• Home
  • ਆਉਣ ਵਾਲੀ ਫਿਲਮ ‘ਆਟੇ ਦੀ ਚਿੜੀ’ ਦੀ ਪੰਜਾਬ ਸ਼ਿਫਟ ਦੀ ਸ਼ੂਟਿੰਗ ਹੋਈ ਪੂਰੀ

ਆਉਣ ਵਾਲੀ ਫਿਲਮ ‘ਆਟੇ ਦੀ ਚਿੜੀ’ ਦੀ ਪੰਜਾਬ ਸ਼ਿਫਟ ਦੀ ਸ਼ੂਟਿੰਗ ਹੋਈ ਪੂਰੀ

ਚੰਡੀਗੜ੍ਹ-ਪੰਜਾਬੀ ਸਿਨੇਮਾ ਆਪਣੇ ਸਭ ਤੋਂ ਸੁਨਹਿਰੀ ਪੀਰੀਅਡ ਵਿੱਚੋਂ ਗੁਜ਼ਰ ਰਿਹਾ ਹੈ ਜਦੋਂ ਇਹ ਹਰ ਰੋਜ਼ ਇੱਕ ਨਵੀਂ ਉਚਾਈਆਂਨੂੰ ਛੂ ਰਿਹਾ ਹੈਇੱਕ ਟਾਇਮ ਸੀ ਜਦੋਂ ਪੰਜਾਬੀ ਫ਼ਿਲਮਾਂ ਦਾ ਬੱਜਟ ਬਹੁਤ ਹੀ ਘੱਟ ਹੁੰਦਾ ਸੀ, ਸ਼ੂਟ ਵੀ ਸਿਰਫ ਆਸ ਪਾਸ ਦੇ ਇਲਾਕਿਆਂ ਵਿੱਚ ਹੁੰਦਾ ਸੀ ਅਤੇ ਆਇਡਿਯਾ ਵੀ ਇੱਕੋ ਜਿਹੇ ਹੁੰਦੇ ਸਨ ਪਰ ਅੱਜ ਕੱਲ ਪ੍ਰੋਜੈਕਟ ਬਹੁਤ ਹੀ ਵੱਡੇ ਹੋ ਗਏ ਹਨਜਿਆਦਾਤਰ ਫ਼ਿਲਮਾਂ ਦਾ ਸ਼ੂਟ ਬਾਹਰਲੇ ਦੇਸ਼ਾਂ ਚ ਹੁੰਦਾ ਹੈਇਸੇ ਕੜੀ ਵਿੱਚ ਨਾਮ ਜੁੜਿਆ ਹੈ ਆਉਣ ਵਾਲੀ ਪੰਜਾਬੀ ਫਿਲਮ 'ਆਟੇ ਦੀ ਚਿੜੀ' ਜਿਸਨੇ ਆਪਣੀ ਪਹਿਲੀ ਸ਼ਿਫਟ ਦਾ ਸ਼ੂਟ ਪੂਰਾ ਕਰ ਲਿਆ ਹੈ ਅਤੇ ਹੁਣ ਇਸਦਾ ਸ਼ੂਟ ਵਿਦੇਸ਼ ਵਿੱਚ ਹੋਵੇਗਾ ਇਹ ਫਿਲਮ 19 ਅਕਤੂਬਰ 2018 ਨੂੰ ਰੀਲਿਜ ਹੋਵੇਗੀਇਸੇ ਕਰਕੇ ਫਿਲਮ ਦਾ ਸ਼ੂਟ ਪੂਰੀ ਸਪੀਡ ਤੇ ਚੱਲ ਰਿਹਾ ਹੈ ਸਾਰੀ ਯੂਨਿਟ ਨੇ ਫਿਲਮ ਦੇ ਪਹਿਲੇ ਹਿੱਸੇ ਦਾ ਸ਼ੂਟ ਇੰਡੀਆ ਵਿੱਚ ਖ਼ਾਸਕਰ ਪੰਜਾਬ ਵਿੱਚ ਪੂਰਾ ਕਰ ਲਿਆਅਗਲੇ ਹਿੱਸੇ ਦਾ ਸ਼ੂਟ ਕੈਨੇਡਾ ਵਿੱਚ ਹੋਵੇਗਾਪੋਲੀਵੁਡ ਦੀ ਮਲਿਕਾ ਨੀਰੂ ਬਾਜਵਾ ਫਿਲਮ ਵਿੱਚ ਬੰਬ ਜੱਟ ਅੰਮ੍ਰਿਤ ਮਾਨ ਨਾਲ ਨਜ਼ਰ ਆਉਣਗੇ ਇਹਨਾਂ ਤੋਂ ਬਿਨਾ ਗੁਰਪ੍ਰੀਤ ਘੁੱਗੀ, ਬੀ.