤਰੀ ਵਿੰਗ, ਵਿਦਿਆਰਥੀ ਵਿੰਗ ਅਤੇ ਹੋਰਨਾਂ ਵਿੰਗਾਂ ਦੇ ਮੁੱਖੀ ਲਾਉਣ ਦਾ ਸਿਲਸਿਲਾ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ,ਇਸ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਛੱਡ ਕੇ ਆਈ ਜੂਝਾਰੂ ਆਗੂ ਪਲਵਿੰਦਰ ਕੌਰ ਹਰਿਆਉ ਨੂੰ ਔਰਤਾਂ ਨਾਲ ਹੋ ਰਹੇ ਅੱਤਿਆਚਾਰਾ ਦੇ ਵਿਰੋਧ ਆਵਾਜ਼ ਨੂੰ ਬੁਲੰਦ ਕਰਨ ਲਈ ਇਸਤਰੀ ਵਿੰਗ ਦੀ ਮੁੱਖੀ ਨਿਯੁਕਤ ਕੀਤਾ ਜਾਦਾ ਹੈ। ਜਰਨਲ ਸਕੱਤਰ ਰਮਿੰਦਰ ਸਿੰਘ ਅਤੇ ਗੁਰਲਾਲ ਸਿੰਘ ਨੂੰ ਯੂਥ ਵਿੰਗ ਪੰਜਾਬ ਦਾ ਪ੍ਰਧਾਨ ਨਿਯੁਕਤ ਕੀਤਾ ਹੈ, ਸ੍ਰ ਕੈਂਥ ਨੇ ਦੱਸਿਆ ਕਿ ਪੰਜਾਬ ਅਤੇ ਜਿਲ੍ਹਾ ਪੱਧਰ ਦੀਆਂ ਹੋਰ ਨਿਯੁਕਤੀਆਂ ਜਲਦ ਹੀ ਕੀਤੀਆਂ ਜਾਣਗੀਆਂ। ਨੈਸ਼ਨਲ ਸਡਿਊਲਡ ਕਾਸਟ ਅਲਾਇੰਸ ਵਿੱਚ ਸ਼ਮੂਲੀਅਤ ਕਰਨ ਵਾਲਿਆਂ ਦਾ ਪੁਰਜੋਰ ਸਵਾਗਤ ਹੈ ਜਲਦੀ ਹੀ ਹੋਰ ਆਗੂਆਂ ਅਤੇ ਜੱਥੇਬੰਦੀਆਂ ਨੂੰ ਸ਼ਾਮਿਲ ਕੀਤਾ ਜਾਵੇਗਾ, ਸ੍ਰ ਕੈਂਥ ਨੇ ਕਿਹਾ ਸਮਾਜਿਕ ਲਹਿਰ ਨੂੰ ਮਜਬੂਰ ਕਰਨ ਸਮਾਜਿਕ ਰਾਜਨੀਤਕ ਵਿਆਕਤੀਆਂ ਦੀ ਭਰਤੀ ਸ਼ੁਰੂ ਕਰਨ ਜਾ ਰਹੇ ਹਾਂ।