• Home
  • ਅਖ਼ਬਾਰ ਦੇ ਸੰਪਾਦਕ ਤੇ ਅੱਤਵਾਦੀ ਹਮਲਾ -ਗੋਲੀਆਂ ਲੱਗਣ ਨਾਲ ਬੁਖਾਰੀ ਤੇ ਉਸ ਦੇ ਡਰਾਈਵਰ ਦੀ ਮੌਤ

ਅਖ਼ਬਾਰ ਦੇ ਸੰਪਾਦਕ ਤੇ ਅੱਤਵਾਦੀ ਹਮਲਾ -ਗੋਲੀਆਂ ਲੱਗਣ ਨਾਲ ਬੁਖਾਰੀ ਤੇ ਉਸ ਦੇ ਡਰਾਈਵਰ ਦੀ ਮੌਤ

  • ਸ੍ਰੀਨਗਰ  (ਖਬਰ ਵਾਲੇ ਬਿਊਰੋ) ਕਸ਼ਮੀਰ ਦੇ ਮਸ਼ਹੂਰ ਅੰਗਰੇਜ਼ੀ ਅਖ਼ਬਾਰ" ਰਾਇਜ਼ਿੰਗ ਕਸ਼ਮੀਰ" ਦੇ ਮੁੱਖ ਸੰਪਾਦਕ ਸੁਜਾਤ ਬੁਖਾਰੀ  ਨੂੰ  ਅੱਤਵਾਦੀਆਂ ਵੱਲੋਂ ਹਮਲਾ ਕਰਕੇ ਕੁਮਾਰ ਦੇਣ ਦੀ ਦੁੱਖਦਾਈ ਖਬਰ ਪ੍ਰਾਪਤ ਹੋਈ ਹੈ ।

ਪ੍ਰਾਪਤ ਜਾਣਕਾਰੀ ਸੰਪਾਦਕ ਸੁਜਾਤ ਬੁਖਾਰੀ ਤੇ ਅੱਤਵਾਦੀਆਂ ਨੇ ਹਮਲਾ ਉਸ ਸਮੇਂ ਕੀਤਾ ਜਦੋਂ ਉਹ ਦਫਤਰ ਦੇ ਬਾਹਰ ਆਉਣ ਲੱਗਾ। ਇਸ ਸਮੇਂ ਉਨ੍ਹਾਂ ਦੇ ਨਾਲ ਡਰਾਈਵਰ ਤੇ ਉਸ ਦਾ ਸੁਰੱਖਿਆ ਗਾਰਡ ਵੀ ਨਾਲ ਸੀ ।ਤਿੰਨਾਂ ਨੂੰ ਅੱਤਵਾਦੀਆਂ ਨੇ ਨਿਸ਼ਾਨਾ ਬਣਾਇਆ ।ਇਨ੍ਹਾਂ ਤਿੰਨਾਂ ਨੂੰ ਜਦੋਂ ਹਸਪਤਾਲ ਲਿਜਾਇਆ ਗਿਆ ਜਿੱਥੇ ਸੁਜਾਤ ਬੁਖਾਰੀ ਤੇ ਉਸ ਦੇ ਡਰਾਈਵਰ ਨੂੰ ਮ੍ਰਿਤਕ ਘੋਸ਼ਿਤ ਕੀਤਾ ਗਿਆ ਅਤੇ ਉਨ੍ਹਾਂ ਦਾ ਸੁਰੱਖਿਆ ਗਾਰਡ ਗੰਭੀਰ ਰੂਪ ਵਿੱਚ ਜਖਮੀ ਹੈ ।