• Home
  • ਅੱਠਵੀਂ ਦੀ ਕਿਤਾਬ ਵਿੱਚ ਨੌਵੇਂ ਗੁਰੂ ਦੇ ਜੀਵਨ ਬਾਰੇ ਪਾਠ ਮੁੜ ਸ਼ਾਮਲ

ਅੱਠਵੀਂ ਦੀ ਕਿਤਾਬ ਵਿੱਚ ਨੌਵੇਂ ਗੁਰੂ ਦੇ ਜੀਵਨ ਬਾਰੇ ਪਾਠ ਮੁੜ ਸ਼ਾਮਲ

ਅੱਠਵੀਂ ਜਮਾਤ ਦੀ ਪੰਜਾਬੀ ਦੀ ਕਿਤਾਬ ਵਿੱਚ ਸਿੱਖਾਂ ਦੇ ਨੌਵੇਂ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਬਾਰੇ ਪਾਠ ਮੁੜ ਸ਼ਾਮਲ ਕਰ ਦਿੱਤਾ ਗਿਆ ਹੈ।
ਸਿੱਖਿਆ ਵਿਭਾਗ ਹਰਿਆਣਾ ਨੇ 2016-17  ਦੇ ਸੈਸ਼ਨ ਵਿੱਚ ਗੁਰੂ ਜੀ   ਦੇ ਜੀਵਨ ਸਬੰਧੀ ਪਾਠ ਨੂੰ ਕਿਤਾਬ ਤੋਂ ਹਟਾ ਦਿੱਤਾ ਸੀ।  ਗੂਹਲਾ  ਦੇ ਇੱਕ ਸਰਕਾਰੀ ਅਧਿਆਪਕ ਨੇ ਇਸ ਖ਼ਿਲਾਫ਼ ਸੰਘਰਸ਼ ਵੀ ਕੀਤਾ, ਜਿਸ ਦੀ ਕਾਫ਼ੀ ਦੇਣ ਬਾਅਦ ਸੁਣਵਾਈ ਹੋ ਗਈ ਹੈ ਤੇ ਅੱਠਵੀਂ  ਦੇ ਬੱਚੇ ਹੁਣ ਇਸ ਸਾਲ ਤੋਂ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਬਾਰੇ ਪਾਠ ਪੜ੍ਹ ਸਕਣਗੇ। ਗੂਹਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੰਜਾਬੀ ਪੜ੍ਹਾਉਣ ਵਾਲੇ ਲਫਟੈਨ ਸਿੰਘ  ਨੇ ਦੱਸਿਆ ਕਿ 2016 ਵਿੱਚ ਜਦੋਂ ਪੰਜਾਬੀ ਦੀ ਨਵੀਂ ਕਿਤਾਬ ਆਈ ਤਾਂ ਉਸ ਵਿੱਚੋਂ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਪਾਠ ਹਟਾ ਦਿੱਤਾ ਗਿਆ ਸੀ। ਉਨ੍ਹਾਂ ਇਸ ਮਾਮਲੇ ਵਿੱਚ ਲੰਮਾ ਸੰਘਰਸ਼ ਕੀਤਾ। ਹੁਣ ਪੰਜਾਬੀ ਦੀ ਨਵੀਂ ਕਿਤਾਬ ਵਿੱਚ ਇਹ ਪਾਠ ਮੁੜ ਸ਼ਾਮਲ ਕਰ ਦਿੱਤਾ ਗਿਆ ਹੈ।