• Home
  • ਆਈ ਏ ਐੱਸ ਮਹਿਲਾ ਅਫਸਰ ਵੀ ਹੁੰਦੀਆਂ ਨੇ ਯੌਨ ਸੋਸ਼ਣ ਦਾ ਸ਼ਿਕਾਰ ? ਆਈ ਏ ਐੱਸ ਅਫਸਰ ਨੇ ਆਪਣੇ ਵੱਡੇ ਅਧਿਕਾਰੀ ਤੇ ਲਾਏ ਸ਼ੋਸ਼ਣ ਦੇ ਦੋਸ਼

ਆਈ ਏ ਐੱਸ ਮਹਿਲਾ ਅਫਸਰ ਵੀ ਹੁੰਦੀਆਂ ਨੇ ਯੌਨ ਸੋਸ਼ਣ ਦਾ ਸ਼ਿਕਾਰ ? ਆਈ ਏ ਐੱਸ ਅਫਸਰ ਨੇ ਆਪਣੇ ਵੱਡੇ ਅਧਿਕਾਰੀ ਤੇ ਲਾਏ ਸ਼ੋਸ਼ਣ ਦੇ ਦੋਸ਼

ਚੰਡੀਗੜ੍ਹ (ਖਬਰ ਵਾਲੇ ਬਿਊਰੋ) ਹੁਣ ਤੱਕ ਆਮ ਤੌਰ ਤੇ ਸਰਕਾਰੀ ਦਫ਼ਤਰਾਂ ਵਿੱਚ ਕਰਮਚਾਰੀ ਔਰਤਾਂ ਵੱਲੋਂ ਉਨ੍ਹਾਂ ਦੇ ਦਫਤਰਾਂ ਚ ਯੌਨ ਸ਼ੋਸ਼ਣ ਦੇ ਮਾਮਲੇ ਸਾਹਮਣੇ ਆਏ ਹਨ ।ਪਰ ਅੱਜ ਸਰਕਾਰਾਂ ਨੂੰ ਚਲਾਉਣ ਵਾਲੇ ਸਭ ਤੋਂ ਵੱਡੇ ਪੱਧਰ ਦੇ ਅਧਿਕਾਰੀਆਂ ਚ ਵੀ ਹੁੰਦੇ ਯੌਨ ਸੋਸ਼ਣ ਦੇ ਮਾਮਲੇ ਦੇ ਰੌਸ਼ਨੀ ਚ ਆਉਣ ਨਾਲ ਦੇਸ਼ ਭਰ ਚ ਖਲਬਲੀ ਮੱਚ ਗਈ ਹੈ। ਆਪਣੇ ਤੇ ਉਸ ਦੇ ਸੀਨੀਅਰ ਅਧਿਕਾਰੀ ਆਈ ਏ ਐੱਸ ਅਧਿਕਾਰੀ ਵੱਲੋਂ ਕੀਤੇ ਜਾ ਰਹੇ ਯੌਨ ਸ਼ੋਸ਼ਣ ਦਾ ਭਾਂਡਾ ਫੋੜਨ ਵਾਲੀ ਆਈ ਏ ਐੱਸ ਅਧਿਕਾਰੀ ਰਾਣੀ ਨਾਗਰ ਨੇ ਆਪਣੀ ਫੇਸਬੁੱਕ ਤੇ ਨਿਧੜਕ ਹੋ ਕੇ ਲਿਖਿਆ ਹੈ ।