ਐਨ. ਸ਼ਰਮਾ, ਕਰਮਜੀਤ ਅਨਮੋਲ, ਸਰਦਾਰ ਸੋਹੀ, ਨਿਰਮਲ ਰਿਸ਼ੀ, ਗੁਰਪ੍ਰੀਤ ਭੰਗੂ, ਅਨਮੋਲ ਵਰਮਾ, ਨਿਸ਼ਾ ਬਾਨੋ ਅਤੇ ਹਾਰਬੀ ਸੰਘਾ ਖਾਸ ਕਿਰਦਾਰ ਨਿਭਾਉਣਗੇ'ਆਟੇ ਦੀ ਚਿੜੀ' ਨੂੰ ਡਾਇਰੈਕਟ ਕੀਤਾ ਹੈ ਰੱਬ ਦਾ ਰੇਡੀਓ ਅਤੇ ਸਰਦਾਰ ਮੁਹੰਮਦ ਜਿਹੀਆਂ ਫ਼ਿਲਮਾਂ ਨਾਲ ਪ੍ਰਸਿੱਧੀ ਪਾ ਚੁੱਕੇ ਹੈਰੀ ਭੱਟੀ ਨੇ ਇਸ ਪ੍ਰੋਜੈਕਟ ਨੂੰ ਪ੍ਰੋਡਿਊਸ ਕੀਤਾ ਹੈ ਤੇਗ ਪ੍ਰੋਡਕਸ਼ਨਸ ਅਤੇ ਚਰਨਜੀਤ ਸਿੰਘ ਵਾਲੀਆ ਨੇ ਆਪਣੇ ਪਹਿਲੇ ਅਨੁਭਵ ਬਾਰੇ ਗੱਲ ਕਰਦੇ ਹੋਏ ਫਿਲਮ ਦੀ ਮੁੱਖ ਅਭਿਨੇਤਰੀ ਨੀਰੂ ਬਾਜਵਾ ਨੇ ਕਿਹਾ, "ਤੁਸੀਂ ਫਿਲਮ ਦੇ ਸ਼ੂਟ ਦੀ ਸ਼ੁਰੂਆਤ ਤੇ ਹਰ ਪੱਖ ਤੋਂ ਸਪੱਸ਼ਟ ਨਹੀਂ ਹੁੰਦੇ ਪਰ ਜਿੱਦਾਂ ਸ਼ੂਟ ਸ਼ੁਰੂ ਹੁੰਦਾ ਹੈ ਤੁਸੀਂ ਕਹਾਣੀ ਨਾਲ ਇੱਕ ਕੰਨੇਕਸ਼ਨ ਮਹਿਸੂਸ ਕਰਦੇ ਹੋ ਅਤੇ ਇਹ ਕਿਰਦਾਰ ਤੁਹਾਡੀ ਜਿੰਦਗੀ ਦਾ ਬਹੁਤ ਜਰੂਰੀ ਹਿੱਸਾ ਬਣ ਜਾਂਦਾ ਹੈ ਸੈੱਟ ਦਾ ਮਾਹੌਲ ਇਹਨਾਂ ਵਧੀਆ ਸੀ ਕਿ ਬਿਲਕੁਲ ਪਰਿਵਾਰ ਵਰਗਾ ਲੱਗਦਾ ਸੀਹਰ ਕੋਈ ਇਹਨਾਂ ਪ੍ਰੋਫੈਸ਼ਨਲ ਸੀ ਅਤੇ ਹੈਰੀ ਭੱਟੀ ਹਰ ਕਿਰਦਾਰ ਤੋਂ ਕੀ ਚਾਹੁੰਦਾ ਹੈ ਉਸ ਨੂੰ ਲੈ ਕੇ ਬਿਲਕੁਲ ਸਪੱਸ਼ਟ ਸੀਮੈਂ ਸਿਰਫ ਇਹੀ ਉਮੀਦ ਕਰਦੀ ਹਾਂ ਕਿ ਸੈੱਟ ਦਾ ਮਾਹੌਲ ਅਤੇ ਵਾਤਾਵਰਨ ਅਗਲੀ ਸ਼ਿਫਟ ਲਈ ਵੀ ਬਿਲਕੁਲ ਮਿਲਦਾ ਜੁਲਦਾ ਹੋਵੇਗਾ

ਇਸ ਮੌਕੇ ਤੇ ਅੰਮ੍ਰਿਤ ਮਾਨ ਨੇ ਕਿਹਾ, "ਸੈੱਟ ਤੇ ਹੋਣਾ ਇੱਕ ਬਹੁਤ ਹੀ ਵਧੀਆ ਅਹਿਸਾਸ ਹੈ ਪਰ ਇੱਕ ਹੀਰੋ ਹੋਣਾ ਉਸਤੋਂ ਵੀ ਜਿਆਦਾ ਜਬਰਦਸਤ ਹੈ ਇਸਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾਮੈਂ ਆਪਣੇ ਆਪ ਨੂੰ ਬਹੁਤ ਹੀ ਖੁਸ਼ਕਿਸਮਤ ਸਮਝਦਾ ਹਾਂ ਕਿ ਮੈਨੂੰ ਦੂਸਰੀ ਹੀ ਫਿਲਮ ਵਿੱਚ ਪੋਲੀਵੁਡ ਦੀ ਹਿੱਟ ਮਸ਼ੀਨ ਨੀਰੂ ਬਾਜਵਾ ਅਤੇ ਸਭ ਤੋਂ ਵਧੀਆ ਡਾਇਰੈਕਟਰ ਹੈਰੀ ਭੱਟੀ ਨਾਲ ਕੰਮ ਕਰਨ ਦਾ ਮੌਕਾ ਮਿਲਿਆਦੋਨਾਂ ਨਾਲ ਕੰਮ ਕਰਨਾ ਇਸ ਤਰ੍ਹਾਂ ਸੀ ਜਿਵੇਂ ਤੁਸੀਂ ਇੱਕ ਐਕਟਿੰਗ ਕੋਰਸ ਪੂਰਾ ਕੀਤਾ ਹੋਵੇ ਜਿਵੇਂ ਹਲੇ ਸਿਰਫ ਇੱਕ ਸੈਗਮੇਂਟ ਹੀ ਪੂਰਾ ਹੋਇਆ ਹੈ ਤਾਂ ਮੈਂ ਕਹਾਂਗਾ ਕਿ ਮੈਂ ਇੱਕ ਸਮੈਸਟਰ ਪੂਰਾ ਕਰ ਲਿਆ ਹੈਮੈਂ ਕੈਨੇਡਾ ਸ਼ੂਟ ਲਈ ਬਹੁਤ ਹੀ ਉਤਸ਼ਾਹਿਤ ਹਾਂ ਅਤੇ ਮੈਂਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਇਸਤੋਂ ਵੀ ਵਧੀਆ ਜਾਵੇਗਾ" ਜਹਾਜ ਦੇ ਕਪਤਾਨ ਹੈਰੀ ਭੱਟੀ ਨੇ ਕਿਹਾ, "ਇਹ ਮੇਰੀ ਸਿਰਫ ਤੀਸਰੀ ਫਿਲਮ ਹੈ ਪਰ ਇੱਕ ਸਾਲ ਦੇ ਦਰਮਿਆਨ ਹੀ ਮੈਂਨੂੰ ਲੱਗਦਾ ਹੈ ਦਰਸ਼ਕ ਮੇਰੇ ਤੋਂ ਬਹੁਤ ਜਿਆਦਾ ਉਮੀਦ ਰੱਖਦੇ ਹਨ ਫਿਲਮ ਦੇ ਸ਼ੂਟ ਤੋਂ ਪਹਿਲਾਂ ਮੈਂ ਬਹੁਤ ਹੀ ਜਿਆਦਾ ਬੇਚੈਨ ਸੀ ਹੁਣ ਜਿਵੇਂ ਕਿ ਪਹਿਲੀ ਸ਼ਿਫਟ ਪੂਰੀ ਹੋ ਗਈ ਹੈ, ਮੈਂ ਬਹੁਤ ਹੀ ਸੰਤੁਸ਼ਟ ਹਾਂ ਕਿ ਮੇਰੀ ਸੋਚ ਸਹੀ ਹੱਥਾਂ ਵਿੱਚ ਮਹਿਫੂਜ ਹੈ ਅਤੇ ਮੈਂ ਖੁਸ਼ ਹਾਂ ਕਿ ਮੈਂ ਸਾਰੇ ਕਿਰਦਾਰਾਂ ਦੀ ਚੋਣ ਬਿਲਕੁਲ ਸਹੀ ਕੀਤੀ ਹੈਹਰ ਕਿਸੇ ਨੇ ਆਪਣੇ ਰੋਲ ਦੇ ਅਨੁਸਾਰ ਆਪਣੇ ਆਪ ਨੂੰ ਪੂਰਾ ਢਾਲ ਲਿਆ ਹੈ ਨੀਰੂ ਬਾਜਵਾ ਅਤੇ ਅੰਮ੍ਰਿਤ ਮਾਨ ਨਾਲ ਕੰਮ ਕਰਨ ਦਾ ਅਨੁਭਵ ਬਹੁਤ ਹੀ ਚੰਗਾ ਰਿਹਾਕੈਨੇਡਾ ਲਈ ਵੀ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਹਨ ਮੈਂ ਸਿਰਫ ਇਹੀ ਦੁਆ ਕਰਦਾ ਹਾਂ ਕਿ ਵਾਹਿਗੁਰੂ ਜੀ ਦੀ ਮੇਹਰ ਨਾਲ ਅੱਗੇ ਵੀ ਸਭ ਸਫਲਤਾ ਪੂਰਵਕ ਹੋ ਜਾਵੇ" 'ਆਟੇ ਦੀ ਚਿੜੀ' 19 ਅਕਤੂਬਰ 2018 ਨੂੰ ਪੂਰੇ ਸੰਸਾਰ ਵਿੱਚ ਰੀਲਿਜ ਹੋਵੇਗੀ