• Home
  • ਅੰਜਲੀ ਭਾਵੜਾ ਕੇਂਦਰ ਲਈ ਫਾਰਗ-10 ਦਿਨ ਲਈ ਹੋਣਗੇ ਕਲਸੀ ਚੀਫ਼ ਸੈਕਟਰੀ

ਅੰਜਲੀ ਭਾਵੜਾ ਕੇਂਦਰ ਲਈ ਫਾਰਗ-10 ਦਿਨ ਲਈ ਹੋਣਗੇ ਕਲਸੀ ਚੀਫ਼ ਸੈਕਟਰੀ

   ਚੰਡੀਗੜ੍ਹ 11ਮਈ(ਖਬਰ ਵਾਲੇ ਬਿਊਰੋ)
ਸਿਹਤ ਵਿਭਾਗ  ਦੇ ਸਕੱਤਰ ਅੰਜਲੀ ਭਾਵੜਾ ਕੇਂਦਰ ਸਰਕਾਰ ਵਿੱਚ ਡੈਪੂਟੇਸ਼ਨ ਲਈ ਸਿਹਤ ਵਿਭਾਗ ਪੰਜਾਬ ਤੋਂ ਫਾਰਗ ਹੋ ਗਏ ਹਨ iਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਉਨ੍ਹਾਂ ਦੀ ਥਾਂ ਸਿਹਤ ਵਿਭਾਗ ਦਾ ਵਾਧੂ ਚਾਰਜ ਸਤੀਸ਼ ਚੰਦਰਾ ਨੂੰ ਦਿੱਤਾ ਗਿਆ ਹੈ ।
ਦੂਜੇ ਪਾਸੇ ਪੰਜਾਬ ਦੇ ਚੀਫ ਸੈਕਟਰੀ ਕਰਨ ੲੇ ਸਿੰਘ 10ਦਿਨਾਂ ਦੀ ਛੁੱਟੀ ਤੇ ਜਾ ਰਹੇ ਹਨ ਉਨ੍ਹਾ ਦੀ ਥਾਂ 13ਮਈ ਤੋਂ  22 ਮਈ ਤੱਕ ਐਡੀਸ਼ਨਲ ਚੀਫ ਸੈਕਟਰੀ ਅਤੇ ਗ੍ਰਹਿ ਵਿਭਾਗ ਦੇ ਸਕੱਤਰ ਐੱਨ ਐੱਸ ਕਲਸੀ ਚੀਫ਼ ਸੈਕਟਰੀ 10 ਦਿਨ ਲਈ ਚਾਰਜ ਸੰਭਾਲਣਗੇ ।