• Home
  • ਅਰੁਣ ਗੁਪਤਾ ਹੋਣਗੇ ਚੰਡੀਗੜ੍ਹ ਪ੍ਰਸ਼ਾਸਨ ਦਾ ਨਵੇਂ ਗ੍ਰਹਿ ਸਕੱਤਰ

ਅਰੁਣ ਗੁਪਤਾ ਹੋਣਗੇ ਚੰਡੀਗੜ੍ਹ ਪ੍ਰਸ਼ਾਸਨ ਦਾ ਨਵੇਂ ਗ੍ਰਹਿ ਸਕੱਤਰ

ਚੰਡੀਗੜ੍ਹ- (ਖਬਰ ਵਾਲੇ ਬਿਊਰੋ) ਹਰਿਆਣੇ ਦੇ 1992 ਬੈਂਚ ਦੇ ਆਈਏਐਸ ਅਧਿਕਾਰੀ ਅਰੁਣ ਕੁਮਾਰ ਗੁਪਤਾ ਨੂੰ ਚੰਡੀਗੜ੍ਹ ਪ੍ਰਸ਼ਾਸਨ ਦਾ ਗ੍ਰਹਿ ਸਕੱਤਰ ਨਿਯੁਕਤ ਕਰ ਦਿੱਤਾ ਹੈ । ਇਸ ਸੰਬੰਧ ਵਿਚ ਗ੍ਰਹਿ ਮੰਤਰਾਲਾ ਦੇ ਆਦੇਸ਼ ਅੱਜ ਚੰਡੀਗੜ੍ਹ ਪ੍ਰਸ਼ਾਸਨ ਨੂੰ ਪਹੁੰਚ ਗਏ ਹਨ। ਉਨ੍ਹਾਂ ਦੀ ਨਿਯੁਕਤੀ 3 ਸਾਲ ਲਈ ਕੀਤੀ ਗਈ ਹੈ । ਹਰਿਆਣਾ ਸਰਕਾਰ ਨੂੰ ਉਨ੍ਹਾਂ ਨੂੰ ਤੁਰੰਤ ਰਿਲੀਵ ਕਰਨ ਦੇ ਆਦੇਸ਼ ਦੇ ਨਾਲ ਹੀ ਚੰਡੀਗੜ੍ਹ ਵਿਖੇ ਵਿਚ ਅਹੁਦਾ ਸੰਭਾਲਣ ਦੇ ਆਦੇਸ਼ ਦੇ ਦਿੱਤੇ ਹਨ। ਇਸ ਸਮੇਂ ਅਨੁਰਾਗ ਅਗਰਵਾਲ ਚੰਡੀਗੜ੍ਹ ਦੇ ਗ੍ਰਹਿ ਸਕੱਤਰ ਸਨ  ਅਤੇ 30 ਮਈ ਤੱਕ ਐਕਸਟੈਨਸ਼ਨ ਉੱਤੇ ਸਨ । ਪਰੰਤੂ ਇਸ ਆਦੇਸ਼ ਤੋਂ ਬਾਅਦ ਉਨ੍ਹਾਂ ਨੂੰ ਰਿਲੀਵ ਕਰ ਦਿੱਤਾ ਜਾਵੇਗਾ।