ਆਈ ਏ ਐੱਸ ਅਫਸਰ ਮੈਡਮ ਰਾਣੀ ਨਾਗਰ ਨੇ ਨੇ ਲਿਖਿਆ ਹੈ ਕਿ ਉਹ ਮਿਤੀ 9-5 ਦੋ-2018 ਨੂੰ ਪਸ਼ੂ ਪਾਲਣ ਵਿਭਾਗ ਹਰਿਆਣਾ ਚ ਐਡੀਸ਼ਨਲ ਸੈਕਟਰੀ ਦਾ ਚੰਡੀਗੜ੍ਹ ਵਿਖੇ ਚਾਰਜ ਸੰਭਾਲਿਆ ਸੀ ,ਉਸ ਨੇ ਆਪਣੇ ਸੀਨੀਅਰ ਅਧਿਕਾਰੀ ਸੁਨੀਲ ਗੁਲਾਟੀ (ਆਈ ਏ ਐੱਸ) ਐਡੀਸ਼ਨਲ ਚੀਫ਼ ਸੈਕਟਰੀ ਪਸ਼ੂ ਪਾਲਣ ਵਿਭਾਗ ਤੇ ਦੋਸ਼ ਸੁਣਾਉਂਦਿਆਂ ਲਿਖਿਆ ਹੈ ਕਿ ਉਹ ਮੈਨੂੰ ਦਫ਼ਤਰ ਵਿੱਚ ਜ਼ਲੀਲ ਕਰਦੇ ਹਨ ,ਮੈਡਮ ਨਾਗਰਾ ਨੇ ਜਿਹੜੇ ਜਿਹੜੇ ਦਿਨ ਉਸ ਨਾਲ ਸੁਨੀਲ ਗੁਲਾਟੀ ਵੱਲੋਂ ਜਲੀਲ ਕੀਤਾ ਉਨ੍ਹਾਂ ਤਰੀਕਾਂ ਨੂੰ ਪੂਰੇ ਵੇਰਵੇ ਨਾਲ ਲਿਖਿਆ ਹੈ । ਨਾਗਰਾ ਵੱਲੋਂ ਇਹ ਵੀ ਦੋਸ਼ ਲਗਾਇਆ ਕਿ ਉਹ ਉਸ ਨੂੰ ਆਖਦੇ ਹਨ ਕਿ ਆਪਣੇ ਸੀਨੀਅਰ ਨੂੰ ਸਰਕਾਰੀ ਗੱਡੀ ਵਿੱਚ ਘੁਮਾ ਅਤੇ ਇੱਥੋਂ ਤੱਕ ਵੀ ਲਿਖ ਦਿੱਤਾ ਹੈ ਕਿ ਉਸ ਨੇ ਇੱਕ ਦਿਨ ਮੈਨੂੰ ਕੰਪਿਊਟਰ ਸਿਖਾਉਣ ਦੇ ਬਹਾਨੇ ਆਪਣੀ ਕੁਰਸੀ ਕੋਲ ਬੁਲਾਇਆ ਤੇ ਬਾਅਦ ਵਿੱਚ ਉਹ ਖ਼ੁਦ ਕਾਗਜ਼ ਲੱਭਣ ਦੇ ਬਹਾਨੇ ਉਸ ਦੀ ਕੁਰਸੀ ਕੋਲ ਚਲਾ ਗਿਆ ਅਤੇ ਉਹ ਮੈਨੂੰ ਸਾਢੇ ਸੱਤ ਵਜੇ ਤੱਕ ਆਪਣੇ ਦਫ਼ਤਰ ਵਿੱਚ ਬਿਠਾਈ ਰੱਖਦੇ ਹਨ ਅਤੇ ਆਪਣੇ ਸਟਾਫ ਨੂੰ ਇਹ ਕਹਿ ਦਿੰਦੇ ਹਨ ਕਿ ਕਿਸੇ ਨੂੰ ਦਫਤਰ ਦੇ ਅੰਦਰ ਨਾ ਦੇਣ । ਮੈਡਮ ਨਾਗਰਾ ਨੇ ਇਹ ਵੀ ਕਿਹਾ ਕਿ ਉਹ ਲਗਾਤਾਰ ਮੇਰੀ ਏ ਸੀ ਆਰ ਖ਼ਰਾਬ ਕਰਨ ਦੀਆਂ ਵੀ ਧਮਕੀਆਂ ਦਿੰਦੇ ਹਨ । ਮੈਡਮ ਨਾਗਰਾ ਨੇ ਅਖੀਰ ਵਿੱਚ ਇੱਕ ਇਹ ਵੀ ਖੁਲਾਸਾ ਕੀਤਾ ਹੈ ਕਿ ਸ੍ਰੀ ਗੁਲਾਟੀ ਜੀ ਨੇ ਉਸ ਨੂੰ ਐਤਵਾਰ ਵਾਲੇ ਦਿਨ 10 ਜੂਨ ਨੂੰ ਜ਼ਿਲ੍ਹਾ ਰੋਹਤਕ ਵਿਖੇ ਪਹੁੰਚਣ ਦੇ ਹੁਕਮ ਦਿੱਤੇ ਹਨ ਜਿਸ ਵਿਚ ਇਹ ਕਿਹਾ ਗਿਆ ਕਿ ਉਸ ਦਾ 2:45 ਤੋਂ 5:00 ਵਜੇ ਤੱਕ ਪ੍ਰੋਗਰਾਮ ਹੈ 'ਜਿਸ ਵਿੱਚ ਉਸ ਨੇ ਭਾਸ਼ਣ ਦੇਣਾ ਹੈ "ਜੀਵਨ ਜਿਉਣ ਦਾ ਲਕਸ਼ ਕੈਸਾ ਹੋ " । ਮੈਡਮ ਨਾਗਰਾ ਨੇ ਰੋਜ਼ਾਨਾ ਦੀਆਂ ਹੁੰਦੀਆਂ ਅਜਿਹੀਆਂ ਹਰਕਤਾਂ ਤੋਂ ਤੰਗ ਆ ਕੇ ਭਾਰਤ ਸਰਕਾਰ ਅਤੇ ਰਾਸ਼ਟਰਪਤੀ ਨੂੰ ਭੇਜੇ ਲਈ ਸ਼ਿਕਾਇਤ ਵਿੱਚ ਇਹ ਵੀ ਲਿਖਿਆ ਹੈ ਕਿ ਉਹ ਜੇਕਰ ਰੋਹਤਕ ਤੋਂ ਚੰਡੀਗੜ੍ਹ ਆਵੇਗੀ ਤਾਂ ਰਾਤ ਦੇ10-11 ਵੱਜ ਜਾਣਗੇ ਇਸ ਲਈ ਇਕੱਲੀ ਔਰਤ ਲਈ ਖਤਰੇ ਤੋਂ ਖਾਲੀ ਨਹੀਂ ।ਜਿਸ ਕਾਰਨ ਸੁਨੀਲ ਗੁਲਾਟੀ ਤੇ ਉਸ ਦੇ ਸਾਥੀ ਉਸ ਤੇ ਹਮਲਾ ਕਰ ਸਕਦੇ ਹਨ ।ਫੇਸਬੁੱਕ ਤੇ ਉਸ ਨੇ ਇਹ ਵੀ ਲਿਖਿਆ ਕਿ ਉਸ ਨੇ ਕਈ ਵਾਰ ਵੱਡੇ ਅਧਿਕਾਰੀਆਂ ਨੂੰ ਇਸ ਬਾਰੇ ਦੱਸਿਆ ,ਪਰ ਲਗਾਤਾਰ ਉਸ ਤੇ ਦਬਾਅ ਪਾ ਰਹੇ ਹਨ ਕਿ ਉਹ ਕੋਈ ਅਜਿਹੀ ਲਿਖਤੀ ਸ਼ਿਕਾਇਤ ਨਾ ਦਰਜ ਕਰਵਾਏ ।