• Home
  • ਅੱਤਵਾਦ ਖਤਮ ਕਰਨ ਲਈ ਜੰਮੂ -ਕਸ਼ਮੀਰ ਫੌਜ ਦੇ ਹਵਾਲੇ ..? ਗ੍ਰਹਿ ਮੰਤਰੀ ਨੇ ਫ਼ੌਜ ਨੂੰ ਸਪੈਸ਼ਲ ਅਪਰੇਸ਼ਨ ਵਿੱਢਣ ਦੇ ਦਿੱਤੇ ਆਦੇਸ਼

ਅੱਤਵਾਦ ਖਤਮ ਕਰਨ ਲਈ ਜੰਮੂ -ਕਸ਼ਮੀਰ ਫੌਜ ਦੇ ਹਵਾਲੇ ..? ਗ੍ਰਹਿ ਮੰਤਰੀ ਨੇ ਫ਼ੌਜ ਨੂੰ ਸਪੈਸ਼ਲ ਅਪਰੇਸ਼ਨ ਵਿੱਢਣ ਦੇ ਦਿੱਤੇ ਆਦੇਸ਼

ਦਿੱਲੀ (ਖ਼ਬਰ ਵਾਲੇ ਬਿਊਰੋ )ਜੰਮੂ ਕਸ਼ਮੀਰ ਵਿੱਚ ਪਹਿਲਾਂ ਤੋਂ ਹੀ  ਕੇਂਦਰ ਸਰਕਾਰ ਵੱਲੋਂ ਈਦ ਤੋਂ ਬਾਅਦ ਉਲੀਕੇ ਗਏ ਪ੍ਰੋਗਰਾਮ ਅਨੁਸਾਰ ਅੱਜ ਜੰਮੂ ਕਸ਼ਮੀਰ ਵਿੱਚ ਅਤੇ ਸਰਹੱਦ ਉੱਤੇ  ਸੀਜ਼ ਫਾਇਰ ਖਤਮ ਕਰਕੇ ਅਤੇ ਅੱਤਵਾਦ ਖ਼ਿਲਾਫ਼ ਸਪੈਸ਼ਲ ਆਪ੍ਰੇਸ਼ਨ ਵਿੱਢਣ ਦੇ  ਭਾਰਤੀ ਫੌਜ ਨੂੰ  ਦੇਸ਼ ਦੇ  ਗ੍ਰਹਿ ਮੰਤਰੀ ਰਾਜਨਾਥ ਸਿੰਘ ਵੱਲੋਂ ਹੁਕਮ ਦੇ ਦਿੱਤੇ ਗਏ ਹਨ । ਹੁਣ ਇਹ ਦੇਖਣਾ ਹੋਵੇਗਾ ਕਿ ਗ੍ਰਹਿ  ਮੰਤਰਾਲੇ ਵੱਲੋਂ ਕੀਤੇ ਗਏ ਆਦੇਸ਼ਾਂ ਵਾਲਾ ਅੱਤਵਾਦ ਨੂੰ ਖਤਮ ਕਰਨ ਵਾਲਾ ਸਪੈਸ਼ਲ ਆਪਰੇਸ਼ਨ ਕਿਹੋ ਜਿਹਾ ਹੋਵੇਗਾ ।...ਕੀ ਜੰਮੂ ਕਸ਼ਮੀਰ ਨੂੰ ਭਾਰਤੀ ਫੌਜ ਦੇ ਹਵਾਲੇ ਕਰ ਦਿੱਤਾ ਹੈ ?...ਜਾਂ ਪਿਛਲੇ ਦਹਾਕੇ ਪੰਜਾਬ ਚੋਂ ਅੱਤਵਾਦ ਦੇ ਸਫ਼ਾਈ ਦੇ ਨਾਂਅ ਤੇ ਇੱਕ ਫ਼ਿਰਕੇ ਦੀ ਨਸਲਕੁਸ਼ੀ ਵਰਗਾ ਅਪਰੇਸ਼ਨ ਹੋਵੇਗਾ ?..ਜਾਂ ਫਿਰ ਗੁਆਂਢੀ ਦੇਸ਼ ਦੀ ਸਰਹੱਦ ਅੰਦਰ ਘੁਸ ਕੇ ਅੱਤਵਾਦੀ ਕੈਂਪਾਂ ਨੂੰ ਤਬਾਹ ਕਰਨ ਵਾਲਾ ਹੋਵੇਗਾ ? ਇਸ ਤਰ੍ਹਾਂ ਦੇ ਕਈ ਸਵਾਲ ਲੋਕਾਂ ਦੇ ਮਨਾਂ ਵਿੱਚ ਆ ਰਹੇ ਹਨ । ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਅੱਤਵਾਦ ਨੂੰ ਖਤਮ ਕਰਨ ਵਾਲਾ ਕੇਂਦਰ ਸਰਕਾਰ ਦਾ ਕਿਹੋ ਜਿਹਾ ਸਪੈਸ਼ਲ ਆਪ੍ਰੇਸ਼ਨ ਹੈ ।