• Home
  • ਅੱਗੇਤਾ ਝੋਨਾ ਲਾ ਰਹੇ ਕਿਸਾਨਾਂ ਨੂੰ ਰੋਕਣ ਗਏ ਅਧਿਕਾਰੀਆਂ ਨੂੰ ਬੰਧਕ ਬਣਾਇਆ

ਅੱਗੇਤਾ ਝੋਨਾ ਲਾ ਰਹੇ ਕਿਸਾਨਾਂ ਨੂੰ ਰੋਕਣ ਗਏ ਅਧਿਕਾਰੀਆਂ ਨੂੰ ਬੰਧਕ ਬਣਾਇਆ

ਰਾਮਪੁਰਾ ਫੂਲ (ਖਬਰ ਵਾਲੇ ਬਿਊਰੋ) ਇੱਥੋਂ ਨੇੜਲੇ ਪਿੰਡ ਕੋਰੜਾ ਕੋਰਡ ਚ ਝੋਨੇ ਦੀ ਸਰਕਾਰੀ ਹੁਕਮਾਂ ਦੇ ਵਿਰੁੱਧ ਫਸਲ ਲਗਾ ਰਹੇ ਕਿਸਾਨਾਂ ਨੂੰ ਰੋਕਣ ਲਈ ਪੁੱਜੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਕਿਸਾਨਾਂ ਨੇ ਬੰਧਕ ਬਣਾ ਲਿਆ ਹੈ ।ਖ਼ਬਰ ਲਿਖੇ ਜਾਣ ਤੱਕ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਉੱਥੇ ਹੀ ਸਨ ।ਪਰ ਕਿਸਾਨਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਅਸੀਂ ਇਨ੍ਹਾਂ ਨੂੰ ਉਨੀ ਦੇਰ ਨਹੀਂ ਛੱਡਾਂਗੇ ਜਿੰਨੀ ਦੇਰ ਤੱਕ ਮਾਫ਼ੀ ਨਹੀਂ ਮੰਗਦੇ ।

ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ 20 ਜੂਨ ਤੋਂ ਝੋਨੇ ਦੀ ਫ਼ਸਲ ਲਗਾਉਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੋਇਆ ਹੈ ਜਦਕਿ ਕਿਸਾਨ ਇਸ ਦਾ ਲਗਾਤਾਰ ਵਿਰੋਧ ਕਰ ਰਹੇ ਹਨ ।