• Home
  • ਅਰੂਸਾ ਦਾ “ਬਰਥਡੇ ਕੇਕ “ਕੱਟਣ ਲਈ ਮੁੱਖ ਮੰਤਰੀ ਮਨਾਲੀ ਪੁੱਜੇ !-  ਹੋਟਲ ਨੇੜੇ ਸਖ਼ਤ ਸੁਰੱਖਿਆ ਪ੍ਰਬੰਧ

ਅਰੂਸਾ ਦਾ “ਬਰਥਡੇ ਕੇਕ “ਕੱਟਣ ਲਈ ਮੁੱਖ ਮੰਤਰੀ ਮਨਾਲੀ ਪੁੱਜੇ !-  ਹੋਟਲ ਨੇੜੇ ਸਖ਼ਤ ਸੁਰੱਖਿਆ ਪ੍ਰਬੰਧ

ਚੰਡੀਗੜ੍ਹ 20 ਮਈ (ਪਰਮਿੰਦਰ ਸਿੰਘ ਜੱਟਪੁਰੀ )

ਸ਼ਾਹਕੋਟ ਦੀ ਚੋਣ  ਛੱਡ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜ ਦਿਨ ਦੇ ਨਿੱਜੀ ਦੌਰੇ ਤੇ ਮਨਾਲੀ ਪੁੱਜ ਗਏ ਹਨ। ਸੂਤਰਾਂ ਅਨੁਸਾਰ ਪਤਾ ਲੱਗਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਬੀਤੀ ਸ਼ਾਮ ਕੱਲ੍ਹ ਇੱਕ ਵਿਸ਼ੇਸ਼ ਹਵਾਈ ਜਹਾਜ਼ ਰਾਹੀਂ ਉਨ੍ਹਾਂ ਨਾਲ ਅਰੂਸਾ ਜੋਕਿ ਉਨ੍ਹਾਂ ਦੀ ਕਰੀਬੀ ਦੋਸਤ ਹੈ ,ਵੀ ਉਨ੍ਹਾਂ ਦੇ ਨਾਲ ਗਈ ਹੈ। ਜਿੱਥੇ ਅਰੂਸਾ ਦਾ 21 ਮਈ ਨੂੰ  ਜਨਮ ਦਿਨ ਮਨਾਇਆ ਜਾਣਾ ਹੈ। ਇਹ ਵੀ ਪਤਾ ਲੱਗਾ ਹੈ ਕਿ ਜਨਮਦਿਨ ਮਨਾਉਣ ਲਈ ਤਿੰਨ ਦਰਜਨ ਦੇ ਕਰੀਬ ਉਨ੍ਹਾਂ ਦੇ ਦੋਸਤਾਂ ਨੂੰ ਬੁਲਾਇਆ ਗਿਆ ਹੈ ਅਤੇ ਇਸ ਜਨਮਦਿਨ ਦੀ ਪਾਰਟੀ ਦੇ ਪ੍ਰਬੰਧ ਲਈ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਇੱਕ ਨਜ਼ਦੀਕੀ ਵਕੀਲ ਦੋਸਤ ਦੀ ਡਿਊਟੀ ਲਗਾਈ ਗਈ ਹੈ। ਕੈਪਟਨ ਅਮਰਿੰਦਰ ਸਿੰਘ ਦੀ ਮਹਿਲਾ ਦੋਸਤ ਅਰੂਸਾ ਦੇ ਜਨਮਦਿਨ ਮੌਕੇ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਪਰਿਵਾਰ ਵਿੱਚੋਂ ਕਿਸੇ ਨੂੰ ਕੋਈ ਵੀ ਸੱਦਾ ਨਹੀਂ ਦਿੱਤਾ ਗਿਆ ।

ਅਰੂਸਾ ਦੇ ਜਨਮ ਦਿਨ ਦੀ ਪਾਰਟੀ ਤੋਂ ਇੱਕ ਦਿਨ ਪਹਿਲਾਂ ਹੀ  ਮੁੱਖ ਮੰਤਰੀ ਦੇ ਕੈਬਨਿਟ ਦੇ ਵਜੀਰ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੀ ਮਨਾਲੀ ਪੁੱਜੇ ਗਏ ਦੱਸੇ ਜਾਂਦੇ ਹਨ

ਮਨਾਲੀ ਦੇ ਪਿੰਡ ਸਨਾਗ ਵਿਖੇ ਬਣਿਆ ਉਰਵਸੀ ਰੀਟ੍ਰੀਟ 5 ਤਾਰਾ ਹੋਟਲ ਜਿਸ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣ ਠਹਿਰੇ ਹੋਏ ਹਨ ਜਿੱਥੇ ਕਿ ਸੁਰੱਖਿਆ ਦੇ ਵੀ ਸਖਤ ਇੰਤਜ਼ਾਮ ਗੲੇ ਹਨ।

ਡ ਦੇ ਪੰਚਾਇਤ ਮੈਂਬਰਾਂ ਨੇ ਮੁੱਖ ਮੰਤਰੀ ਦਾ ਮਨਾਲੀ ਪੁੱਜਣ ਤੇ ਸਵਾਗਤ ਵੀ ਕੀਤਾ ਗਿਆ । ਇਹ ਵੀ ਦੱਸਣਯੋਗ ਹੈ ਕਿ ਭਾਵੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੋਸਤ ਪਾਕਿਸਤਾਨ ਦੀ ਮਹਿਲਾ ਪੱਤਰਕਾਰ ਅਰੂਸਾ ਬਾਰੇ ਵਿਰੋਧੀ ਪਾਰਟੀਆਂ ਹਮੇਸ਼ਾ ਚੋਣਾਂ ਵਿੱਚ ਮੁੱਦਾ ਬਣਾਉਂਦੀਆਂ ਹਨ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿੱਚ ਬੇਝਿਜਕ ਹੋ ਕੇ ਕਿਸੇ ਦੀ ਪ੍ਰਵਾਹ ਕੀਤੇ ਬਿਨਾਂ ਉਨ੍ਹਾਂ ਨਾਲ ਵਿਚਰਦੇ ਹਨi ਇੱਥੋਂ ਤੱਕ ਕਿ ਮੁੱਖ ਮੰਤਰੀ ਦੇ ਰਿਹਾਇਸ਼ ਨੇੜਲੀ ਇੱਕ  ਸਰਕਾਰੀ ਕੋਠੀ ਵੀ ਅਰੂਸਾ ਨੂੰ ਦਿੱਤੇ ਜਾਣ ਦੀ ਵੀ ਚਰਚਾ ਹੈ ।ਕੈਪਟਨ ਅਮਰਿੰਦਰ ਸਿੰਘ ਆਪਣੀ ਮਹਿਲਾ ਦੋਸਤ ਦਾ ਹਰ  ਵਰ੍ਹੇ ਜਨਮ ਦਿਨ ਮਨਾਉਂਦੇ ਹਨ ਪਿਛਲੇ ਵਰ੍ਹੇ ਉਨ੍ਹਾਂ ਨੇ ਅਰੂਸਾ ਦਾ ਜਨਮ ਦਿਨ ਸ਼ਿਮਲਾ ਵਿਖੇ ਮਨਾਇਆ ਸੀ ।

ਸੂਤਰਾਂ ਅਨੁਸਾਰ 21 ਮਈ ਦੀ ਪਾਰਟੀ ਤੋਂ ਬਾਅਦ ਉਹ ਤਿੰਨ ਦਿਨ ਹੋਰ ਠੰਢੇ ਪਹਾੜਾਂ ਦੀਆਂ ਠੰਡੀਆਂ ਹਵਾਵਾਂ ਦਾ ਆਨੰਦ ਮਾਨਣਗੇ ਅਤੇ 25ਮਈ ਨੂੰ ਵਾਪਸ ਪੰਜਾਬ ਆਉਣਗੇ ।