• Home
  • ਅਰੂਸਾ ਆਲਮ ਤੇ ਹਾਈ ਕੋਰਟ ਦਾ ਵਕੀਲ ਕਾਨੂੰਨੀ ਸ਼ਿਕੰਜਾ ਕੱਸਣ ਦੀ ਤਿਆਰੀ ‘ਚ

ਅਰੂਸਾ ਆਲਮ ਤੇ ਹਾਈ ਕੋਰਟ ਦਾ ਵਕੀਲ ਕਾਨੂੰਨੀ ਸ਼ਿਕੰਜਾ ਕੱਸਣ ਦੀ ਤਿਆਰੀ ‘ਚ

ਚੰਡੀਗੜ੍ਹ (ਖਬਰ ਵਾਲੇ ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਾਕਿਸਤਾਨੀ ਮਹਿਲਾ ਦੋਸਤ ਅਰੂਸਾ ਆਲਮ ਨੂੰ ਲੈ ਕੇ ਭਾਵੇਂ ਵਿਰੋਧੀ ਧਿਰ ਲਗਾਤਾਰ ਉਸ ਦੀ ਸਰਕਾਰ ਵੱਲੋਂ ਕੀਤੀ ਜਾਂਦੀ ਮਹਿਮਾਨਬਾਜ਼ੀ ਵਿਰੁੱਧ ਉਂਗਲਾਂ ਉੱਠ ਰਹੀਆਂ ਸਨ ,ਪਰ ਪਹਿਲੀ ਵਾਰ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸੀਨੀਅਰ ਵਕੀਲ ਐਡਵੋਕੇਟ ਐਚ ਸੀ ਅਰੋੜਾ ਨੇ ਪ੍ਰਧਾਨ ਮੰਤਰੀ ਨੂੰ ਲਿਖੇ ਗਏ ਪੱਤਰ ਚ ਪਾਕਿਸਤਾਨੀ ਨਾਗਰਿਕ ਅਰੂਸਾ ਆਲਮ ਦੀ ਪੰਜਾਬ ਚ ਇੱਕ ਸਾਲ ਤੋਂ ਹੋ ਰਹੀ ਮਹਿਮਾਨ ਨਿਵਾਜ਼ੀ ਤੇ ਸਖਤ ਇਤਰਾਜ ਜਤਾਇਆ ਤੇ ਸ਼ਿਕਾਇਤ ਕੀਤੀ ਹੈ । ਸ੍ਰੀ ਅਰੋੜਾ ਨੇ ਆਪਣੇ ਪੱਤਰ ਚ ਲਿਖਿਆ ਹੈ ਕਿ ਮੀਡੀਆ ਰਿਪੋਰਟਾਂ ਦੇ ਆਧਾਰ ਤੇ ਅਰੂਸਾ ਆਲਮ ਦੀ ਮਹਿਮਾਨ ਨਵਾਜ਼ੀ ਪੰਜਾਬ ਸਰਕਾਰ ਵੱਲੋਂ ਅਸੂਲਾਂ ਨੂੰ ਛਿੱਕੇ ਟੰਗ ਕੇ ਕੀਤੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਉਸ ਦਾ ਜਨਮ ਦਿਨ ਮਨਾਉਣ ਲਈ ਮਨਾਲੀ ਜਾਣਾ ਅਤੇ ਹੋਰ ਸਰਕਾਰੀ ਕੰਮਾਂ ਚ ਉਸ ਦਾ ਦਖ਼ਲ ਦੇਣਾ ਤੋਂ ਇਲਾਵਾ ਐਡਵੋਕੇਟ ਅਰੋੜਾ ਨੇ ਸਾਲ ਪਹਿਲਾਂ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਸਮੇਂ ਅਰੂਸਾ ਆਲਮ ਤੇ ਉਸ ਦੀਆਂ ਸਹੇਲੀਆਂ ਨੂੰ ਬੈਠਣ ਲਈ ਕੀਤੇ ਗਏ ਵਿਸ਼ੇਸ਼ ਪ੍ਰਬੰਧਾਂ ਤੇ ਇਤਰਾਜ਼ ਕੀਤਾ ਤੇ ਕਿਹਾ ਚੁਣੇ ਹੋਏ ਵਿਧਾਇਕਾਂ ਨੂੰ ਸੀਟ ਨਾ ਮਿਲਣ ਕਾਰਨ ਉਹ ਖੜ੍ਹੇ ਸਨ । ਐਡਵੋਕੇਟ ਅਰੋੜਾ ਨੇ ਇਸ ਸਮੇਂ ਇਹ ਵੀ ਇਤਰਾਜ਼ ਕੀਤਾ ਕੇ ਅਕਾਲੀ ਦਲ ਦੇ ਯੂਨੀਅਨ ਮਨਿਸਟਰ ਵੱਲੋਂ ਅਰੂਸਾ ਆਲਮ ਦੇ ਵੀਜ਼ੇ ਦੇ ਵਾਧੇ ਚ ਸਿਫ਼ਾਰਸ਼ ਕਿਉਂ ਕੀਤੀ ।ਉਨ੍ਹਾਂ ਇਸ ਸਮੇਂ ਤਾਜ਼ਾ ਅਖ਼ਬਾਰੀ ਰਿਪੋਰਟਾਂ ਦਾ ਜ਼ਿਕਰ ਕਰਦਿਆਂ ਲਿਖਿਆ ਕਿ ਆਂਗਣਵਾੜੀ ਵਰਕਰਾਂ ਵੱਲੋਂ ਅਰੂਸਾ ਨੂੰ ਖੂਨ ਦੇ ਖ਼ਤ ਲਿਖਣ ਤੋਂ ਬਾਅਦ ਸਰਕਾਰ ਦੇ ਮੰਤਰੀ ਨੇ ਡਰ ਕੇ ਉਨ੍ਹਾਂ ਨੂੰ ਮਿਲਣ ਦਾ ਟਾਈਮ ਦੇ ਦਿੱਤਾ ਆਦਿ ਰਿਪੋਰਟਾਂ ਦਾ ਵੀ ਜ਼ਿਕਰ ਕੀਤਾ । ਸ੍ਰੀ ਅਰੋੜਾ ਨੇ ਪ੍ਰਧਾਨ ਮੰਤਰੀ ਤੋਂ ਅਰੂਸਾ ਆਲਮ ਦਾ ਭਾਰਤ ਠਹਿਰਨ ਦਾ ਵੀਜ਼ਾ ਰੱਦ ਕਰਨ ਦੀ ਮੰਗ ਕੀਤੀ ਹੈ ।