• Home
  • “ਅੰਨਦਾਤਾ” ਦਾ ਪੋਸਟਰ ਜਾਰੀ

“ਅੰਨਦਾਤਾ” ਦਾ ਪੋਸਟਰ ਜਾਰੀ

ਗੀਤ ਯਾਰਾਂ ਦੇ ਸਹਾਰੇ ਦੀ ਅਪਾਰ ਸਫਲਤਾ ਤੋਂ ਬਾਅਦ ਗੀਤਕਾਰ ਅਤੇ ਗਾਇਕ ਭਿੰਦਰ ਬੁੱਟਰ ਨਵਾਂ ਗੀਤ ਅੰਨਦਾਤਾ ਲੈ ਕੇ ਹਾਜ਼ਰ ਹੋ ਰਹੇ ਹਨ ਜਿਸ ਦਾ ਪੋਸਟਰ ਅੱਜ ਪ੍ਰਸਿੱਧ ਗੀਤਕਾਰ ਮਨਪ੍ਰੀਤ ਟਿਵਾਣਾ ਵੱਲੋਂ ਜਾਰੀ ਕੀਤਾ ਗਿਆ, ਇਸ ਮੌਕੇ ਨਵੇਂ ਗੀਤ ਅੰਨਦਾਤਾ ਲਈ ਗਾਇਕ ਭਿੰਦਰ ਬੁੱਟਰ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਸਮਾਜਕ ਸੁਧਾਰ ਗੀਤ ਪੇਸ਼ ਕਰਨਾ ਸਮੇਂ ਦੀ ਲੋੜ ਹੈ ਉਨ੍ਹਾਂ ਕਿਹਾ ਕਿ ਨਵੀਂ ਪੀੜ੍ਹੀ ਨੂੰ ਆਪਣੇ ਪਿਛੋਕੜ ਅਤੇ ਸੱਭਿਆਚਾਰ ਨਾਲ ਜੋੜੀ ਰੱਖਣ ਲਈ ਉਨ੍ਹਾਂ ਨੂੰ ਇਸ ਤਰ੍ਹਾਂ ਦੇ ਗੀਤ ਆਉਣੇ ਜਰੂਰੀ ਹਨ ਇਸ ਮੌਕੇ ਗਾਇਕ ਭਿੰਦਰ ਬੁੱਟਰ ਨੇ ਗੀਤ ਅੰਨਦਾਤਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਗੀਤ ਨੂੰ ਕਲਮਬੱਧ ਉਨ੍ਹਾਂ ਵਲੋਂ ਖੁਦ ਕੀਤਾ ਗਿਆ ਹੈ ਮਿਊਜਿਕ ਸੁਨੀਲ ਵਰਮਾ ਦਾ ਹੈ ਇਸ ਗੀਤ ਨੂੰ ਜਸ ਰਿਕਾਰਡ ਅਤੇ ਜਸਵੀਰਪਾਲ ਸਿੰਘ ਵੱਲੋਂ ਜਾਰੀ ਕੀਤਾ ਜਾ ਰਿਹਾ ਹੈ ਉਨ੍ਹਾਂ ਦੱਸਿਆ ਕਿ ਇਸ ਗੀਤ ਵਿਚ ਕਿਸਾਨਾਂ ਨੂੰ ਆਉਂਦੀਆਂ ਮੁਸ਼ਕਿਲਾਂ ਨੂੰ ਦਰਸਾਇਆ ਗਿਆ ਹੈ ਜਿਸ ਨੂੰ ਸਰੋਤਿਆਂ ਵੱਲੋਂ ਉਸ ਦੇ ਪਹਿਲੇ ਗੀਤ ਦੀ ਤਰ੍ਹਾਂ ਪਿਆਰ ਦੇਣਗੇ ਇਸ ਮੌਕੇ ਹਰਜਿੰਦਰ ਸਿੰਘ ਸਿੱਧੂ, ਗੁਰਮੀਤ ਸਿੰਘ ਚੰਦਰ, ਲਾਡੀ ਜਲਾਲਦੀਵਾਲ, ਦਵਿੰਦਰ ਸਿੰਘ ਬੁੱਟਰ ਕੈਨੇਡਾ, ਗੁਰਮਿੰਦਰ ਸਿੰਘ ਬੁੱਟਰ, ਜਗਜੀਤ ਸਿੰਘ ਬੁੱਟਰ, ਗਿੰਨੀ ਧੀਮਾਨ ਆਦਿ ਹਾਜ਼ਰ ਸਨ