• Home
  • ਅੱਤਵਾਦੀਆਂ ਨਾਲ ਲੜਾਈ ਲੜਦਾ ਅਹਿਮਦਗੜ੍ਹ ਦਾ ਗੁਰਦੀਪ ਹੋਇਆ ਸ਼ਹੀਦ

ਅੱਤਵਾਦੀਆਂ ਨਾਲ ਲੜਾਈ ਲੜਦਾ ਅਹਿਮਦਗੜ੍ਹ ਦਾ ਗੁਰਦੀਪ ਹੋਇਆ ਸ਼ਹੀਦ

ਅਹਿਮਦਗੜ੍ਹ- ਸ੍ਰੀ ਨਗਰ ਵਿਖੇ ਅੱਤਵਾਦੀਆਂ ਨਾਲ ਲੜਾਈ ਲੜਦਾ ਇੱਕ ਹੋਰ ਦੇਸ ਦਾ ਸੈਨਿਕ ਸ਼ਹੀਦ ਹੋ ਗਿਆ ਅਤੇ ਉਸ ਦੇ ਇੱਕ ਸਾਥੀ ਦੇ ਗੰਭੀਰ ਜ਼ਖਮੀ ਹੋਣ ਦੀ ਖ਼ਬਰ ਹੈ।

ਜਾਣਕਾਰੀ ਅਨੁਸਾਰ ਸ਼ਹੀਦ ਸੈਨਿਕ ਗੁਰਦੀਪ ਸਿੰਘ (23) ਪੁੱਤਰ ਵਿਜੈ ਕੁਮਾਰ ਵਾਸੀ ਵਾਰਡ ਨੰਬਰ-5, ਅਹਿਮਦਗੜ੍ਹ ਸ੍ਰੀ ਨਗਰ ਵਿਖੇ ਅੱਤਵਾਦੀਆਂ ਨਾਲ ਹੋਈ ਮੁੱਠਭੇੜ ਵਿਚ ਗੋਲੀ ਲੱਗਣ ਨਾਲ ਸ਼ਹੀਦ ਹੋ ਗਿਆ ਅਤੇ ਇਸ ਦਾ ਇੱਕ ਸਾਥੀ ਵੀ ਇਸੇ ਮੁੱਠਭੇੜ ਵਿਚ ਗੰਭੀਰ ਜ਼ਖਮੀ ਹੋ ਗਿਆ। ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਹੀਦ ਸੈਨਿਕ ਗੁਰਦੀਪ ਸਿੰਘ ਦੀ ਬਾਡੀ ਅੱਜ ਸ਼ਾਮ ਤੱਕ ਉਸ ਦੇ ਘਰ ਅਹਿਮਦਗੜ੍ਹ ਵਿਖੇ ਪਹੁੰਚੇਗੀ।