• Home
  • ਅੱਤ ਦੀ ਗਰਮੀ ਤੋਂ ਮੀਂਹ ਪੈਣ ਨਾਲ ਮਿਲੀ ਰਾਹਤ

ਅੱਤ ਦੀ ਗਰਮੀ ਤੋਂ ਮੀਂਹ ਪੈਣ ਨਾਲ ਮਿਲੀ ਰਾਹਤ

ਲੁਧਿਆਣਾ 2ਮਈ ਅੱਤ ਦੀ ਪੈ ਰਹੀ ਗਰਮੀ ਤੋਂ ਅੱਜ ਲੋਕਾਂ ਨੂੰ ਉਸ ਸਮੇਂ ਭਾਰੀ ਰਾਹਤ ਮਿਲੀ ਜਦੋਂ ਇੰਦਰ ਦੇਵਤਾ ਖੂਬ ਬਰਸੇ ।
ਲੁਧਿਆਣਾ ਅਤੇ ਆਸ ਪਾਸ ਖੇਤਰ ਦੇ ਵਿੱਚ ਮਿਲੀ ਜਾਣਕਾਰੀ ਅਨੁਸਾਰ ਅੱਜ ਦੁਪਹਿਰ ਸਮੇਂ ਪਹਿਲਾਂ ਇੱਕੋ ਸਮੇਂ ਕਾਲੀ ਘਟਾ ਛਾ ਗਈ । ਅਸਮਾਨ ਵਿੱਚ ਕਾਲੇ ਬੱਦਲਾਂ ਤੋਂ ਹੋਏ ਹਨੇਰੇ ਕਾਰਨ ਆਵਾਜਾਈ ਵਿੱਚ ਕਾਫੀ ਵਿਘਨ ਪਿਆ ਸੜਕਾਂ ਤੇ ਹਨੇਰਾ ਹੋਣ ਕਾਰਨ ਗੱਡੀਆਂ ਨੂੰ ਲਾਈਟਾਂ ਦਿਨ ਵੇਲੇ ਹੀ ਚਲਾਉਣੀਆਂ ਪਈਆਂ ਤੇ ਬਾਅਦ ਵਿੱਚ ਤੇਜ਼ ਤੂਫਾਨ ਆਇਆ ਜਿਸ ਵਿੱਚ ਲੋਕਾਂ ਦਾ ਭਾਰੀ ਨੁਕਸਾਨ ਹੋਣ ਦਾ ਖਦਸ਼ਾ ਪਾਇਆ ਜਾ ਰਿਹਾ ਹੈ। ਅੱਧੇ ਘੰਟੇ ਦੇ ਤੇਜ਼ ਤੂਫਾਨ ਤੋਂ ਬਾਅਦ ਭਾਰੀ ਮੀਂਹ ਪਿਆ', ਜਿਸ ਕਾਰਨ ਲੋਕਾਂ ਨੂੰ ਮੀਂਹ ਨਾਲ ਭਾਰੀ ਰਾਹਤ ਮਿਲੀ ।