• Home
  • ਅਸਮਾਨੀ ਬਿਜਲੀ ਨੇ ਲਈ ਕਿਸਾਨ ਦੀ ਜਾਨ

ਅਸਮਾਨੀ ਬਿਜਲੀ ਨੇ ਲਈ ਕਿਸਾਨ ਦੀ ਜਾਨ

ਜਲਾਲਾਬਾਦ- ਅੱਜ ਪੰਜਾਬ ਦੇ ਇਲਾਕਿਆਂ ਵਿਚ ਆਏ ਜ਼ਬਰਦਸਤ ਹਨੇਰੀ-ਤੁਫ਼ਾਨ ਨੇ ਜਿੱਥੇ ਸੜਕ ਉੱਤੇ ਚੱਲਦੀ ਟਰੈਫ਼ਿਕ ਨੂੰ ਕਾਫ਼ੀ ਮੁਸ਼ਕਲਾਂ ਖੜੀਆਂ ਕੀਤੀਆਂ, ਉੱਥੇ ਹੀ ਇਸ ਹਨੇਰੀ-ਤੁਫ਼ਾਨ ਦੌਰਾਨ ਡਿੱਗੀ ਅਸਮਾਨੀ ਬਿਜਲੀ ਦਾ ਇੱਕ ਕਿਸਾਨ ਸ਼ਿਕਾਰ ਹੋ ਗਿਆ ਜਿਸ ਦੀ ਮੌਕੇ ਉੱਤੇ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਕਿਸਾਨ ਦੀ ਪਹਿਚਾਣ ਗੁਰਚਰਨ ਸਿੰਘ ਵਾਸੀ ਜਲਾਲਾਬਾਦ ਸ੍ਰੀ ਮੁਕਤਸਰ ਸਾਹਿਬ ਵਿਖੇ ਸਥਿਤ ਪਿੰਡ ਘਾਂਗਾ ਕਲਾ 'ਦੇ ਰੂਪ 'ਚ ਹੋਈ ਹੈ। ਗੁਰਚਰਨ ਸਿੰਘ ਆਪਣੇ ਪਸ਼ੂ ਲੈ ਕੇ ਪਿੰਡ ਦੇ ਛੱਪੜ 'ਤੇ ਗਿਆ ਹੋਇਆ ਸੀ, ਜਿੱਥੇ ਉਹ ਅਸਮਾਨੀ ਬਿਜਲੀ ਦਾ ਸ਼ਿਕਾਰ ਹੋ ਗਿਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਬਿਜਲੀ ਡਿੱਗਣ ਨਾਲ ਮ੍ਰਿਤਕ ਦਾ ਇੱਕ ਪਾਸਾ ਪੂਰੀ ਤਰਾਂ ਨਾਲ ਸੜ ਗਿਆ।