• Home
  • ਆਪ” ਛੱਡਣ ਵਾਲਿਆਂ ਦੀ ਕਤਾਰ ਹੋਈ ਲੰਬੀ -ਵਾਲੀਆ ਅਕਾਲੀ ਦਲ ਚ ਸ਼ਾਮਿਲ

ਆਪ” ਛੱਡਣ ਵਾਲਿਆਂ ਦੀ ਕਤਾਰ ਹੋਈ ਲੰਬੀ -ਵਾਲੀਆ ਅਕਾਲੀ ਦਲ ਚ ਸ਼ਾਮਿਲ

ਚੰਡੀਗੜ੍ਹ 20ਮਈ (ਖ਼ਬਰ ਵਾਲੇ ਬਿਊਰੋ )
ਆਮ ਆਦਮੀ ਪਾਰਟੀ ਨੂੰ ਰੋਜ਼ਾਨਾ ਪੈ ਰਹੇ ਝਟਕਿਆਂ ਤੋਂ ਬਾਅਦ ਇੱਕ ਹੋਰ ਵੱਡਾ ਝਟਕਾ ਉਸ ਸਮੇਂ ਲੱਗਿਆ ਜਦੋਂ ਆਮ ਆਮ ਪਾਰਟੀ ਦੇ ਜਲੰਧਰ ਕੈਂਟ ਤੋਂ ਵਿਧਾਨ ਸਭਾ ਦੀ ਚੋਣ ਲੜ ਚੁੱਕੇ ਉਮੀਦਵਾਰ ਐਚ ਐਸ ਵਾਲੀਆ ਆਮ ਆਦਮੀ ਪਾਰਟੀ ਦਾ ਪੱਲਾ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ ।ਅੱਜ ਸਵੇਰੇ ਹੀ ਉਨ੍ਹਾਂ ਦੇ ਘਰ ਜਲੰਧਰ ਕੈਂਟ ਵਿਖੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੁੱਜੇ ਜਿਨ੍ਹਾਂ ਨੇ ਉਨ੍ਹਾਂ ਨੂੰ ਪਾਰਟੀ ਵਿੱਚ ਮਾਣ ਸਨਮਾਨ ਕਰਨ ਦਾ ਵਿਸ਼ਵਾਸ ਦੁਆਇਆ ਅਤੇਅਕਾਲੀ ਦਲ ਚ ਸ਼ਾਮਲ ਹੋਣ ਤੇ ਜੀ ਆਇਆਂ ਆਖਿਆ ।
ਦੱਸਣਯੋਗ ਹੈ ਕਿ ਉਨ੍ਹਾਂ ਦੇ ਨਾਲ ਸੀਨੀਅਰ ਆਗੂ ਸੀਡੀ ਕੰਬੋਜ ਦੇ ਵੀ ਆਮ ਆਦਮੀ ਪਾਰਟੀ ਦਾ ਪੱਲਾ ਛੱਡਣ ਦੇ ਚਰਚੇ ਸਨ ਪਰ ਉਨ੍ਹਾਂ ਦੇ ਅਕਾਲੀ ਦਲ ਚ ਸ਼ਾਮਿਲ ਹੋਣ ਦੀ ਅਜੇ ਖਬਰ ਪ੍ਰਾਪਤ ਨਹੀਂ ਹੋਈ ।ਇਸ ਸਮੇਂ ਉਨ੍ਹਾਂ ਦੇ ਨਾਲ ਵਿਧਾਇਕ ਮਨਪ੍ਰੀਤ ਸਿੰਘ ਇਆਲੀ

ਗੁਰਮੀਤ ਸਿੰਘ ਕੁਲਾਰ ਅਤੇ ਹਰਸੁੱਖਇੰਦਰ ਸਿੰਘ ਬੱਬੀ ਬਾਦਲ ਹਾਜ਼ਰ ਸਨ