• Home
  • ਅਮਿਤ ਸ਼ਾਹ ਦੀ ਆਮਦ ਤੇ ਅਕਾਲੀਆਂ ਨੂੰ ਚੜ੍ਹਿਆ ਗੋਡੇ -ਗੋਡੇ ਚਾਅ , ਢੀਂਡਸਾ ਤੇ ਬ੍ਰਹਮਪੁਰਾ ਨੇ ਸੁਣਾਈਆਂ ਖਰੀਆਂ -ਖਰੀਆਂ

ਅਮਿਤ ਸ਼ਾਹ ਦੀ ਆਮਦ ਤੇ ਅਕਾਲੀਆਂ ਨੂੰ ਚੜ੍ਹਿਆ ਗੋਡੇ -ਗੋਡੇ ਚਾਅ , ਢੀਂਡਸਾ ਤੇ ਬ੍ਰਹਮਪੁਰਾ ਨੇ ਸੁਣਾਈਆਂ ਖਰੀਆਂ -ਖਰੀਆਂ

ਚੰਡੀਗੜ੍ਹ (ਖ਼ਬਰ ਵਾਲੇ ਬਿਊਰੋ)ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਦੀ  ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਬਾਦਲ ਦੀ ਰਿਹਾਇਸ਼ ਤੇ ਅਕਾਲੀ ਦਲ  ਦੇ ਨਾਲ ਹੋ ਰਹੀ ਮੀਟਿੰਗ ਦਾ ਅਕਾਲੀਆਂ ਨੂੰ ਗੋਡੇ ਗੋਡੇ ਚਾਅ ਚੜ੍ਹਿਆ ਹੋਇਆ ਹੈ ।ਉੱਥੇ ਦੇਸ ਦੀ ਪ੍ਰਮੁੱਖ ਪਾਰਟੀ ਦੇ ਪ੍ਰਧਾਨ ਵੱਲੋਂ ਖੇਤਰੀ ਪੱਧਰ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਹੋ ਰਹੀ ਹੈ ਇਸ ਮੀਟਿੰਗ ਨੂੰ ਰਾਜਸੀ ਹਲਕਿਆਂ ਵਿੱਚ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ । ਅਕਾਲੀ ਦਲ ਨਾਲ ਇਸ ਮੀਟਿੰਗ ਵਿੱਚ ਅਮਿਤ ਸ਼ਾਹ ਵੱਲੋਂ ਆਉਂਦੀਆਂ 2019 ਚ ਲੋਕ  ਸਭਾ ਚੋਣਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ ।ਅਮਿਤ ਸ਼ਾਹ ਲਈ ਅਕਾਲੀ ਦਲ ਵੱਲੋਂ ਦੁਪਹਿਰ ਦਾ ਖਾਣਾ ਵੀ ਪਰੋਸਿਆ ਗਿਆ ਹੈ।


ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਅਤੇ ਮੈਂਬਰ ਪਾਰਲੀਮੈਂਟ ਰਣਜੀਤ ਸਿੰਘ ਬ੍ਰਹਮਪੁਰਾ ਨੇ ਅਮਿਤ ਸ਼ਾਹ ਦੀ ਆਮਦ ਤੇ ਕੇਂਦਰ ਦੀ ਭਾਜਪਾ ਸਰਕਾਰ ਤੇ ਇਤਰਾਜ਼ ਉਠਾਇਆ। ਦੋਵੇਂ ਆਗੂਆਂ ਨੇ ਕਿਹਾ ਕਿ ਸਾਨੂੰ ਕੇਂਦਰ ਵਿੱਚ ਚਾਰ ਵਰ੍ਹੇ ਹੋ ਗਏ ਸਾਡੀ ਭਾਈਵਾਲ ਪਾਰਟੀ ਵਾਲੀ ਸਰਕਾਰ ਦਾ ਚਿਹਰਾ ਮੋਹਰਾ ਨਹੀਂ ਦਿੱਸਿਆ ਸੀ ਅਤੇ ਨਾ ਹੀ ਕੇਂਦਰ ਸਰਕਾਰ ਦੀ ਅਕਾਲੀ ਦਲ ਦੇ ਮੈਂਬਰ ਪਾਰਲੀਮੈਂਟਾਂ ਪ੍ਰਤੀ ਕੋਈ ਹਮਦਰਦੀ ਨਹੀਂ ਦਿਸੀ , ਸਗੋਂ ਉਨ੍ਹਾਂ ਨੂੰ ਇੰਝ ਲੱਗ ਰਿਹਾ ਸੀ ਜਿਵੇਂ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਹੋਵੇ ।